ਡਾ ਅੰਬੇਡਕਰ ਸੁਸਾਇਟੀ ਆਰ ਸੀ ਐੱਫ ਨੇ ਸੀਨੀਅਰ ਪੱਤਰਕਾਰ ਸ਼੍ਰੀ ਰਜਨੀਸ਼ ਚੌਧਰੀ ‘ਤੇ ਹੋਏ ਹਮਲੇ ਦੀ ਕੀਤੀ ਨਿੰਦਾ

ਅਗਰ ਲੋਕਤੰਤਰ ਦਾ ਚੋਥਾ ਥੰਮ ਹੀ ਖਤਰੇ ਵਿਚ ਹੈ, ਤਾਂ ਇਸ ਤੋਂ ਮਾੜੀ ਗੱਲ ਕੀ ਹੋ ਸਕਦੀ- ਜੱਸਲ , ਪੈਂਥਰ

ਕਪੂਰਥਲਾ, 11 ਅਗਸਤ (ਕੌੜਾ)- ਪੰਜਾਬ ਦੇ ਹਾਲਤ ਦਿਨੋਂ ਦਿਨ ਨਾਜ਼ਕ ਹੋ ਰਹੇ ਹਨ, ਲਗਾਤਾਰ ਚੋਰੀਆਂ, ਡਕੈਤੀਆਂ ਤੇ ਗੁੰਡਾਗਰਦੀ ਦਾ ਵਧਦੀ ਜਾ ਰਹੀ ਹੈ।  ਪ੍ਰਸ਼ਾਸ਼ਨ ਬੇਬਸ ਨਜਰ ਆ ਰਿਹਾ ਹੈ । ਮੰਤਰੀ ਆਪਣੀ ਸੁਰੱਖਿਆ ਲਈ ਗੰਨਮੈਨਾਂ ਤੇ ਗੱਡੀਆਂ ਦੇ ਕਾਫਲੇ ਲੈ ਕੇ ਘੁੰਮਦੇ ਹਨ । ਆਮ ਜਨਤਾ  ਪ੍ਰੇਸ਼ਾਨ ਹੋ ਰਹੀ ਹੈ ।ਇਹ ਸ਼ਬਦ  ਬਾਬਾ  ਸਾਹਿਬ ਡਾਕਟਰ ਅੰਬੇਡਕਰ ਸੋਸਾਇਟੀ ਦੇ ਪ੍ਰਧਾਨ ਕ੍ਰਿਸ਼ਨ ਲਾਲ ਜੱਸਲ ਅਤੇ ਜਨਰਲ ਸਕੱਤਰ ਧਰਮ ਪਾਲ ਪੈੰਥਰ ਨੇ ਪ੍ਰੈੱਸ ਨੂੰ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਬੀਤੇ ਦਿਨ ਲੁਟੇਰਿਆਂ ਤੇ ਬਦਮਾਸ਼ਾਂ ਨੇ ਮੀਡੀਆ ਦੇ ਚੋਥੇ ਸਤੰਬ ਤੇ ਹਮਲਾ ਕੀਤਾ ਗਿਆ ।

ਜਿਸ ਵਿਚ ਕਪੂਰਥਲਾ  ਦੇ ਸੀਨੀਅਰ ਪੱਤਰਕਾਰ ਸ਼੍ਰੀ ਰਜਨੀਸ਼ ਚੌਧਰੀ ‘ਤੇ ਹਮਲਾ ਕਰਕੇ ਗੰਭੀਰ ਜਖਮੀ ਕੀਤਾ ਗਿਆ। ਜੋ ਕਿ ਬਹੁਤ ਹੀ ਮੰਦਭਾਗੀ ਘਟਨਾ ਹੈ। ਸ਼੍ਰੀ ਜੱਸਲ ਤੇ ਪੈਂਥਰ ਨੇ ਕਿਹਾ ਕਿ ਅਪਰਾਧੀ ਕਾਨੂੰਨ ਦੀ ਰਤੀ ਭਰ ਵੀ ਪ੍ਰਵਾਹ ਨਹੀਂ ਕਰਦੇ  ਸ਼ਰੇਆਮ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ ਸਿਵਲ ਪ੍ਰਸ਼ਾਸ਼ਨ ਨੂੰ ਲੋਕਾਂ ਦੇ ਜਾਨਮਾਲ ਦੀ ਸੁਰੱਖਿਆ ਲਈ ਲੋੜੀਂਦੇ ਯਤਨ ਕਰਨੇ ਚਾਹੀਦੇ ਹਨ। ਪੱਤਰਕਾਰ ਸਮਾਜ ਲਈ ਅਤੇ ਸਰਕਾਰ ਵਿਚ ਕੜੀ  ਦਾ ਕੰਮ ਕਰਦੇ ਹਨ। ਅਗਰ ਲੋਕਤੰਤਰ ਦਾ ਚੋਥਾ ਥੰਮ ਹੀ ਖਤਰੇ ਵਿਚ ਹੈ, ਤਾਂ ਇਸ ਤੋਂ ਮਾੜੀ ਗੱਲ ਕੀ ਹੋ ਸਕਦੀ ਹੈ। ਸੋਸਾਇਟੀ ਪੰਜਾਬ ਸਰਕਾਰ ਤੇ ਸਿਵਲ ਪ੍ਰਸ਼ਾਸ਼ਨ ਨੂੰ ਪੁਰਜ਼ੋਰ ਅਪੀਲ ਕਰਦੀ ਹੈ ਕਿ ਲੋਕਾਂ ਦੀ ਸੁਰਖਿਆ ਨੂੰ ਯਕੀਨੀ ਬਣਾਇਆ ਜਾਵੇ ਅਤੇ  ਜਰਨਲਿਸਟ ਤੇ ਹਮਲਾ ਕਰਨ ਵਾਲੇ ਦੋਸ਼ੀਆਂ ਨੂੰ ਜਲਦ ਜਲਦ ਤੋਂ ਪਕੜ ਕੇ  ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ।

 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪ੍ਰਾਇਮਰੀ ਅਤੇ ਪ੍ਰੀ ਪ੍ਰਾਇਮਰੀ ਪੱਧਰ ਤੇ ਜਮਾਤਵਾਰ ਅਧਿਆਪਕ ਦੇਣ ਦੀ ਨੀਤੀ ਲਿਆਂਦੀ ਜਾਵੇ – ਈ‌ ਟੀ ਯੂ 
Next articleਕੋਟਲੀ ਗਾਜਰਾਂ ਦੀ ਸਰਪੰਚ ਸੈਂਕੜੇ ਪਰਿਵਾਰਾਂ ਸਮੇਤ ਆਪ ਵਿਚ ਸ਼ਾਮਿਲ  ਕਾਕੜ ਕਲਾਂ ਵੱਲੋਂ ਸਵਾਗਤ