ਨਵਾਂਸ਼ਹਿਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਪਿੰਡ ਮਹਾਲੋਂ ਦੀ ਸਮਾਜ ਭਲਾਈ ਸੰਸਥਾ ਦੀ ਇੱਕ ਅਹਿਮ ਮੀਟਿੰਗ ਦੌਰਾਨ ਸੰਸਥਾ ਦੇ ਮੈਂਬਰ ਡਾਕਟਰ ਸੁਰਿੰਦਰ ਮਹਾਲੋਂ, ਪ੍ਰਧਾਨ ਲੱਡੂ, ਤਾਰੀ ਅਤੇ ਪੰਚਾਇਤ ਮੈਂਬਰ ਬੌਬੀ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਕਿ ਪਿਛਲੇ ਦਿਨੀਂ ਸੰਸਦ ਵਿੱਚ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੰਵਿਧਾਨ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਪ੍ਰਤੀ ਟਿੱਪਣੀ ਦਿੱਤੀ ਉਹ ਬੇਹੱਦ ਨਿੰਦਣਯੋਗ ਹੈ ਇਸ ਨਾਲ ਪੂਰੇ ਦੇਸ਼ ਵਾਸੀਆਂ ਖਾਸ ਕਰਕੇ ਡਾਕਟਰ ਭੀਮ ਰਾਓ ਅੰਬੇਦਕਰ ਜੀ ਨੂੰ ਚਾਹੁਣ ਵਾਲਿਆਂ ਦੇ ਮਨਾਂ ਨੂੰ ਭਾਰੀ ਠੇਸ ਪਹੁੰਚੀ ਹੈ। ਕਿਉਂਕਿ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਨੇ ਦੇਸ਼ ਦੇ ਦੱਬੇ ਕੁੱਚਲੇ ਦਲਿਤ ਸਮਾਜ, ਪੱਛੜੇ ਵਰਗਾਂ ਅਤੇ ਇਸਤਰੀ ਜਾਤੀ ਲਈ ਸੰਵਿਧਾਨ ਵਿੱਚ ਬਰਾਬਰਤਾ ਦੇ ਅਧਿਕਾਰ ਲੈ ਕੇ ਉਨ੍ਹਾਂ ਨੂੰ ਸਦੀਆਂ ਤੋਂ ਗੁਲਾਮੀ ਦੀਆਂ ਜੰਜੀਰਾਂ ਤੋਂ ਬਾਹਰ ਕੱਡਿਆ ਇਸ ਲਈ ਇਹ ਸਾਰੇ ਲੋਕ ਡਾਕਟਰ ਭੀਮ ਰਾਓ ਅੰਬੇਦਕਰ ਜੀ ਨੂੰ ਇੱਕ ਮਸੀਹਾ, ਇੱਕ ਰੱਬ ਮੰਨ ਕੇ ਧਿਆਉਂਦੇ ਹਨ।ਪਰ ਗ੍ਰਿਹ ਮੰਤਰੀ ਅਮਿਤ ਸ਼ਾਹ ਨੇ ਸੰਸਦ ਵਿੱਚ ਉਨ੍ਹਾਂ ਪ੍ਰਤੀ ਅਸ਼ਲੀਲ ਟਿੱਪਣੀ ਕਰਕੇ ਉਨ੍ਹਾਂ ਦਾ ਅਪਮਾਨ ਕੀਤਾ ਹੈ। ਜੇਕਰ ਅੱਜ ਅਮਿਤ ਸ਼ਾਹ ਸੰਸਦ ਵਿੱਚ ਗ੍ਰਿਹ ਮੰਤਰੀ ਬਣਕੇ ਪਹੁੰਚੇ ਹਨ ਤਾਂ ਉਹ ਸਿਰਫ਼ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਲਿਖੇ ਸੰਵਿਧਾਨ ਦੀ ਵਜ੍ਹਾ ਕਰਕੇ ਹਨ।ਸਮਾਜ ਭਲਾਈ ਸੰਸਥਾ ਮਹਾਲੋਂ ਵਲੋਂ ਇਹ ਮੰਗ ਕੀਤੀ ਜਾਂਦੀ ਹੈ ਕਿ ਅਮਿਤ ਸ਼ਾਹ ਨੈਤਿਕਤਾ ਦੇ ਆਧਾਰ ਤੇ ਅਸਤੀਫਾ ਦੇ ਕੇ ਸਾਰੇ ਦੇਸ਼ ਵਾਸੀਆਂ ਤੋਂ ਮਾਫ਼ੀ ਮੰਗਣ। ਇਸ ਸਮੇਂ ਤਾਰੀ, ਭੁੱਟੋ, ਜਗਤਾਰ,ਬੁੱਧ ਰਾਮ, ਸੁਰਜੀਤ, ਲਖਵੀਰ ਚੰਦ, ਹੈਪੀ,ਲੱਭਾ, ਮਿੰਟੂ ਬਿੱਲੂ ਅਤੇ ਬਿੰਦਾ ਆਦਿ ਮੈਂਬਰ ਮੌਜੂਦ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj