ਪਿੰਡ ਭਵਾਨੀਪੁਰ ਰੂਰਲ ਡਿਸਪੈਂਸਰੀ ਵਿਚ ਚੈੱਕ ਅੱਪ ਲਗਾਇਆ ਗਿਆ

ਕੈਂਪ ਦੌਰਾਨ 100 ਤੋਂ ਵੱਧ ਮਰੀਜ਼ਾਂ ਦਾ ਮੁਫ਼ਤ ਇਲਾਜ ਤੇ ਟੈਸਟ ਕੀਤੇ – ਡਾ ਮੱਲ੍ਹੀ

ਕਪੂਰਥਲਾ (ਸਮਾਜ ਵੀਕਲੀ)(ਕੌੜਾ)- ਰੂਰਲ ਡਿਵੈਲਪਮੈਂਟ ਤੇ ਪੰਚਾਇਤ ਵਿਭਾਗ ਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਏ.ਡੀ. ਸੀ( ਡਿਵੈਲਪਮੈਂਟ) ਸ੍ਰੀਮਤੀ ਪਰਮਜੀਤ ਕੌਰ ਦੇ ਦਿਸ਼ਾ ਨਿਰਦੇਸ਼ ,ਡੀ.ਡੀ.ਪੀ. ਓ ਗੁਰਪ੍ਰਤਾਪ ਸਿੰਘ ਦੀ ਰਹਿਨੁਮਾਈ ਪਿੰਡ ਭਵਾਨੀਪੁਰ ਰੂਰਲ ਡਿਸਪੈਂਸਰੀ ਵਿਚ ਚੈੱਕ ਅੱਪ ਲਗਾਇਆ ਗਿਆ ।ਇਸ ਦੌਰਾਨ ਡਾਕਟਰ ਨਵਰੋਜ ਸਿੰਘ ਮੱਲੀ, ਫਾਰਮੇਸੀ ਅਫ਼ਸਰ ਅਮਰਜੀਤ ਸਿੰਘ ਤੇ ਦਵਿੰਦਰ ਸਿੰਘ ਵੱਲੋਂ 100 ਤੋਂ ਵੱਧ ਮਰੀਜ਼ਾਂ ਦਾ ਮੁਫ਼ਤ ਇਲਾਜ ਤੇ ਟੈਸਟ ਕੀਤੇ ਗਏ । ਇਹ ਕੈਂਪ ਅਸਟ੍ਰੇਲੀਆ ਤੋਂ ਐੱਨ.ਆਰ.ਆਈ ਵੀਰ ਜਸਵਿੰਦਰ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਆਪ ਆਗੂ ਮਹਿੰਦਰ ਸਿੰਘ ਅਤੇ ਉਨ੍ਹਾਂ ਦੀ ਸਮੂਹ ਟੀਮ ਦੇ ਸਹਿਯੋਗ ਨਾਲ ਲਾਇਆ ਗਿਆ । ਇਸ ਮੌਕੇ ਸਰਪੰਚ ਚਰਨਜੀਤ ਬਾਜਵਾ, ਬਲਵਿੰਦਰ ਸਿੰਘ, ਬਲਵੀਰ ਸਿੰਘ, ਸਵਰਨ ਸਿੰਘ ਨਾਨਕਪੁਰ, ਤਰਸੇਮ ਲਾਲ, ਅਮਨਦੀਪ ਸਿੰਘ, ਜਸਵੀਰ ਸਿੰਘ ,ਅਵਤਾਰ ਸਿੰਘ ਫੌਜੀ, ਸੁਖਦੇਵ ਸਿੰਘ ,ਗੁਰਦੇਵ ਸਿੰਘ ,ਕਸ਼ਮੀਰ ਸਿੰਘ ਤੇ ਭਵਾਨੀਪੁਰ ਡਿਸਪੈਂਸਰੀ ਵਲੋਂ ਸਟਾਫ ਮਨਜੀਤ ਕੌਰ, ਲਖਵਿੰਦਰ ਕੌਰ, ਬਲਪ੍ਰੀਤ ਕੌਰ , ਕੰਵਲਜੀਤ ਕੌਰ ਹਾਜ਼ਰ ਸਨ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਡਾ. ਬੀ. ਆਰ. ਅੰਬੇਦਕਰ ਦੇ 132 ਵੇਂ ਜਨਮ ਦਿਵਸ ਤੇ ਜਰੂਰਤਮੰਦ ਵਿਦਿਆਰਥੀਆਂ ਨੂੰ ਸਟੇਸ਼ਨਰੀ ਭੇਂਟ
Next articleਬੀ ਐਡ ਅਧਿਆਪਕ ਫ਼ਰੰਟ ਵੱਲੋਂ ਨਵਨਿਯੁਕਤ ਬਲਾਕ ਸਿੱਖਿਆ ਅਧਿਕਾਰੀ ਭੁਪਿੰਦਰ ਸਿੰਘ ਜੋਸਨ ਸਨਮਾਨਿਤ