ਸਮਾਜ ਵੀਕਲੀ ਯੂ ਕੇ
ਬ੍ਰਮਿੰਘਮ- ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਜੀ ਦਾ 135ਵਾਂ ਜਨਮਦਿਨ 3 ਮਈ 2026 ਦਿਨ ਐਤਵਾਰ ਨੂੰ ਬ੍ਰਮਿੰਘਮ ਵਿਖੇ ਡਾ. ਅੰਬੇਡਕਰ ਬੁੱਧਿਸਟ ਆਰਗੇਨਾਈਜੇਸ਼ਨ ਬ੍ਰਮਿੰਘਮ ਯੂਕੇ ਵਲੋਂ ਬੜੇ ਉਤਸ਼ਾਹ ‘ਤੇ ਸ਼ਰਧਾ ਭਾਵ ਨਾਲ ਮਨਾਇਆ ਗਿਆ. ਪ੍ਰੋਗ੍ਰਾਮ ਦੀ ਸ਼ੁਰੂਆਤ ਭੰਤੇ ਜੀ ਦੁਆਰਾ ਦਿਤੀ ਗਈ ਤ੍ਰੀਸ਼ਰਣ ਅਤੇ ਪੰਜਸ਼ੀਲ ਨਾਲ ਕੀਤੀ ਗਈ. ਇਸ ਪ੍ਰੋਗ੍ਰਾਮ ਵਿਚ ਬਹੁਤ ਸਾਰੇ ਬੁਲਾਰਿਆਂ ਨੇ ਭਾਗ ਲਿਆ ਅਤੇ ਬਾਬਾ ਸਾਹਿਬ ਦੇ ਮਿਸ਼ਨ ਅਤੇ ਭਾਰਤ ਅੰਦਰ ਗਰੀਬ ਮਜਲੂਮ ਅਛੂਤ ਸਮਾਜ ਨਾਲ ਜਿਹੜਾ ਜਾਤ ਪਾਤ ਛੂਤ-ਛਾਤ ਅਤੇ ਹੋਰ ਅਨੇਕਾਂ ਪ੍ਰਕਾਰ ਦਾ ਗੈਰ ਮਨੁਖੀ ਵਰਤਾਉ ਕੀਤਾ ਜਾਂਦਾ ਹੈ, ਉਸ ਉਪੱਰ ਵੀ ਬੁਲਾਰਿਆਂ ਨੇ ਖੁੱਲ ਕੇ ਵਿਚਾਰ ਰਖੇ ਅਤੇ ਨਾਲ ਨਾਲ ਹੋ ਰਹੇ ਇਸ ਵਿਤਕਰੇ ਦੀ ਨਿੰਦਿਆ ਵੀ ਕੀਤੀ. ਇਸ ਤੋਂ ਇਲਾਵਾ ਕੌਮੰਤਰੀ ਪਧੱਰ ਉੱਤੇ ਹੋ ਰਹੀ ਰਾਜਸੀ ਉਥਲ ਪੁਥਲ ਵਾਰੇ ਵੀ ਚਰਚਾ ਹੋਈ. ਸਾਧਾਂ, ਸ਼ੰਤਾਂ, ਬਾਬਿਆਂ ਦੇ ਡੇਰਿਆਂ ਵਲੋਂ ਫੈਲਾਏ ਜਾ ਰਹੇ ਰੂੜੀਵਾਦੀ ਅੰਧਵਿਸ਼ਵਾਸ ਵਾਰੇ ਵੀ ਬੋਲਿਆ ਗਿਆ ਅਤੇ ਲੋਕਾਂ ਨੂੰ ਤਰੱਕਵਾਦੀ ਹੋਣ ਦਾ ਸੁਨੇਹਾ ਦਿਤਾ. ਇਸ ਵਿਸ਼ੇ ਤੇ ਕਵੀ ਖੁਸ਼ਵਿੰਦਰ ਬਿੱਲਾ ਦੀ ਕਵਿਤਾ ਬੜੀ ਢੁਕਵੀਂ ਸੀ.
ਇਸ ਪ੍ਰੋਗ੍ਰਾਮ ਵਿਚ ਹੋਰ ਬੁਲਾਰਿਆਂ ਅਤੇ ਕਵੀਆਂ ਦੇ ਨਾਲ ਨਾਲ ਲੈਸਟਰ ਤੋਂ ਆਈ ਡਬਲਿਊ ਏ ਦੇ ਜਨਰਲ ਸਕੱਤਰ ਸੀਤਲ ਸਿੰਘ ਗਿੱਲ ਅਤੇ ਮਾਨਚੈਟਰ ਤੋਂ ਧੰਮਾਂਚਾਰੀ ਰਤਨ ਸਾਗਰ ਵਿਸ਼ੇਸ਼ ਤੌਰ ਤੇ ਪਹੰਚੇ ਅਤੇ ਆਪਣੇ ਵਿਚਾਰ ਸਾਂਝੇ ਕੀਤੇ.
ਭਾਰਤ ਅੰਦਰ ਬੜੇ ਲੰਮੇ ਸਮੇਂ ਤੋਂ ਬੋਧੀਆਂ ਦੇ ਪਵਿਤਰ ਧਾਰਮਿਕ ਅਸਥਾਨ ‘ਬੁੱਧ ਗਯਾ’ ਉਪੱਰ ਬ੍ਰਾਮਣਾਂ ਵਲੋਂ ਕੀਤੇ ਹੋਏ ਕਬਜੇ ਨੂੰ ਹਟਾਉਣ ਲਈ ਬੋਧੀਆਂ ਵਲੋਂ ਸੰਘਰਸ਼ ਕੀਤਾ ਜਾ ਰਿਹਾ ਹੈ. ਇਸ ਅਮਦੋਲਨ ਵਿਚ ਸ਼ਾਂਤਮਈ ਮੁਜਾਹਰੇ, ਧਰਨੇ, ਭੁੱਖ ਹੜਤਾਲਾਂ ਹੁੰਦੇ ਆ ਰਹੇ ਹਨ. ਅੱਜ ਕਲ ਇ ਅੰਦੋਲਨ ਦਿੱਲੀ ਵਿਚ ਵੀ ਚੱਲ ਰਿਹਾ ਹੈ. ਸੂਬਾਈ ਅਤੇ ਕੇਂਦਰ ਸਰਕਾਰ ਨੂੰ ਵਾਰ ਵਾਰ ਮੰਗਪਤੱਰ ਦਿਤੇ ਗਏ ਹਨ, ਭਾਰਤ ਦੀ ਪਾਰਲੀਆਮੈਂਟ ਵਿਚ ਵੀ ਇਸ ਮਸਲੇ ਉਪੱਰ ਕਈ ਵਾਰ ਚਰਚਾ ਹੋ ਚੁੱਕੀ ਹੈ, ਪਰ ਭਾਰਤ ਦੀ ਬ੍ਰਾਮਣਵਾਦੀ ਫਿਰਕੂ ਸਰਕਾਰ ਇਸ ਅੱਤਿ ਗੰਭੀਰ ਮਸਲੇ ਨੂੰ ਨਜਰਅੰਦਾਜ ਕਰਦੀ ਆ ਰਹੀ ਹੈ. ਅਗਰ ਭਾਰਤ ਸਰਕਾਰ ਇਸ ਜਾਇਜ ਅਤੇ ਸ਼ਾਂਤਮਈ ਅੰਦੋਲਨ ਦੀ ਮੰਗ ਨੂੰ ਸਵੀਕਾਰ ਨਹੀਂ ਕਰਦੀ ਤਾਂ ਇਹ ਅੰਦੋਲਨ ਵਿਸ਼ਵ ਪੱਧਰ ਉਪੱਰ ਫੈਲ ਜਾਵੇਗਾ, ਇਸ ਤਰਾਂ ਵਿਸ਼ਵ ਭਰ ਵਿਚ ਭਾਰਤ ਦੀ ਬਚੀ ਖੁਚੀ ਸ਼ਾਖ ਹੋਰ ਵੀ ਖਰਾਬ ਹੋ ਜਾਵੇਗੀ. ਸੰਸਥਾ ਵਲੋਂ ਮੰਗ ਕੀਤੀ ਗਈ ਹੈ ਕਿ ਭਾਰਤ ਸਰਕਾਰ ਇਸ ਮੰਗ ਨੂੰ ਤਰੰਤ ਸਵੀਕਾਰ ਕਰੇ. ਭਾਰਤ ਅੰਦਰ ਚੱਲ ਰਹੇ ਇਸ ਅੰਦੋਲਨ ਦਾ ਭਰਵਾਂ ਸਮਰਥਨ ਕੀਤਾ ਜਾਂਦਾ ਹੈ.
ਭਾਰਤ ਤੋਂ ਆਏ ਮਸ਼ਹੂਰ ਪੰਜਾਬੀ ਗਾਇਕ ਧਰਮਿੰਦਰ ਮਸਾਨੀ ਨੇ ਆਪਣੇ ਮਿਸ਼ਨਰੀ ਗੀਤਾਂ ਨਾਲ ਮਨੋਰੰਜਨ ਕੀਤਾ ਅਤੇ ਬਾਬਾ ਸਾਹਿਬ ਜੀ ਦਾ ਸੁਨੇਹਾ ਵੀ ਦਿਤਾ. ਸਟੇਜ ਸਕੱਤਰ ਦੀ ਜਿਮੇਂਦਾਰੀ ਸ਼ੰਸਥਾ ਦੇ ਜਨਰਲ ਸੈਕਟਰੀ ਦਵਿੰਦਰ ਚੰਦਰ ਨੇ ਬਾਖੂਬੀ ਨਿਭਾਈ. ਇਹ ਪ੍ਰੋਗਰਾਮ ਸੰਸਥਾ ਦੇ ਪ੍ਰਧਾਨ ਗੁਰਦਵਿੰਦਰ ਕੁਮਾਰ ਜੀ ਦੀ ਪ੍ਰਧਾਨਗੀ ਹੇਠ ਹੋਇਆ ਅਤੇ ਅੰਤ ਵਿਚ ਉਨ੍ਹਾਂ ਆਏ ਹੋਏ ਸਾਰੇ ਭੈਣਾਂ ਭਰਾਵਾਂ ਦਾ ਧੰਨਵਾਦ ਕੀਤਾ ਅਤੇ ਅਗੋਂ ਵੀ ਇਵੇਂ ਹੀ ਸਾਥ ਦਿੰਦੇ ਰਹਿਣ ਦੀ ਅਪੀਲ ਕੀਤੀ.


















