(ਸਮਾਜ ਵੀਕਲੀ)
ਕਾਂਗਰਸੀ ਆਗੂਆਂ ਨੇ ਮਨ ਵਿੱਚ ਧਾਰ ਲਿਆ,
‘ਅੰਬੇਡਕਰ’ ਨੂੰ ‘ਸੰਵਿਧਾਨ ਸਭਾ’ ਵਿੱਚ ਨੀਂ ਵੜਨ ਦੇਣਾ।
ਕਹਿੰਦੇ “ਬੰਦ ਕਰ ਦੇਣੀਆਂ ਸਭੇ ਬੂਹੇ ਬਾਰੀਆਂ,
ਪਾਰਲੀਮੈਂਟ ਦੀਆਂ ਪੌੜ੍ਹੀਆਂ ਨੀ ਚੜ੍ਹਨ ਦੇਣਾ।”
ਇਸ ਲਈ ‘ਅੰਬੇਡਕਰ’ ਦੇ ‘ਖ਼ਾਸ’ ਨੂੰ ਟਿਕਟ ਦੇਕੇ,
ਚੋਣਾਂ ਵਿੱਚ ‘ਅੰਬੇਡਕਰ’ ਮੁਕਾਬਲੇ ਦਿੱਤਾ ਖੜਾ ਯਾਰੋ।
ਤੂਤੀ ਬੋਲਦੀ ਸੀ ਉਦੋਂ ਕਾਂਗਰਸੀਆਂ ਦੀ,
ਡਾ.ਅੰਬੇਡਕਰ ਚੋਣਾਂ ਵਿੱਚ ਦਿੱਤਾ ਹਰਾ ਯਾਰੋ।
ਖੂਬ ਜਸ਼ਨ ਮਨਾਇਆ ਕਾਂਗਰਸੀ ਆਗੂਆਂ ਨੇ,
ਡਾ.ਅੰਬੇਡਕਰ ਦੇ ਇਲਾਕੇ ਵਿੱਚ ਗੱਜ ਵੱਜ ਯਾਰੋ।
ਕਹਿੰਦੇ “ਨਹੀਂ ਕਰਦੇ ਰਹਿਣਾ ਸੀ ਤੰਗ ਇਹਨੇ,
ਕੰਡਾ ਇਹ ਵੀ ਦਿੱਤਾ ਹੈ ਕੱਢ ਯਾਰੋ।”
ਖੁਸ਼ੀ ਉਡ ਗਈ ਪਲਾਂ ਵਿੱਚ ਖੰਭ ਲਾਕੇ,
ਜਦ ‘ਜੁਗਿੰਦਰ ਮੰਡਲ’ ਗਿਆ ਹੱਕ ਵਿੱਚ ਆ ਸੱਜਣੋਂ।
‘ਬੰਗਾਲ’ ਤੋਂ ਜਿੱਤੀ ਸੀਟ ਤੋਂ ਦੇਕੇ ਅਸਤੀਫ਼ਾ ,
ਉਹਨਾਂ ‘ਅੰਬੇਡਕਰ’ ਨੂੰ ਦਿੱਤਾ ਉਥੋਂ ਜਿਤਾ ਸੱਜਣੋਂ।
ਕਾਂਗਰਸੀ ਆਗੂਆਂ ਨੂੰ ਲੱਗਿਆ ਜ਼ੋਰਦਾਰ ਝਟਕਾ,
ਕਹਿੰਦੇ ਇਹ ਤਾਂ ਜਿੱਤਕੇ ਗਿਆ ਹੈ ਆ ਯਾਰੋ।
ਇਹ ਰਹਿਣ ਦੇਣਾ ਨਾ ਪਾਰਲੀਮੈਂਟ ਅੰਦਰ,
ਕਹਿੰਦੇ ਕੋਈ ਨਾ ਕੋਈ ਕਰੋ ਉਪਾਅ ਯਾਰੋ।
ਹੱਲ ਲੱਭ ਗਿਆ ਆਖਿਰ ਇਹਨਾਂ ਆਗੂਆਂ ਨੂੰ,
ਆ ਗਈ ਜਾਨ ਦੇ ਵਿੱਚ ਜਾਨ ਯਾਰੋ।
‘ਅੰਬੇਡਕਰ’ ਜਿਥੋਂ ਜਿੱਤਕੇ ਆਇਆ ਸੀ,
ਉਹ ਇਲਾਕਾ ਦੇ ਦਿੱਤਾ ਵਿਚ ਪਾਕਿਸਤਾਨ ਯਾਰੋ।
ਇੰਝ ਪੂਰਬੀ ਬੰਗਾਲ ਦੇਕੇ ਪਾਕਿਸਤਾਨ ਤਾਈਂ,
ਇਹਨਾਂ ਮਾਰੀ ਜ਼ੋਰ ਦੀ ਹਿੱਟ ਯਾਰੋ।
ਇੰਝ ਫਿਰ ਕਾਂਗਰਸੀ ਆਗੂਆਂ ਨੇ,
ਡਾ. ਅੰਬੇਡਕਰ ਨੂੰ ਕਰਿਆ ਚਿੱਤ ਯਾਰੋ।
ਵੇਖਣਾ ਚਾਹੁੰਦੇ ਨੀਂ ਸੀ ਜਿਸ ‘ਅੰਬੇਡਕਰ’ ਨੂੰ,
ਐਨੀ ਨਫ਼ਰਤ ਸੀ ਜਿਹਦੇ ਨਾਲ ਸੱਜਣੋਂ।
ਇਹ ਆਗੂ ਫਿਰ ਪਤਾ ਨਹੀਂ ਕਿਵੇਂ ਹੋਏ ਰਾਜ਼ੀ ?
ਹੋ ਗਏ ਡਾ.ਅੰਬੇਡਕਰ ਉਤੇ ਦਿਆਲ ਸੱਜਣੋਂ।
ਫਿਰ ਆਪਣੇ ਇਕ ਮੈਂਬਰ ਤੋਂ ਦਿਵਾ ਕੇ ਅਸਤੀਫ਼ਾ,
ਉਥੋਂ ਡਾਕਟਰ ‘ਅੰਬੇਡਕਰ’ ਨੂੰ ਦਿੱਤਾ ਜਿਤਾ ਯਾਰੋ,
‘ਅੰਬੇਡਕਰ’ ਪਹਿਲਾਂ ਡਰਾਫਟਿੰਗ ਕਮੇਟੀ ਦਾ ਬਣਾਇਆ ਚੈਅਰਮੈਨ,
ਪਿੱਛੋ ‘ਕਾਨੂੰਨ’ ਮੰਤਰੀ ਦਿੱਤਾ ਬਣਾ ਯਾਰੋ।
ਮੇਜਰ ਸਿੰਘ ਬੁਢਲਾਡਾ
94176 42327