ਡਾ. ਬੀ ਆਰ ਅੰਬੇਡਕਰ ਲਾਇਬ੍ਰੇਰੀ/ਕੰਪਿਊਟਰ ਸੈਂਟਰ ਪਿੰਡ ਖੈਰਾ ਵਿਖੇ ….

(ਸਮਾਜ ਵੀਕਲੀ)- ਮਿਤੀ 15-12-2023 ਨੂੰ ਡਾ. ਬੀ ਆਰ ਅੰਬੇਡਕਰ ਲਾਇਬ੍ਰੇਰੀ/ਕੰਪਿਊਟਰ ਸੈਂਟਰ ਪਿੰਡ ਖੈਰਾ ਵਿਖੇ ਸਮੂਹ ਗ੍ਰਾਮ ਪੰਚਾਇਤ ਅਤੇ ਨਗਰ ਨਿਵਾਸੀਆਂ ਵੱਲੋ ਲਾਇਬ੍ਰੇਰੀ/ ਸੈਂਟਰ ਨੂੰ ਚਲਾਉਣ ਲਈ ਅਹਿਮ ਮੁੱਦਿਆ ਤੇ ਵਿਚਾਰ ਚਰਚਾ ਕੀਤੀ ਗਈ ਅਤੇ ਮਦਨ ਸਰੋਏ ਯੂ.ਕੇ. ਜੀ ਵਲੋਂ ਪਿੰਡ ਦੀਆਂ ਬੀਬੀਆਂ ਲਈ ਸਿਲਾਈ ਸੈਂਟਰ ਖੋਲਣ ਦੀ ਅਨਾਉਂਸਮੈਂਟ ਕਰਨ ਉਪਰੰਤ ਚਾਹਵਾਨ ਬੀਬੀਆਂ ਦੀ ਰਜਿਸਟਰੇਸ਼ਨ ਵੀ ਕੀਤੀ ਗਈ ਜਿਸ ਵਿੱਚ ਲੱਗਭੱਗ 15 ਲੋੜ੍ਹਵੰਦ ਵਿਦਿਆਰਥਣਾਂ/ਬੀਬੀਆ ਨੇ ਹਿੱਸਾ ਲਿਆ।

ਦੂਜੀ ਖੁਸ਼ੀ ਦੀ ਗੱਲ ਇਹ ਸੀ ਕਿ ਇਸਦੇ ਨਾਲ ਹੀ ਉਨ੍ਹਾਂ ਵਲੋਂ 20,000/- ਰੁਪਏ ਅਤੇ ਮਾਨਯੋਗ ਅਮਰਜੀਤ ਬੰਗੜ ਨਿਉਜੀਲੈਡ ਵੱਲੋ ਭੇਜੇ 10 ਹਜ਼ਾਰ ਰੁਪਏ ਚੋ ਪੰਜ ਹਜਾਰ ਰੁਪਏ ਕੁਲ 25000/- ਸਾਡੀ ਕਮੇਟੀ ਨੂੰ ਬਾਬਾ ਸਾਹਿਬ ਬੀ ਆਰ ਅੰਬੇਡਕਰ ਜੀ ਦੀ ਪ੍ਰਤਿਮਾ ਦੀ ਬਣਵਾਈ ਦੀ ਬਕਾਇਆ ਰਾਸ਼ੀ ਦੇਣ ਲਈ ਭੇਜੇ ਗਏ ਜੋ ਕੇ ਮਾਨਯੋਗ ਬਲਦੇਵ ਸਿੰਘ ਖੈਰਾ (ਸਾਬਕਾ ਵਿਧਾਇਕ), ਗ੍ਰਾਮ ਪੰਚਾਇਤ ਖੈਰਾ ਅਤੇ ਸਮੂਹ ਕਮੇਟੀ ਵੱਲੋਂ ਸ਼ਰਮਾ ਮਿਸਤਰੀ ਜੀ ਨੂੰ ਮੌਕੇ ਤੇ ਸੌਂਪੇ ਗਏ। ਇਸ ਦੌਰਾਨ ਲਾਇਬ੍ਰੇਰੀ ਇੰਚਾਰਜ ਇੰਜ: ਵਿਸ਼ਾਲ ਖੈਰਾ ਵਲੋ ਸਮੂਹ ਕਮੇਟੀ ਮੈਂਬਰਾਂ ਨਾਲ ਵਿਧਾਇਕ ਜੀ ਦਾ ਲਾਇਬ੍ਰੇਰੀ/ ਸੈਂਟਰ ਲਈ 5 ਲੱਖ ਦੀ ਗ੍ਰਾਂਟ ਦਿਵਾਉਣ ਲਈ ਭਾਰਤੀ ਸੰਵਿਧਾਨ ਨਾਲ ਸਨਮਾਨਿਤ ਕਰਨ ਉਪਰੰਤ ਹੋਰ ਐੱਨ. ਆਰ.ਆਈ ਸਹਿਯੋਗੀ ਸੱਜਣ ਮਾਨਯੋਗ ਗੁਰਦਿਆਲ ਬੌਧ ਯੂ.ਕੇ, ਸੁੱਖਦਿਆਲ ਖੈਰਾ,ਬਿੱਟੂ ਵਲੈਤੀਆ ਅਤੇ ਗੋਲਡੀ ਸੰਧੂ, ਯੂ ਐੱਸ ਏ, ਅਵਤਾਰ ਸਿੰਘ ਘੋਲਾ, ਸਤਨਾਮ ਸਿੰਘ ਖੈਰਾ ਯੂ.ਕੇ, ਜੀ ਦਾ ਧੰਨਵਾਦ ਵੀ ਕੀਤਾ ਗਿਆ। ਇਸ ਮੌਕੇ ਤੇ ਮੌਜੂਦ ਸਰਪੰਚ ਹਰਬੰਸ ਲਾਲ, ਮਾਸਟਰ ਸ਼ਿੰਗਾਰਾ ਰਾਮ, ਜਰਨੈਲ ਰਾਮ, ਜਗਦੀਸ਼ ਕੁਮਾਰ, ਗੁਰਨਾਮ ਚੰਦ, ਬੌਬੀ, ਅਕਾਸ਼, ਸੌਰਵ ਆਦਿ ਮੌਜੂਦ ਸਨ।

Previous articleDeath toll in Gaza rises to 19,453
Next articleਸਿਰਜਨਾ ਦੇ ਆਪ ਪਾਰ ਵਿੱਚ ਅਰਤਿੰਦਰ ਸੰਧੂ ਦਾ ਰੂਬਰੂ ਸੰਵੇਦਨਾ ਭਰਪੂਰ ਅਤੇ ਪ੍ਰੇਰਨਾਦਾਇਕ ਰਿਹਾ