ਡਾ.ਬੀ ਆਰ ਅੰਬੇਡਕਰ ਐਜੂਕੇਸ਼ਨਲ ਵੈਲਫੇਅਰ ਸੁਸਾਇਟੀ ਸਰਕਲ ਅੱਪਰਾ ਵਲੋਂ ਪਿੰਡ ਛੋਕਰਾਂ ਵਿਖੇ ਲੋਹਟ ਜਠੇਰਿਆਂ ਵਿਖੇ ਫਲਦਾਰ ਪੌਦੇ ਲਗਾਏ

ਫਿਲੌਰ/ਅੱਪਰਾ (ਸਮਾਜ ਵੀਕਲੀ)  (ਜੱਸੀ)-ਅੱਜ ਕਰੀਬੀ ਪਿੰਡ ਛੋਕਰਾਂ ਵਿਖੇ ਡਾ.ਬੀ ਆਰ ਅੰਬੇਡਕਰ ਐਜੂਕੇਸ਼ਨਲ ਵੈਲਫੇਅਰ ਸੁਸਾਇਟੀ ਸਰਕਲ ਅੱਪਰਾ ਵਲੋਂ ਪਿੰਡ ਛੋਕਰਾਂ ਵਿਖੇ ਸਥਿਤ ਲੋਹਟ ਜਠੇਰਿਆਂ ਵਿਖੇ ਫਲਦਾਰ ਪੌਦੇ ਲਗਾਏ ਗਏ । ਇਸ ਮੌਕੇ ਕਮਲ ਕੁਮਾਰ ਚੱਕ ਸਾਹਬੂ, ਦਿਆਲ ਰਾਮ ਰਿਟਾਇਰਡ ਐਫ ਸੀ ਆਈ ਅਫਸਰ, ਗਿਆਨੀ ਰੌਸ਼ਨ ਲਾਲ ਸਾਬਕਾ ਪੰਚ, ਛਾਂਗਾ ਰਾਮ ਤੇ ਹੋਰ ਮੋਹਤਬਰਾਂ ਨੇ ਪੌਦੇ ਲਗਾਉਣ ਦੀ ਸੇਵਾ ਨਿਭਾਈ। ਇਸ ਮੌਕੇ ਬੋਲਦਿਆਂ ਕਮਲ ਕੁਮਾਰ ਚੱਕ ਸਾਹਬੂ ਨੇ ਦੱਸਿਆ ਕਿ ਡਾ ਬੀ ਆਰ ਅੰਬੇਡਕਰ ਵੈੱਲਫੇਅਰ ਐਜੂਕੇਸ਼ਨ ਸੁਸਾਇਟੀ ਦਾ ਮੁੱਖ ਮਕਸਦ ਪੜ੍ਹਨ ਲਿਖਣ ਵਾਲੇ ਬੱਚਿਆਂ ਨੂੰ ਉਤਸ਼ਾਹਿਤ ਕਰਨਾ ਤੇ ਵਾਤਾਵਰਨ ਨੂੰ ਬਚਾਉਣ ਲਈ ਉਪਰਾਲੇ ਕਰਨਾ ਹੈ। ਇਸ ਮੌਕੇ ਗਿਆਨੀ ਰੌਸ਼ਨ ਲਾਲ ਨੇ ਸਮੂਹ ਮੋਹਤਬਰਾਂ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਸੋਸਾਇਟੀ ਵੱਲੋਂ ਕੀਤੇ ਜਾ ਰਹੇ ਉਪਰਾਲੇ ਸ਼ਲਾਘਾਯੋਗ ਕਾਰਜ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਲਾਈਨਜ ਕਲੱਬ ਮੁਕੰਦਪੁਰ ਐਕਟਿਵ ਦਾ ਮੁੱਖ ਉਦੇਸ਼ ਵਾਤਾਵਰਣ ਨੂੰ ਹਰਿਆ ਭਰਿਆ ਬਣਾਉਣਾ -ਚਰਨਜੀਤ ਤਲਵੰਡੀ ਤਲਵੰਡੀ ਫੱਤੂ
Next articleਮੈਨੂੰ ਵੀ ਲੇਖਕ ਬਣਨ ਦਾ ਭੂਤ ਚਿੰਬੜਿਆ – (ਚੇਤੇ ਦੀ ਚੰਗੇਰ ‘ਚੋਂ )