ਸਕੂਲ ਵਿੱਚ ਬਾਬਾ ਸਾਹਿਬ ਦਾ ਜਨਮ ਦਿਵਸ ਮਨਾਉਣ ਦਾ ਉਦੇਸ਼ ਬੱਚਿਆਂ ਨੂੰ ਬਾਬਾ ਸਾਹਿਬ ਦੇ ਸੰਘਰਸ਼ਮਈ ਜੀਵਨ ਤੋਂ ਜਾਣੂ ਕਰਵਾਉਣਾ- ਪੈਂਥਰ
ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਬਾਬਾ ਸਾਹਿਬ ਡਾ. ਬੀ. ਆਰ.ਅੰਬੇਡਕਰ ਸੋਸਾਇਟੀ ਰਜਿ ਰੇਲ ਕੋਚ ਫੈਕਟਰੀ ਕਪੂਰਥਲਾ ਵਲੋਂ ਯੁੱਗ ਪੁਰਸ਼ , ਔਰਤਾਂ ਦੀ ਮੁਕਤੀਦਾਤਾ, ਗਿਆਨ ਦੇ ਪ੍ਰਤੀਕ, ਭਾਰਤੀ ਸੰਵਿਧਾਨ ਦੇ ਨਿਰਮਾਤਾ ਅਤੇ 20ਵੀਂ ਸਦੀ ਦੇ ਮਹਾਨਾਇਕ ਡਾ. ਬੀ. ਆਰ. ਅੰਬੇਦਕਰ ਦੇ 132ਵਾਂ ਜਨਮ ਦਿਵਸ ਅਤੇ ਸਟੇਸ਼ਨਰੀ ਵਿਤਰਣ ਸਮਾਗਮ ਸਰਕਾਰੀ ਐਲੀਮੈਂਟਰੀ ਸਕੂਲ ਆਰ.ਸੀ.ਐਫ ਵਿਖੇ ਕੀਤਾ ਗਿਆ। ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਦੀ ਤਸਵੀਰ ਅੱਗੇ ਸ਼ਰਧਾਂਜਲੀ ਭੇਂਟ ਕਰਦੇ ਹੋਏ ਪ੍ਰਧਾਨ ਕ੍ਰਿਸ਼ਨ ਲਾਲ ਜੱਸਲ ਅਤੇ ਜਨਰਲ ਸਕੱਤਰ ਧਰਮ ਪਾਲ ਪੈਂਥਰ ਨੇ ਕਿਹਾ ਕਿ ਸਕੂਲ ਵਿੱਚ ਬਾਬਾ ਸਾਹਿਬ ਦਾ ਜਨਮ ਦਿਵਸ ਮਨਾਉਣ ਦਾ ਉਦੇਸ਼ ਬੱਚਿਆਂ ਨੂੰ ਬਾਬਾ ਸਾਹਿਬ ਦੇ ਸੰਘਰਸ਼ਮਈ ਜੀਵਨ ਤੋਂ ਜਾਣੂ ਕਰਵਾਉਣਾ ਹੈ ਤਾਂ ਜੋ ਉਹ ਔਖੇ ਹਾਲਾਤਾਂ ਵਿੱਚ ਵੀ ਆਪਣੀ ਪੜ੍ਹਾਈ ਨਾ ਛੱਡਣ। ਭਵਿੱਖ ਵਿੱਚ ਬੱਚਿਆਂ ਨੂੰ ਸਿੱਖਿਅਤ ਹੋ ਕੇ ਸਮਾਜ ਦੀ ਬਿਹਤਰੀ ਲਈ ਕੰਮ ਕਰਨਾ ਚਾਹੀਦਾ ਹੈ। ਜੇਕਰ ਬਾਬਾ ਸਾਹਿਬ ਨੇ ਉੱਚ ਪੱਧਰੀ ਵਿੱਦਿਆ ਪ੍ਰਾਪਤ ਨਾ ਕੀਤੀ ਹੁੰਦੀ ਤਾਂ ਅੱਜ ਬਾਬਾ ਸਾਹਿਬ ਨੂੰ ਗਿਆਨ ਦਾ ਪ੍ਰਤੀਕ ਅਤੇ ਭਾਰਤੀ ਸੰਵਿਧਾਨ ਦਾ ਨਿਰਮਾਤਾ ਨਹੀਂ ਸੀ ਕਿਹਾ ਜਾਣਾ।
ਇਸ ਮੌਕੇ ਤੇ ਸ੍ਰੀ ਗੁਰੂ ਰਵਿਦਾਸ ਸੇਵਕ ਸਭਾ ਦੇ ਜਨਰਲ ਸਕੱਤਰ ਝਲਮਣ ਸਿੰਘ, ਸੰਤੋਖ ਰਾਮ ਜਨਾਗਲ, ਨਿਰਵੈਰ ਸਿੰਘ, ਧਰਮਵੀਰ ਅੰਬੇਡਕਰੀ, ਨਿਰਮਲ ਸਿੰਘ ਅਤੇ ਸਮਾਜ ਸੇਵਕ ਡਾ: ਜਨਕ ਰਾਜ ਭੁਲਾਣਾ ਆਦਿ ਨੇ ਸਾਂਝੇ ਤੌਰ ‘ਤੇ ਕਿਹਾ ਕਿ ਬਾਬਾ ਸਾਹਿਬ ਨੇ ਅਨੇਕਾਂ ਦੁੱਖ-ਤਕਲੀਫ਼ਾਂ ਦਾ ਸਾਹਮਣਾ ਕਰਕੇ ਸੰਸਾਰ ਵਿੱਚ ਉਚੇਰੀ ਸਿੱਖਿਆ ਕਰਦੇ ਹੋਏ। ਭਾਰਤੀ ਸੰਵਿਧਾਨ ਬਣਾ ਕੇ ਦੇਸ਼ ਦੇ ਹਰ ਨਾਗਰਿਕ ਨੂੰ ਆਜ਼ਾਦੀ, ਬਰਾਬਰੀ, ਭਾਈਚਾਰਾ ਅਤੇ ਇਨਸਾਫ਼ ਦਾ ਰਾਜ ਸਥਾਪਿਤ ਕੀਤਾ। ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਬਾਬਾ ਸਾਹਿਬ ਦਾ ਸੰਘਰਸ਼ ਜੀਵਨ ਜ਼ਰੂਰ ਪੜ੍ਹਨਾ ਚਾਹੀਦਾ ਹੈ। ਸਕੂਲ ਦੀ ਮੁੱਖ ਅਧਿਆਪਕਾ ਮੈਡਮ ਕਿਰਨ ਕੌਰ ਨੇ ਡਾ: ਬੀ. ਆਰ. ਅੰਬੇਦਕਰ ਸੁਸਾਇਟੀ ਦੇ ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੁਸਾਇਟੀ ਦੀ ਤਰਫ਼ੋਂ ਸਮੇਂ-ਸਮੇਂ ‘ਤੇ ਸਕੂਲ ਵਿਚ ਲੋੜਵੰਦ ਬੱਚਿਆਂ ਨੂੰ ਵਰਦੀਆਂ, ਜੁੱਤੀਆਂ ਅਤੇ ਸਟੇਸ਼ਨਰੀ ਆਦਿ ਵੰਡੀਆਂ ਜਾਂਦੀਆਂ ਹਨ ਜੋ ਕਿ ਬਹੁਤ ਹੀ ਸ਼ਲਾਘਾਯੋਗ ਕੰਮ ਹੈ।ਸੋਸਾਇਟੀ ਵੱਲੋਂ ਕੀਤੇ ਜਾ ਰਹੇ ਸਮਾਜ ਸੇਵੀ ਕਾਰਜਾਂ ‘ਤੇ ਸਾਨੂੰ ਮਾਣ ਮਹਿਸੂਸ ਹੁੰਦਾ ਹੈ ਅਤੇ ਜਦੋਂ ਵੀ ਸਾਨੂੰ ਇਸ ਸਬੰਧੀ ਸੇਵਾ ਕਰਨ ਦਾ ਮੌਕਾ ਮਿਲਿਆ ਤਾਂ ਅਸੀਂ ਤਨ-ਮਨ ਧਨ ਨਾਲ ਸਹਿਯੋਗ ਕਰਾਂਗੇ।
ਬਾਬਾ ਸਾਹਿਬ ਦੇ 132ਵੇਂ ਜਨਮ ਦਿਹਾੜੇ ‘ਤੇ 132 ਲੋੜਵੰਦ ਬੱਚਿਆਂ ਨੂੰ ਨੋਟਬੁੱਕ, ਬਾਲ ਪੈਨ, ਪੈਨਸਿਲ ਅਤੇ ਬਾਬਾ ਸਾਹਿਬ ਦੇ ਜੀਵਨ ‘ਤੇ ਲਿਖੀ ਕਿਤਾਬ ‘ਬੱਚਿਆਂ ਦੇ ਅੰਬੇਡਕਰ’ ਦਿੱਤੀਆਂ ਗਈਆਂ | ਸੁਸਾਇਟੀ ਦੀ ਤਰਫ਼ੋਂ ਸਕੂਲ ਦੇ ਦਫ਼ਤਰ ਨੂੰ ਭਾਰਤ ਦੀ ਪਹਿਲੀ ਅਧਿਆਪਕਾ ਮਾਤਾ ਸਾਵਿਤਰੀ ਬਾਈ ਫੂਲੇ ਦੀ ਤਸਵੀਰ ਅਤੇ ਭਾਰਤੀ ਸੰਵਿਧਾਨ ਦੇ ਕੇ ਸਨਮਾਨਿਤ ਕੀਤਾ ਗਿਆ | ਸਟੇਸ਼ਨਰੀ ਲਈ ਸ੍ਰੀ ਅਮਰਜੀਤ ਸਿੰਘ ਵਰਕਸ ਮੈਨੇਜਰ, ਧਰਮਵੀਰ ਸਹਾਰਨਪੁਰ ਵਾਲੇ, ਸੁਖਦੇਵ ਸਿੰਘ ਮੋਗਾ, ਰਿਸ਼ੀ ਰੰਗਾ ਐਸ.ਐਸ.ਈ., ਸੋਮ ਨਾਥ ਕੇਸਰ, ਮਾਸਟਰ ਸੰਤੋਖ ਸਿੰਘ ਮੱਲ੍ਹੀ , ਮਨਜੀਤ ਸਿੰਘ ਕੈਲਪੁਰੀਆ, ਜਸਵੀਰ ਸਿੰਘ ਅਲਹੁਵਾਲੀਆ, ਮੈਡਮ ਸੁਖਵਿੰਦਰ ਕੌਰ, ਉਰਮਿਲਾ ਰਾਣੀ, ਬਲਬੀਰ ਕੌਰ, ਪਰਮਜੀਤ ਕੌਰ, ਨੰਦ ਲਾਲ, ਤੇਨ ਸਿੰਘ ਮੀਨਾ, ਪ੍ਰੇਮ ਕੁਮਾਰ, ਸ਼ਿਵ ਕੁਮਾਰ ਸੁਲਤਾਨਪੁਰੀ, ਮੈਡਮ ਰੀਤੂ ਪਾਲ, ਸੰਜੀਵ ਕੁਮਾਰ ਵਰਮਾ ਅਤੇ ਦੁਰਗੇਸ਼ ਕੁਮਾਰ ਆਦਿ ਨੇ ਮਾਲੀ ਯੋਗਦਾਨ ਪਾਇਆ। ਸਕੂਲ ਅਧਿਆਪਕਾ ਪਰਮਜੀਤ ਕੌਰ, ਸਰੋਜ ਲੱਧੜ, ਸਤਵਿੰਦਰ ਕੌਰ ਅਤੇ ਰੇਨੂੰ ਆਦਿ ਹਾਜ਼ਰ ਸਨ ਅਤੇ ਉਨ੍ਹਾਂ ਨੇ ਸੁਸਾਇਟੀ ਦੇ ਅਹੁਦੇਦਾਰਾਂ ਅਤੇ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ|
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly