HOME ਵਿਲੱਖਣ ਬੱਚਿਆਂ ਦੀ ਪਹਿਚਾਣ ਅਤੇ ਸਿੱਖਿਆ ਵਾਰੇ ਸੈਮੀਨਾਰ

ਵਿਲੱਖਣ ਬੱਚਿਆਂ ਦੀ ਪਹਿਚਾਣ ਅਤੇ ਸਿੱਖਿਆ ਵਾਰੇ ਸੈਮੀਨਾਰ

7

ਨਵਾਂਸ਼ਹਿਰ /ਕਾਠਗੜ੍ਹ,  (ਸਮਾਜ ਵੀਕਲੀ)   (ਜਤਿੰਦਰਪਾਲ ਸਿੰਘ ਕਲੇਰ ) ਮੈਡਮ ਰੇਨੂੰ ਭਨੋਟ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਸਿਆਣਾ ਵਿਖੇ ਵਿਲੱਖਣ ਬੱਚਿਆਂ ਦੀ ਪਹਿਚਾਣ ਕਿਵੇਂ ਕੀਤੀ ਜਾ ਸਕਦੀ ਹੈ ਅਤੇ ਉਹਨਾਂ ਦੇ ਪੱਧਰ ਦੇ ਅਨੁਸਾਰ ਇਹਨਾਂ ਬੱਚਿਆਂ ਨੂੰ ਕਿਵੇਂ ਸੌਖੇ ਤਰੀਕੇ ਨਾਲ ਸਿੱਖਿਆ ਦਿੱਤੀ ਜਾ ਸਕਦੀ ਹੈ ਇਸ ਸਬੰਧੀ ਅਧਿਆਪਕਾਂ ਦਾ ਇੱਕ ਰੋਜਾ ਸੈਮੀਨਾਰ ਲਗਾਇਆ ਗਿਆ l ਉਹਨਾਂ ਦੱਸਿਆ ਕਿ ਇਹਨਾਂ ਬੱਚਿਆਂ ਪਿਆਰ ਅਤੇ ਸਨੇਹ ਭਰਪੂਰ ਮਾਹੌਲ ਦੀ ਜਰੂਰਤ ਹੁੰਦੀ ਹੈ ਤਾਂ ਜੋ ਇਹ ਬੱਚੇ ਅਪਣੇ ਪੱਧਰ ਅਨੁਸਾਰ ਸਿੱਖ ਸਕਣ l ਇਸ ਮੌਕੇ ਬਲਾਕ ਬਲਾਚੌਰ-1 ਅਤੇ ਬਲਾਚੌਰ -2 ਦੇ ਬੀ ਐੱਨ ਓ ਗਿਆਨ ਸਿੰਘ ਕਟਾਰੀਆ ਅਤੇ ਕੁਲਦੀਪ ਸਿੰਘ ਨੇ ਵੀ ਅਧਿਆਪਕਾ ਨੂੰ ਭਰਪੂਰ ਜਾਣਕਾਰੀ ਦਿੱਤੀ l ਬਲਾਕ ਬਲਾਚੌਰ 1 ਦੇ ਬੀ ਪੀ ਈ ਓ ਅਵਤਾਰ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ l ਇਸ ਮੌਕੇ ਆਈ ਈ ਆਰ ਟੀ ਅੰਕੁਰ ਮਲਿਕ, ਰਚਨਾ, ਅੰਜੂ, ਸੰਦੀਪ, ਸਵੀਟੀ, ਕੋਮਲ ਮੇਨਕਾ, ਰੀਨਾ ਰਾਣਾ, ਅਤੇ ਗਗਨਦੀਪ ਕੌਰ ਆਦਿ ਤੋਂ ਇਲਾਵਾ ਵੱਖ ਵੱਖ ਸਕੂਲਾਂ ਦੇ ਅਧਿਆਪਕ ਹਾਜਰ ਸਨ l

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਡਾ. ਬੀ. ਆਰ ਅੰਬੇਡਕਰ ਸੋਸ਼ਲ ਵੈੱਲਫੇਅਰ ਐਜ਼ੂਕੇਸ਼ਨਲ ਸੋਸਾਇਟੀ ਐੱਨ. ਆਰ. ਆਈ ਪਿੰਡ ਵਿਰਕ (ਜਲੰਧਰ) ਵੱਲੋਂ ਗੁਰਦਿਆਲ ਲੱਡੂ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਸਭਾ ਨਿਊਯਾਰਕ (ਯੂ.ਐਸ. ਏ) ਨੂੰ ਡਾ. ਅੰਬੇਡਕਰ ਫ੍ਰੀ ਟਿਊਸ਼ਨ ਸੈਂਟਰ ਵਿਖੇ ਕੀਤਾ ਸਨਮਾਨਿਤ
Next articleWhen grief becomes grace: Kerala’s quiet revolution in organ donation