HOME ਡਾ. ਬੀ. ਆਰ ਅੰਬੇਡਕਰ ਸੋਸ਼ਲ ਵੈੱਲਫੇਅਰ ਐਜ਼ੂਕੇਸ਼ਨਲ ਸੋਸਾਇਟੀ ਐੱਨ. ਆਰ. ਆਈ...

ਡਾ. ਬੀ. ਆਰ ਅੰਬੇਡਕਰ ਸੋਸ਼ਲ ਵੈੱਲਫੇਅਰ ਐਜ਼ੂਕੇਸ਼ਨਲ ਸੋਸਾਇਟੀ ਐੱਨ. ਆਰ. ਆਈ ਪਿੰਡ ਵਿਰਕ (ਜਲੰਧਰ) ਵੱਲੋਂ ਗੁਰਦਿਆਲ ਲੱਡੂ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਸਭਾ ਨਿਊਯਾਰਕ (ਯੂ.ਐਸ. ਏ) ਨੂੰ ਡਾ. ਅੰਬੇਡਕਰ ਫ੍ਰੀ ਟਿਊਸ਼ਨ ਸੈਂਟਰ ਵਿਖੇ ਕੀਤਾ ਸਨਮਾਨਿਤ

4

*ਇਸ ਮੌਕੇ ਗੁਰਮੇਲ ਸਿੰਘ (ਯੂ. ਐੱਸ. ਏ) ਦਾ ਸਮਾਜ ਭਲਾਈ ਕਾਰਜਾਂ ਲਈ ਕੀਤਾ ਵਿਸ਼ੇਸ਼ ਧੰਨਵਾਦ*

ਫਿਲੌਰ/ਅੱਪਰਾ,  (ਸਮਾਜ ਵੀਕਲੀ)  (ਦੀਪਾ)-ਕਰੀਬੀ ਪਿੰਡ ਵਿਰਕ ਜਿਲਾ ਜਲੰਧਰ ਵਿਖੇ ਡਾ. ਬੀ.  ਆਰ ਅੰਬੇਡਕਰ ਸੋਸ਼ਲ ਵੈੱਲਫੇਅਰ ਐਜ਼ੂਕੇਸ਼ਨਲ ਸੋਸਾਇਟੀ ਐੱਨ. ਆਰ. ਆਈ ਪਿੰਡ ਵਿਰਕ (ਜਲੰਧਰ) ਵੱਲੋਂ ਗੁਰਦਿਆਲ ਲੱਡੂ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਸਭਾ ਨਿਊਯਾਰਕ (ਯੂ.ਐਸ. ਏ), ਉਨ੍ਹਾਂ ਦੀ ਪਤਨੀ ਸ੍ਰੀਮਤੀ ਸੁਖਵਿੰਦਰ ਕੌਰ, ਸਤਿਕਾਰਯੋਗ ਡਾ. ਹਰਮੇਸ਼ ਚੰਬਾ (ਯੂ. ਕੇ) ਤੇ ਉਨ੍ਹਾਂ ਦੀ ਪਤਨੀ ਪਰਮਜੀਤ ਕੌਰ, ਜਗਜੀਵਨ ਐਂਡੀ (ਪੁਰਤਗਾਲ),  ਲਖਵਿੰਦਰ ਰਾਣਾ ਅਤੇ ਮਹਿੰਦਰ ਪਾਲ (ਦੋਹਾ ਕਤਰ) ਆਦਿ ਸਾਥੀਆਂ ਨੂੰ  ਉਨਾਂ ਦੀਆਂ ਸਮਾਜ ਪ੍ਰਤੀ ਸੇਵਾਵਾਂ ਨੂੰ  ਦੇਖਦੇ ਹੋਏ ਡਾ.  ਅੰਬੇਡਕਰ ਫ੍ਰੀ ਟਿਊਸ਼ਨ ਸੈਂਟਰ ਵਿਖੇ ਸਿਰੋਪਾਓ ਪਹਿਨਾ ਕੇ ਤੇ ਯਾਦਗਾਰੀ ਚਿੰਨ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਤਿਕਾਰਯੋਗ ਗੁਰਦਿਆਲ ਲੱਡੂ (ਯੂ. ਐਸ. ਏ) ਤੇ ਡਾ. ਹਰਮੇਸ਼ ਚੰਬਾ (ਯੂ. ਕੇ) ਵੱਲੋਂ ਫ੍ਰੀ  ਟਿਉਸ਼ਨ ਸੈਂਟਰ ਲਈ 11-11 ਹਜ਼ਾਰ ਰੁਪਏ  ਦਾ ਆਰਥਿਕ ਸਹਿਯੋਗ ਦਿੱਤਾ | ਆਰਥਿਕ ਸਹਿਯੋਗ ਲਈ ਸੋਸਾਇਟੀ ਮੈਂਬਰਾਂ ਅਤੇ ਪਿੰਡ ਵਾਸੀਆਂ ਵੱਲੋਂ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ | ਸਮਾਗਮ ਦੌਰਾਨ ਗੁਰਮੇਲ ਸਿੰਘ (ਯੂ. ਐੱਸ. ਏ) ਦਾ ਸਮਾਜ ਭਲਾਈ ਕਾਰਜਾਂ ਲਈ ਵੀ ਪਿੰਡ ਵਾਸੀਆਂ ਤੇ ਸੋਸਾਇਟੀ ਵਲੋਂ ਵਿਸ਼ੇਸ਼ ਧੰਨਵਾਦ ਕੀਤਾ ਗਿਆ | ਇਸ ਮੌਕੇ ਤੇ ਸਾਬਕਾ ਸਰਪੰਚ ਸੱਤਪਾਲ ਰੱਤੂ ਵਿਰਕ, ਸਾਬਕਾ ਸਰਪੰਚ ਰਾਮ ਸਰੂਪ ਚੰਬਾ, ਅਸ਼ੋਕ ਸੰਧੂ, ਮਾਂ ਹਰਬੰਸ ਲਾਲ ਪੰਚ, ਹਰਮੇਸ਼ ਕੁਮਾਰ ਰਿਟਾਇਰਡ ਜ਼ਿਲਾ ਰੋਜ਼ਗਾਰ ਅਫ਼ਸਰ, ਪਰਗਣ ਸੰਧੂ ਰਿਟਾਇਰਡ ਸੁਪਰਡੈਂਟ, ਮਾ ਰਕੇਸ਼ ਕੁਮਾਰ,ਮ ਹਰਦੀਪ ਕੁਮਾਰ, ਚਮਨਲਾਲ ਪੰਚ, ਜੀਵਨ ਚੰਬਾ, ਡਾ.  ਹਰਮੇਸ਼ ਲੰਬੜਦਾਰ, ਗੁਰਦਿਆਲ ਰਾਣਾ ਪ੍ਰਧਾਨ, ਜਿੰਦਰ ਪ੍ਰਧਾਨ, ਹਰਮੇਸ਼ ਸਾਬਕਾ ਪੰਚ, ਮੱਖਣ ਬੱਬੂ ਸਾਬਕਾ ਪੰਚ, ਹੰਸਰਾਜ ਸਬਕਾ ਪੰਚ, ਸੰਜੀਵ ਚੰਬਾ, ਡਾ. ਵਿਜੇ ਕੁਮਾਰ, ਠੇਕੇਦਾਰ ਜਸਪਾਲ, ਬਲਵੀਰ ਰਾਏ, ਸਰਬਜੀਤ ਕਾਲਾ, ਕੁਲਵਿੰਦਰ ਕਾਕਾ ਆਦਿ ਪਤਵੰਤੇ ਹਾਜ਼ਰ ਸਨ |

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਸਥਾਨਕ ਚੋਣਾਂ ਲਈ ਕੌਂਸਲਾਂ ਅੱਗੇ ਔਖੀ ਚੁਣੌਤੀ,ਸਰਕਾਰ ਵੱਲੋਂ ਫ਼ੈਸਲਾ ਬਦਲਣ ਨਾਲ ਤਿਆਰੀਆਂ ‘ਚ ਵਧਿਆ ਦਬਾਅ
Next articleਵਿਲੱਖਣ ਬੱਚਿਆਂ ਦੀ ਪਹਿਚਾਣ ਅਤੇ ਸਿੱਖਿਆ ਵਾਰੇ ਸੈਮੀਨਾਰ