HOME ਬੰਦੇ ਤੋਂ ਇਨਸਾਨ ਬਣਾਂਗੇ 01ਅਗਸਤ ਨੂੰ

ਬੰਦੇ ਤੋਂ ਇਨਸਾਨ ਬਣਾਂਗੇ 01ਅਗਸਤ ਨੂੰ

   (ਸਮਾਜ ਵੀਕਲੀ)  ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ ਵੈਬ ਚੈਨਲ ਜੀ.ਟੀਵੀ ਵੱਲੋਂ ਹਰ ਸ਼ੁੱਕਰਵਾਰ ਨੂੰ ਕਿਸੇ ਨਾ ਕਿਸੇ ਸਾਹਿਤਕ ਪੁਸਤਕ ‘ਤੇ ਔਨ ਲਾਈਨ ਗੋਸ਼ਟੀ ਦਾ ਆਯੋਜਨ ਕੀਤਾ ਜਾਂਦਾ ਹੈ । ਇਹ ਸਮਾਗਮ ਸ਼ਾਮ 07 ਵਜੇ ਤੋਂ 08 – 30 ਵਜੇ ਤੱਕ ਪ੍ਰਸਾਰਿਤ ਕੀਤਾ ਜਾਂਦਾ ਹੈ । ਇਸ ਪ੍ਰੋਗਰਾਮ ਵਿੱਚ ਅਗਾਮੀ ਸ਼ੁਕਰਵਾਰ 01 ਅਗਸਤ ਨੂੰ ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ਦੇ ਪ੍ਰਧਾਨ ਮੂਲ ਚੰਦ ਸ਼ਰਮਾ ਦੇ ਕਾਵਿ ਸੰਗ੍ਰਹਿ ” ਬੰਦੇ ਤੋਂ ਇਨਸਾਨ ” ਬਾਰੇ ਵਿਚਾਰ ਚਰਚਾ ਕੀਤੀ ਜਾਵੇਗੀ ਚੋਣਵੇਂ ਪੱਤਰਕਾਰਾਂ ਨਾਲ ਇਹ ਜਾਣਕਾਰੀ ਸਾਂਝੀ ਕਰਦਿਆਂ ਚੈਨਲ ਦੇ ਨਿਰਮਾਤਾ ਨਿਰਦੇਸ਼ਕ ਖੇਤਪਾਲ ਸਿੰਘ ਦੀਪ ਨੇ ਦੱਸਿਆ ਕਿ ਇਸ ਵਿਚਾਰ ਚਰਚਾ ਵਿੱਚ ਕਿਤਾਬ ਦੇ ਰਚੇਤਾ ਤੋਂ ਇਲਾਵਾ ਡਾ. ਸਤੀਸ਼ ਠੁਕਰਾਲ ਸੋਨੀ , ਡਾ. ਕਮਲਜੀਤ ਸਿੰਘ ਟਿੱਬਾ , ਮੈਡਮ ਡਾ. ਅਮਰ ਜੋਤੀ ਮਾਂਗਟ ਅਤੇ ਪੱਤਰਕਾਰ ਤੇ ਗੀਤਕਾਰ ਸੁਖਵਿੰਦਰ ਸਿੰਘ ਅਟਵਾਲ ਮਹਿਮਾਨ ਵਜੋਂ ਸ਼ਾਮਲ ਹੋਣਗੇ । ਸਮੁੱਚੇ ਪ੍ਰੋਗਰਾਮ ਨੂੰ ਬਾਖ਼ੂਬੀ ਚਲਾਉਂਣ ਲਈ ਸੂਤਰਧਾਰ ਦਾ ਰੋਲ ਹਰ ਵਾਰੀ ਦੀ ਤਰ੍ਹਾਂ ਡਾ. ਹਰੀਸ਼ ਗਰੋਵਰ ( ਫ਼ਿਰੋਜ਼ਪੁਰ ) ਨਿਭਾਉਂਣਗੇ । ਇਹ ਸਮਾਗਮ ਸਟ੍ਰੀਮ ਯਾਰਡ ਐਪ ਦੇ ਵਿਸ਼ੇਸ਼ ਲਿੰਕ ਰਾਹੀਂ ਵੇਖਿਆ / ਸੁਣਿਆਂ ਜਾ ਸਕੇਗਾ ਅਤੇ ਪਾਠਕ , ਦਰਸ਼ਕ ਅਤੇ ਸਰੋਤੇ ਚਲਦੇ ਪ੍ਰੋਗਰਾਮ ਵਿੱਚ ਮੈਸੇਜ ਰਾਹੀਂ ਆਪਣੀ ਹਾਜ਼ਰੀ ਵੀ ਲਗਵਾ ਸਕਦੇ ਹਨ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਗੂਗਲ ਦੀ ਵੱਡੀ ਗਲਤੀ, ਵਿਹੜੇ ਵਿੱਚ ਨੰਗੇ ਘੁੰਮ ਰਹੇ ਪੁਲਿਸ ਵਾਲੇ ਦੀ ਫੋਟੋ ਖਿੱਚੀ; ਅਦਾਲਤ ਨੇ ਲਗਾਇਆ ਲੱਖਾਂ ਦਾ ਜੁਰਮਾਨਾ
Next articleਡਾ. ਬੀ. ਆਰ ਅੰਬਡਕਰ ਲਾਇਬ੍ਰੇਰੀ ਪੁਆਰੀ ਨੂੰ ਦਾਨੀ ਸੱਜਣਾਂ ਨੇ ਦਾਨ ਕੀਤਾ ਪਿ੍ੰਟਰ, ਅਲਮਾਰੀ, ਪੱਖੇ ਤੇ ਕਿਤਾਬਾਂ