HOME ਡਾ ਅੰਬੇਡਕਰ ਮੇਮੋਰੀਅਲ ਕਮੇਟੀ ਪੰਜਾਬ ਤੇ ਗਰੇਟ ਬ੍ਰਿਟੇਨ ਵਲੋ ਲਗਾਇਆ ਗਿਆ ਫ੍ਰੀ...

ਡਾ ਅੰਬੇਡਕਰ ਮੇਮੋਰੀਅਲ ਕਮੇਟੀ ਪੰਜਾਬ ਤੇ ਗਰੇਟ ਬ੍ਰਿਟੇਨ ਵਲੋ ਲਗਾਇਆ ਗਿਆ ਫ੍ਰੀ ਮੈਡੀਕਲ ਚੈਕਅੱਪ

ਹੜ ਪੀੜਤਾਂ ਨੂੰ ਰਾਹਤ ਦੇਣ ਦਾ ਕੰਮ ਸਮਾਜਸੇਵੀ ਸੰਸਥਾਵਾਂ ਲਗਾਤਾਰ ਕਰ ਰਹੀਆਂ ਹਨ ਪ੍ਰਵੀਨ ਬੰਗਾ

ਫਗਵਾੜਾ  (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾਂ) – ਡਾ. ਅੰਬੇਡਕਰ ਮੇਮੋਰੀਅਲ ਕਮੇਟੀ ਪੰਜਾਬ ਅਤੇ ਗਰੇਟ ਬ੍ਰਿਟੇਨ ਅਤੇ ਡਾ ਅੰਬੇਡਕਰ ਬੁਧਿੱਸਟ ਰਿਸੋਰਸ ਸੈਟਰ ਮੈਨੇਜਿਗ ਕਮੇਟੀ ਸੂੰਢ ਵਲੋ ਹੱੜ ਪੀੜਤਾ ਦੀ ਸਹਾਇਤਾ ਲਈ ਹੱੜਾ ਦਾ ਪਾਣੀ ਉਤਰਨ ਤੋ ਬਾਦ ਲੋਕਾ ਦੀ ਸਿਹਤ ਸਹੂਲਤਾ ਨੂੰ ਮੁੱਖ ਰੱਖ ਕੇ ਇੱਕ ਵਿਸ਼ਾਲ ਫ੍ਰੀ ਮੈਡੀਕਲ ਚੈਕਅੱਪ ਕੈਪ ਪਿੰਡਾ ਚੈਤਾ ਵਿੱਖੇ ਲਗਾਇਆ ਗਿਆ ਇਹ ਕੈਪ ਕਮੇਟੀ ਦੇ ਪ੍ਰਧਾਨ ਅੇਡਵੋਕੇਟ ਕੁਲਦੀਪ ਭੱਟੀ ਦੀ ਆਗਵਾਈ ਹੇਠ ਲਗਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਾਜੋ ਬੀ ਐਸ ਪੀ ਸੂਬਾ ਸੱਕਤਰ ਪ੍ਰਵੀਨ ਬੰਗਾ ਉਘੇ ਅੰਬੇਡਕਰੀ ਸਮਾਜਸੇਵੀ ਵਿਸ਼ੇਸ ਤੌਰ ਤੇ ਹਾਜਿਰ ਹੋਏ ਕੈਪ ਦਾ ਸੁੱਭ ਆਰੰਭ ਰੀਬਨ ਕੱਟ ਕੇ ਕੀਤਾ ਗਿਆ ਇਸ ਕੈਪ ਦੌਰਾਨ ਡਾਕਟਰਾ ਦੀਆ ਮਾਹਿਰ ਟੀਮਾ ਡਾ. ਅਜੇ ਕੁਮਾਰ ਟੂਰਾ ਜੋ ਕਿ ਸਪੈਸ਼ਲਿਟ ਨੇ ਮਰੀਜਾ ਦੀਆ ਵੱਖ ਵੱਖ ਬੀਮਾਰੀਆ ਦੇਖ ਕੇ ਫ੍ਰੀ ਦਵਾਈਆ ਦਿੱਤੀਆ ਇਸੇ ਤਰਾ ਅੱਖਾ ਦੇ ਮਾਹਿਰ ਡਾਕਟਰ ਪਰਦੀਪ ਕੁਮਾਰ ਨੇ ਅੱਖਾ ਟੇਸਟ,ਖੁਨ ਟੇਸਟ,ਈ.ਸੀ.ਜੀ ਦੇ ਟੇਸਟ ਕਰਕੇ ਮਰੀਜਾ ਨੂੰ ਧੁੱਪ ਤੇ ਨਜਰ ਦੀਆ ਅੇਨਕਾ ਵੀ ਦਿੱਤੀਆ ਗਿਆ ਇਸ ਮੋਕੇ ਮੁੱਖ ਮਹਿਮਾਨ ਵਾਜੋ ਹਾਜਿਰ ਹੋਏ ਸ਼੍ਰੀ ਪ੍ਰਵੀਨ ਬੰਗਾ ਨੇ ਕਮੇਟੀ ਵਲੋ ਕੀਤੇ ਇਸ ਕਾਰਜ ਦੀ ਸਲਾਘਾ ਕੀਤੀ ਤੇ ਕਿਹਾ ਕਿ ਸਮੇ ਦੀ ਮੁੱਖ ਲੋੜ ਸੀ ਇਸ ਤਰਾ ਦੇ ਕੈਮ ਲਗਾਉਣ ਦੀ / ਕਮੇਟੀ ਦੇ ਪ੍ਰਧਾਨ ਐੇਡਵੋਕੇਟ ਕੁਲਦੀਪ ਭੱਟੀ ਨੇ ਇਸ ਕੈਪ ਵਿੱਚ ਸਹਿਯੋਗ ਕਰਨ ਵਾਲੇ ਪਿੰਡ ਵਾਸੀ ,ਡਾਕਟਰਾ ਦੀ ਟੀਮਾ ਦਾ ਧੰਨਵਾਦ ਕੀਤਾ ਤੇ ਉਨਾ ਕਿਹਾ ਕਿਹਾ ਕਿ 280 ਦੇ ਕਰੀਬ ਮਰੀਜਾ ਨੂੰ ਚੈਕਅਪ ਕਰ ਦਵਾਇਆ ਫ੍ਰੀ ਦਿੱਤੀਆ ਗਈਆ ਇਸ ਮੌਕੇ ਹਰਬਲਾਸ ਬਸਰਾ , ਸੁਰਿੰਦਰ ਪਾਲ ਹੀਰਾ , ਬਸਪਾ ਆਗੂ ਵਿਜੇ ਕੁਮਾਰ ਗੁਣਾਚੌਰ,ਐਨ ਆਰ ਆਈ ਸੁਰਜੀਤ ਝੰਡੇਰ,ਬੀ.ਕੇ ਰਤੂ , ਡਾ.ਸੁਰਜੀਤ ਸਿੰਘ ਚੇਤਾ ,ਵਿਜੇ ਕੁਮਾਰ ਚੇਤਾ, ਅਸ਼ੋਕ ਕੁਮਾਰ,ਕਰਨ ਵਿਲਾਸ,ਸਤਨਾਮ ਸਿੰਘ, ,ਮਨਰੂਪ,ਸਨਦੀਪ ਕੌਰ,ਮੀਨਾ ਰਾਣੀ ,ਹਰਜਿੰਦਰ,ਬਲਵੀਰ ਸੰਧੂ , ਅਤੇ ਪ੍ਰਬੰਧਕਾ ਵਲੋ ਆਇਆ ਹੋਏ ਮਹਿਮਾਨਾ ਤੇ ਡਾਕਟਰਾ ਨੂੰ ਵਿਜੇ ਕੁਮਾਰ ਚੇਤਾ ਵਲੋਂ ਸਰੋਪਿੳ ਦੇ ਕੇ ਸਨਮਾਨਿਤ ਕੀਤਾ ਗਿਆ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਯੂਨੀਵਰਸਿਟੀ ਅਤੇ ਹਲਕੇ ਦੇ ਵਿਕਾਸ ਲਈ ਸਦਾ ਯਤਨਸ਼ੀਲ ਰਹਾਂਗਾ : ਹਲਕਾ ਵਿਧਾਇਕ
Next articleਬੁੱਧ ਬਾਣ