* ਸਤਿਗੁਰੂ ਰਵਿਦਾਸ ਜੀ ਨੇ ਐਜੂਕੇਸ਼ਨ ਨੂੰ ਪਹਿਲ ਦਿੱਤੀ-ਜੱਸਲ

ਜਲੰਧਰ (ਸਮਾਜ ਵੀਕਲੀ) (ਜੱਸਲ)– ਡਾ.ਬੀ.ਆਰ. ਅੰਬੇਡਕਰ ਪਬਲਿਕ ਸਕੂਲ ਬੁਲੰਦਪੁਰ (ਜਲੰਧਰ) ਵਿਖੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ 649ਵਾਂ ਪ੍ਰਕਾਸ਼ ਉਤਸਵ ਬੜੀ ਸ਼ਰਧਾ ਤੇ ਧੂਮ- ਧਾਮ ਨਾਲ ਮਨਾਇਆ ਗਿਆ। ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਤਸਵੀਰ ‘ਤੇ ਸਕੂਲ ਦੇ ਪ੍ਰਿੰਸੀਪਲ, ਸਮੂਹ ਟੀਚਿੰਗ ਸਟਾਫ਼ ਅਤੇ ਵਿਦਿਆਰਥੀਆਂ ਨੇ ਫੁੱਲ ਮਾਲਾਵਾਂ ਪੂਰੇ ਸਤਿਕਾਰ ਨਾਲ ਭੇਂਟ ਕੀਤੀਆਂ ਗਈਆਂ।ਇਸ ਮੌਕੇ ‘ਤੇ ਸਕੂਲ ਦੇ ਪ੍ਰਿੰਸੀਪਲ ਪਰਮਜੀਤ ਜੱਸਲ ਨੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਆਗਮਨ ਪੁਰਬ ‘ਤੇ ਵਧਾਈ ਦਿੰਦਿਆ ਕਿਹਾ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਵਿਸ਼ਵ ਦੀ ਸਮੁੱਚੀ ਮਨੁੱਖਤਾ ਨੂੰ ਜਾਤ- ਪਾਤ, ਊਚ -ਨੀਚ, ਲਿੰਗ ਭੇਦ ਤੋਂ ਉੱਪਰ ਉੱਠ ਕੇ “ਬੇਗਮਪੁਰਾ” ਵਸਾਉਣ ਦਾ ਸੁਨੇਹਾ ਦਿੱਤਾ। ਗੁਰੂ ਜੀ ਅਜਿਹਾ
ਆਦਰਸ਼ ਸਮਾਜ ਬਣਾਉਣਾ ਚਾਹੁੰਦੇ ਜਿੱਥੇ ਹਰ ਮਨੁੱਖ ਨੂੰ ਬੁਨਿਆਦੀ ਸਹੂਲਤਾਂ ਪ੍ਰਾਪਤ ਹੋਣ। ਉਹ ਆਪਣਾ ਜੀਵਨ ਖੁਸ਼ੀ ਤੇ ਆਨੰਦਮਈ ਜੀਵੇ। ਉਸ ਨੂੰ ਕਿਸੇ ਗੱਲ ਦੀ ਚਿੰਤਾ ਫਿਕਰ ਨਾ ਹੋਵੇ। ਗੁਰੂ ਜੀ ਨੇ ਮਾਨਵਤਾਵਾਦੀ ਸੋਚ ਰਾਹੀਂ ਸਮਾਨਤਾ, ਸੁਤੰਤਰਤਾ, ਭਾਈਚਾਰੇ ਤੇ ਨਿਆ ਲਈ ਪਹਿਰਾ ਦਿੱਤਾ।ਉਹਨਾਂ ਪਾਖੰਡਵਾਦ ਤੇ ਅਡੰਬਰਵਾਦ ਦਾ ਡੱਟ ਕੇ ਵਿਰੋਧ ਕੀਤਾ। ਗੁਰੂ ਰਵਿਦਾਸ ਜੀ ਨੇ ਮਨੁੱਖ ਨੂੰ ਹੱਥੀਂ ਕਿਰਤ ਕਰਨ , ਨਸ਼ਿਆਂ ਤੋਂ ਦੂਰ ਰਹਿਣ ਲਈ , ਸਭ ਵਰਗਾਂ ਨਾਲ ਪ੍ਰੇਮ ਭਾਵਨਾ ਨਾਲ ਇਕੱਠੇ ਰਹਿਣ, ਆਪਣਾ ਰਾਜ ਭਾਗ ਲਿਆਉਣ ਦਾ ਸੰਦੇਸ਼ ਦਿੱਤਾ। ਐਜੂਕੇਸ਼ਨ ‘ਤੇ ਪਹਿਲਕਦਮੀ ਕਰਦਿਆਂ ਕਿਹਾ ਸੀ ਕਿ ਚੰਗੀ ਤੇ ਮਿਆਰੀ ਐਜੂਕੇਸ਼ਨ ਹਾਸਿਲ ਕਰਨ ਨਾਲ ਮਨੁੱਖ ਦੀਆਂ ਸਾਰੀਆਂ ਸਮੱਸਿਆਵਾਂ ਹੱਲ ਹੋ ਸਕਦੀਆਂ ਹਨ। ਵਿਦਿਆਰਥੀਆਂ ਨੇ ਵੀ ਗੁਰੂ ਜੀ ਦੀ ਜੀਵਨੀ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਇੱਕ ਮਹਾਨ ਫਿਲਾਸਫਰ ਸੰਤ ਸਨ। ਉਨਾਂ ਦੀ ਬਾਣੀ ਦਾ ਇੱਕ -ਇੱਕ ਸ਼ਬਦ ਮਨੁੱਖਤਾ ਦਾ ਕਲਿਆਣ ਕਰਦਾ ਹੈ। ਉਸ ਨੂੰ ਸੱਚੇ ਮਾਰਗ ਤੇ ਚੱਲਣ ਲਈ ਪ੍ਰੇਰਦਾ ਹੈ । ਸਕੂਲ ਵੱਲੋਂ “ਸਵੇਰ ਦੀ ਸਭਾ” ‘ਚ ਲੜੀਵਾਰ ਵਿਚਾਰ ਚਰਚਾ “ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਅਤੇ ਵਿਚਾਰਧਾਰਾ ” ਵਿਸ਼ੇ ‘ਤੇ 21 ਜਨਵਰੀ 26 ਤੋਂ 30 ਜਨਵਰੀ 26 ਤੱਕ ਕੀਤੀ ਗਈ। ਇਸ ਵਿਚਾਰ ਚਰਚਾ ਵਿੱਚ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਸਕੂਲ ਦੇ ਪ੍ਰਿੰਸੀਪਲ ਪਰਮਜੀਤ ਜੱਸਲ ਅਤੇ ਮੈਡਮ ਸਤਵਿੰਦਰ ਕੌਰ ਵਾਇਸ ਪ੍ਰਿੰਸੀਪਲ ਵੱਲੋਂ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ। ਜਿਹਨਾਂ ‘ਚ ਸਰੂਤੀ, ਪਾਇਲ, ਪ੍ਰਿੰਸ, ਸਾਕੂਨ, ਖੁਸ਼ੀ, ਸ਼ਿਵਾਂਸ਼, ਜੈ ਵਰਮਾ, ਪਰਿਅੰਸੂ , ਨਿਸ਼ਚਲ ਕੁਮਾਰ ਅਤੇ ਨਿਸ਼ੂ ਕੁਮਾਰੀ ਆਦਿ ਵਿਦਿਆਰਥੀ ਸ਼ਾਮਿਲ ਸਨ। ਪ੍ਰਿੰਸੀਪਲ ਨੇ ਅਧਿਆਪਕਾਂ ਦਾ ਵੀ ਧੰਨਵਾਦ ਕੀਤਾ , ਜਿਹਨਾਂ ਅਜਿਹੇ ਉਪਰਾਲਿਆਂ ਲਈ ਆਪਣਾ ਸਹਿਯੋਗ ਦਿੱਤਾ।ਆਗਮਨ ਪੁਰਬ ਦੀ ਖੁਸ਼ੀ ‘ਚ ਜੂਸ ਦਾ ਲੰਗਰ ਵੀ ਵਰਤਾਇਆ ਗਿਆ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



