Uncategorized ਡਾ. ਅੰਬੇਡਕਰ ਪਾਰਕ ਸੋਫੀ ਪਿੰਡ ਵਿਖੇ ਬੁੱਧ ਧੰਮ ਝੰਡਾ ਦਿਵਸ ਧੂਮ ਧਾਮ...

ਡਾ. ਅੰਬੇਡਕਰ ਪਾਰਕ ਸੋਫੀ ਪਿੰਡ ਵਿਖੇ ਬੁੱਧ ਧੰਮ ਝੰਡਾ ਦਿਵਸ ਧੂਮ ਧਾਮ ਨਾਲ ਮਨਾਇਆ ਗਿਆ

3
Dhamm Diwas Panchsheel flag Diwas at Ambedkar Park Sofi Pind Jalandhar Punjab

ਸਮਾਜ ਵੀਕਲੀ ਯੂ ਕੇ

ਜਲੰਧਰ, 8 ਜਨਵਰੀ (ਪਰਮਜੀਤ ਜੱਸਲ)- ਅੱਜ ਵਿਸ਼ਵ ਬੁੱਧਿਸਟ ਫਲੈਗ ਦਿਵਸ ਸੋਫੀ ਪਿੰਡ ਦੇ ਡਾ. ਅੰਬੇਡਕਰ ਪਾਰਕ ਵਿਖੇ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ‘ਤੇ ਬੋਲਦਿਆਂ ਐਡਵੋਕੇਟ ਹਰਭਜਨ ਸਾਂਪਲਾ ਪ੍ਰਧਾਨ ਪੰਜਾਬ ਬੁੱਧਿਸਟ ਸੋਸਾਇਟੀ (ਰਜਿ) ਪੰਜਾਬ ਨੇ ਕਿਹਾ ਕਿ ਅੱਜ ਦਾ ਇਤਿਹਾਸਿਕ ਦਿਨ ਵਿਸ਼ਵ ਵਿੱਚ 8 ਜਨਵਰੀ 1952 ਨੂੰ ਮਨਾਉਣਾ ਸ਼ੁਰੂ ਕੀਤਾ ਗਿਆ ਸੀ। ਸ੍ਰੀ ਸਾਂਪਲਾ ਜੀ ਨੇ ਪੰਚਸ਼ੀਲ ਝੰਡੇ ਵਿਚਲੇ ਰੰਗਾਂ ਦੀ ਮਹੱਤਤਾ ਬਾਰੇ ਵੀ ਬੁੱਧੀਜੀਵੀਆਂ ਅਤੇ ਉਪਾਸਕਾਂ ਨੂੰ ਭਰਪੂਰ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਇਹ ਬੁੱਧ ਧੰਮ ਦਾ ਝੰਡਾ ਹੀ ਬੁੱਧ ਧੰਮ ਦੀ ਪਛਾਣ ਹੈ, ਜੋ ਵਿਸ਼ਵ ਵਿੱਚ ਪ੍ਰਸਿੱਧ ਹੈ। ਤਥਾਗਤ ਬੁੱਧ ਨੇ ਵਿਸ਼ਵ ਵਿੱਚ ਸ਼ਾਂਤੀ ਦਾ ਉਪਦੇਸ਼ ਦਿੱਤਾ। ਜਿਸ ਨਾਲ ਬੁੱਧ ਧੰਮ ਵਿਸ਼ਵ ਵਿੱਚ ਫੈਲਿਆ। ਤਥਾਗਤ ਬੁੱਧ ਨੇ ਮਨੁੱਖ ਨੂੰ ਪੰਚਸ਼ੀਲ ‘ਤੇ ਚੱਲਣ ਲਈ ਪ੍ਰੇਰਿਆ।

ਇਸ ਮੌਕੇ ‘ਤੇ ਬੁੱਧਿਸ਼ਟ ਉਪਾਸਕ ਤੇ ਉਪਾਸਕਾਵਾਂ ਨੇ ਵੱਧ ਚੜ ਕੇ ਹਿੱਸਾ ਲਿਆ। ਉਹਨਾਂ ਪ੍ਰਣ ਕੀਤਾ ਕਿ ਪੰਚਸ਼ੀਲ ਝੰਡੇ ਦੀ ਆਨ ਤੇ ਸ਼ਾਨ ਨੂੰ ਹਮੇਸ਼ਾ ਕਾਇਮ ਰੱਖਿਆ ਜਾਵੇਗਾ। ਸ੍ਰੀ ਚਮਨ ਸਾਂਪਲਾ ਜੀ ਨੇ ਬੁੱਧ ਧੰਮ ਝੰਡਾ ਦਿਵਸ ਤੇ ਆਪਣੇ ਵਿਚਾਰ ਪੇਸ਼ ਕੀਤੇ। ਸੋਫੀ ਪਿੰਡ ਤੋਂ ਇਲਾਵਾ ਡਾ. ਅੰਬੇਡਕਰ ਭਵਨ ਜਲੰਧਰ, ਬੁੱਧ ਵਿਹਾਰ ਸਿਧਾਰਥ ਨਗਰ ਜਲੰਧਰ, ਖੰਨਾ, ਫਗਵਾੜਾ, ਡਾ. ਅੰਬੇਡਕਰ ਬੁੱਧ ਵਿਹਾਰ ਮਕਸੂਦਾਂ, ਅਸ਼ੋਕ ਬੁੱਧ ਵਿਹਾਰ ਨਕੋਦਰ ਅਤੇ ਡਾਕਟਰ ਅੰਬੇਡਕਰ ਭਵਨ ਪਿੰਡ ਮੋਖੇ ਜਲੰਧਰ ਵਿਖੇ ਵੀ ਬੁੱਧ ਧੰਮ ਝੰਡਾ ਦਿਵਸ ਬੜੀ ਧੂਮ ਧਾਮ ਨਾਲ ਮਨਾਉਣ ਦੀਆਂ ਖਬਰਾਂ ਮਿਲ ਰਹੀਆਂ ਹਨ।

Ashoka Buddha Vihar Nakodar Jalandhar

Budh Vihar Siddhartha Nagar Jalandhar Punjab
Dr Ambedkar Bhawan Jalandhar Punjab
Khanna Punjab Sohan Lal Sampla Germany
Ramesh kaul and team, Phagwara Kapurthala Punjab
Dr Ambedkar Bhawan Jalandhar Punjab

 

Previous articleमैकडॉनल्ड्स में दुर्व्यवहार के आरोपों पर इंडियन वर्कर्स एसोसिएशन की सरकार से कड़ी कार्रवाई की मांग
Next articleSAMAJ WEEKLY = 09/01/2026