ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ) : ਡਾ ਅੰਬੇਡਕਰ ਬੁੱਧਿਸਟ ਟਰੱਸਟ ਬੰਗਾ ਦੀ ਮੀਟਿੰਗ ਪ੍ਰਧਾਨ ਡਾ ਕਸ਼ਮੀਰ ਚੰਦ ਜੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਭਾਰਤੀ ਸੰਵਿਧਾਨ ਦੇ ਨਿਰਮਾਤਾ , ਕਰੋੜਾਂ ਲੋਕਾਂ ਦੇ ਮਸੀਹਾ , ਭਾਰਤੀ ਨਾਰੀ ਦੇ ਮੁਕਤੀ ਦਾਤਾ , ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਖਿਲਾਫ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਭਾਰਤੀ ਸੰਵਿਧਾਨ ਦੀ 75ਵੀਂ ਵਰੇਗੰਢ ਤੇ ਬੋਲਦਿਆਂ ਜੋ ਟਿੱਪਣੀ ਕੀਤੀ ਗਈ ਸੀ ਜੋ ਉਨ੍ਹਾਂ ਦੀ ਬਾਬਾ ਸਾਹਿਬ ਜੀ ਦੇ ਖਿਲਾਫ ਮਾਨਸਿਕਤਾ ਦਾ ਪ੍ਰਗਟਾਵਾ ਕਰਦੀ ਹੈ ਜਿਸ ਨਾਲ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਦੇਸ਼ ਵਿਦੇਸ਼ਾਂ ਵਿੱਚ ਵਸਦੇ ਕਰੋੜਾਂ ਅਨੁਆਈਆਂ ਦੇ ਦਿਲਾਂ ਨੂੰ ਠੇਸ ਪਹੁੰਚਾਇਆ ਹੈ ਦੀ ਟਰੱਸਟ ਨੇ ਕੜੇ ਸ਼ਬਦਾਂ ਵਿਚ ਨਿਖੇਧੀ ਕੀਤੀ ਅਤੇ ਨਿੰਦਿਆ ਮਤਾ ਪਾਇਆ ਅਤੇ ਮੰਗ ਕੀਤੀ ਹੈ ਕਿ ਅਮਿਤ ਸ਼ਾਹ ਨੂੰ ਬਾਬਾ ਸਾਹਿਬ ਦੇ ਕਰੋੜਾਂ ਅਨੁਆਈਆਂ ਤੇ ਦੇਸ਼ ਵਾਸੀਆਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਇਸ ਮੀਟਿੰਗ ਵਿੱਚ ਟਰੱਸਟ ਦੇ ਪ੍ਰਧਾਨ ਡਾ ਕਸ਼ਮੀਰ ਚੰਦ ਤੋਂ ਇਲਾਵਾ ਡਾ ਸੁਖਵਿੰਦਰ ਹੀਰਾ , ਡਾ ਅਮਰੀਕ ਸਿੰਘ , ਕਾਨੂੰਗੋ ਦਵਿੰਦਰ ਸਿੰਘ , ਨਿਰਮਲ ਸੱਲਣ , ਪ੍ਰਕਾਸ਼ ਚੰਦ ਬੈਂਸ , ਵਿਜੇ ਕੁਮਾਰ ਭੱਟ, ਡਾ ਅਜੇ ਬਸਰਾ ਅਤੇ ਹਰਜਿੰਦਰ ਲੱਧੜ ਆਦਿ ਹਾਜ਼ਰ ਸਨ।
https://play.google.com/store/apps/details?id=in.yourhost.samajweekly