ਬਾਬਾ ਸਾਹਿਬ ਦੀ ਤਸਵੀਰ ਉੱਤੇ ਫੁੱਲ ਮਾਲਾ ਅਰਪਣ ਕਿਤੇ ਗਏ।
ਪਿਛਲੇ ਦਿਨੀ ਸਦੀਵੀ ਵਿਛੋੜਾ ਦੇ ਗਏ ਮੈਂਬਰਾ ਨੂੰ ਯਾਦ ਕੀਤਾ ਗਿਆ।
ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਦੇ 69ਵੇਂ ਪ੍ਰੀ ਨਿਰਵਾਣ ਦਿਵਸ ਨੂੰ ਸਮਰਪਿਤ ਸਮਾਗਮ ਸ੍ਰੀ ਗੁਰੂ ਰਵਿਦਾਸ ਟੈਂਪਲ ਰੀਓ ਲਿੰਡਾ (ਸੈਕਰਾਮੈਂਟੋ ) ਵਿਖੇ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਆਯੋਜਿਤ ਕੀਤੇ ਗਏ। ਇਸ ਹਫ਼ਤਾਵਾਰੀ ਦੀਵਾਨਾਂ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਗੁਰੂਘਰ ਵਿਖੇ ਪਹੁੰਚ ਕੇ ਗੁਰੂਘਰ ਦੀਆ ਖੁਸ਼ੀਆਂ ਪ੍ਰਾਪਤ ਕੀਤੀਆ। ਪਿਛਲੇ ਦਿਨੀ ਵਿਛੋੜਾ ਦੇ ਗਏ ਮੈਂਬਰਾ ਨੂੰ ਯਾਦ ਕੀਤਾ ਗਿਆ ਜਿੰਨਾ ਵਿੱਚ ਸ਼੍ਰੀ ਮਹਿੰਦਰ ਲਾਲ, ਸ਼੍ਰੀ ਤਰਸੇਮ ਲਾਲ ਮਾਹੀ, ਸ਼੍ਰੀ ਰਜਿੰਦਰ ਸਿੰਘ ਰਿੰਕੂ ਅਤੇ ਬੀਬੀ ਕੁਲਜੀਤ ਕੋਰ ਭੁੱਟਾ ਜੀ ਨੂੰ ਯਾਦ ਕੀਤਾ ਗਿਆ । ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਹਜੂਰੀ ਰਾਗੀ ਜਥੇ ਭਾਈ ਗੁਰਦੀਪ ਸਿੰਘ, ਭਾਈ ਜੀਵਨ ਸਿੰਘ, ਭਾਈ ਅਮਰਜੀਤ ਸਿੰਘ ਵਲੋ ਕੀਰਤਨ ਦਰਬਾਰ ਸਜਾਏ ਗਏ। ਗੁਰੂ ਕੇ ਲੰਗਰ ਅਟੁੱਟ ਵਰਤੇ। ਸੇਵਾਦਾਰ ਪਿਛਲੇ ਕਈ ਦਿਨਾਂ ਤੋਂ ਇਨ੍ਹਾ ਸਮਗਮਾ ਦੀ ਤਿਆਰੀ ਵਿੱਚ ਲੱਗੇ ਹੋਏ ਸਨ। ਸਟੇਜ ਸੈਕਟਰੀ ਸ੍ਰੀ ਬਲਜੀਤ ਸਿੰਘ ਨੇ ਪ੍ਰਬੰਧਕ ਕਮੇਟੀ ਵੱਲੋ ਆਈਆਂ ਸੰਗਤਾਂ ਅਤੇ ਸੇਵਾਦਾਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਹਾਜ਼ਰ ਸੰਗਤਾਂ ਅਤੇ ਪ੍ਰਬੰਧਕ ਕਮੇਟੀ ਮੈਂਬਰਾਂ ਵੱਲੋਂ ਬਾਬਾ ਸਾਹਿਬ ਜੀ ਦੀ ਤਸਵੀਰ ਉੱਤੇ ਫੁੱਲ ਭੇਟ ਕੀਤੇ ਗਏ ਅਤੇ ਬੁਲਾਰਿਆ ਜਿੰਨਾ ਵਿੱਚ ਸ਼੍ਰੀ ਹੰਸ ਰਾਜ ਕਾਜਲਾ, ਸ਼੍ਰੀ ਜੀਵਨ ਰੱਤੂ, ਸ਼੍ਰੀ ਰਾਜ ਸੂਦ, ਸ਼੍ਰੀ ਸੁਰਿੰਦਰ ਚੌਹਾਨ, ਸ਼੍ਰੀ ਬਲਦੇਵ ਬੱਧਣ, ਸ਼੍ਰੀ ਮਹਿੰਦਰ ਸਿੰਘ ਧਾਮੀ, ਡਾ ਪ੍ਰਦੀਪ ਨਾਗਲੇ, ਸ਼੍ਰੀ ਪਵਨ ਮਾਹੀ, ਸ਼੍ਰੀ ਸੁਰਿੰਦਰ ਸ਼ੀਮਾਰ ਨੇ ਡਾ ਬੀ ਆਰ ਅੰਬੇਡਕਰ ਜੀ ਦੇ ਜੀਵਨ ਅਤੇ ਸਿੱਖਿਆਵਾਂ ਬਾਰੇ ਸੰਖੇਪ ਭਾਸ਼ਣ, ਕਵਿਤਾਵਾ ਅਤੇ ਗੀਤਾ ਰਾਹੀ ਵਿਚਾਰ ਚਰਚਾਵਾਂ ਕੀਤੀਆ ਗਈਆਂ। ਬੱਚਿਆਂ ਜਿਨ੍ਹਾਂ ਵਿੱਚ ਗੁਰਪ੍ਰੀਤ ਕੌਰ, ਉੱਧੇ ਸੂਦ, ਹਰਨੂਰ ਸਿੰਘ ਸ਼ਾਮਲ ਸਨ ਨੇ ਬਾਬਾ ਸਾਹਿਬ ਦੇ ਮਹਾਨ ਵਿਚਾਰ ਸੰਗਤਾਂ ਨਾਲ ਸਾਂਝੇ ਕੀਤੇ । ਬਾਬਾ ਸਾਹਿਬ ਨੂੰ ਸਮਰਪਿਤ ਹੁੰਦੇ ਹੋਏ ਸੰਗਤਾਂ ਨੇ ਨਵੀਂ ਬਿਲਡਿੰਗ ਦੀ ਇਮਾਰਤ ਲਈ ਮਾਇਆ ਵੀ ਇਕੱਤਰ ਕੀਤੀ ਗਈ। ਇਹ ਸਮਾਗਮ Shir Guru Raivdass Temple Sacramento, Banger Family ਅਤੇ Desh Doaba ਦੇ YouTube ਅਤੇ Facebook Channel ਉੱਤੇ ਲਾਈਵ ਪ੍ਰਸਾਰਿਤ ਕੀਤੇ ਗਏ। ਇਸ ਪ੍ਰਸਾਰਣ ਦੇ ਲਈ ਸ੍ਰੀ ਅਜੇ ਪੜਵੱਗਾ, ਪ੍ਰਿੰਸ ਮੱਲ ਗੁਰੂਘਰ ਦੀ ਮੀਡੀਆ ਟੀਮ, ਸ੍ਰੀ ਪ੍ਰੇਮ ਚੁੰਬਰ ਮੁੱਖ ਸੰਪਾਦਕ ਦੇਸ਼ ਦੁਆਬਾ ਅੰਬੇਡਕਰ ਟਾਈਮਜ਼ ਅਤੇ ਸ਼੍ਰੀ ਸੰਦੀਪ ਬੰਗੜ ਦਾ ਵਿਸ਼ੇਸ਼ ਧੰਨਵਾਦ ਕਰਦੇ ਹਾਂ ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



