ਦੋਹਿਰਾ

ਸੁਕਰ ਦੀਨ ਕਾਮੀਂ ਖੁਰਦ

(ਸਮਾਜ ਵੀਕਲੀ)

ਇੱਕ ਹਫਤਾ ਹੈ ਹੋਗਿਆ,ਕਲ਼ਮ ਰਹੀ ਪੁਕਾਰ।
ਖਿਆਲਾਂ ਵਾਲੀ ਦੋਸਤਾ,ਭਰ ਕੋਈ ਉਡਾਰ।
ਘੜ ਲੈ ਕੋਈ ਟੋਟਕਾ,ਰੱਖ ਨਾ ਕਰ ਕੇ ਬੰਦ।
ਅੱਖਰ ਅੱਖਰ ਜੋੜ ਕੇ, ਲਿਖ ਕੁਦਰਤ ਤੇ ਛੰਦ।
ਕੋਰੜਾ ਛੰਦ 
ਮਿੱਚ ਜਏ ਚੁਫ਼ੇਰੇ,ਜਦੋਂ ਅੰਧਕਾਰ ਜੀ।
ਹੱਦ ਨਾਲੋਂ ਵਧ,ਜਾਵਂਦਾ ਹੰਕਾਰ ਜੀ।
ਬਣਜੇ ਹੈਵਾਨ ਬੰਦਾ ਇਨਸਾਨ ਤੋਂ ।
ਫੇਰ ਆਵੇ ਫੈਸਲਾ,ਜੀ ਆਸਮਾਨ ਤੋਂ।
ਜ਼ਮੀਨ ਉੱਤੇ ਹੋਣੋਂ, ਇਨਸਾਫ਼ ਹੱਟ ਜੇ
ਰੱਜਿਆ ਭਿਖਾਰੀ ਕੋਲੋਂ ਪਾਸਾ ਵੱਟ ਜੇ।
ਦੂਰ ਭੱਜੇ ਚੇਲਾ, ਗੁਰੂ ਦੇ ਗਿਆਨ ਤੋਂ।
ਫੈਸਲਾ ਸੁਣਾਵੇ ਰੱਬ ਆਸਮਾਨ ਤੋਂ।
ਔਰਤ ਦੀ ਜਦੋਂ, ਹੋਵੇ ਪੱਤ ਰੁਲ਼ਦੀ।
ਬੇਰਾਂ ਵੱਟੇ ਤੱਕੜੀ,ਚ ਜਾਵੇ ਤੁਲਦੀ ।
ਖੰਭ ਲਾਕੇ ਸੱਚ, ਉੱਡਜੇ ਜਹਾਨ ਤੋਂ।
ਫੈਸਲਾ ਸੁਣਾਵੇ, ਰੱਬ ਆਸਮਾਨ ਤੋਂ।
ਸੁਣੇ ਨਾ ਪੁਕਾਰ,ਕੋਈ ਵੀ ਗਰੀਬ ਦੀ।
ਹੋਵੇ ਪਿੱਠ ਪਿੱਛੇ,ਨਿੰਦਿਆ ਹਬੀਬ ਦੀ।
ਹਾਸੇ ਦੀ ਆਵਾਜ਼,ਆਵੇ ਸਮਸ਼ਾਨ ਤੋਂ।
ਆਂਵਦਾ ਨਤੀਜਾ,ਫੇਰ ਆਸਮਾਨ ਤੋਂ।
ਜਦੋਂ ਬੰਦਾ ਰੱਬ,ਨੂੰ ਹੈ ਡੱਬ ਦੱਸਦਾ।
ਆਪਣੇ ਤੋਂ ਥੱਲੇ ਵੇਖ ਵੇਖ ਹੱਸਦਾ।
ਦੂਰ ਹੋਕੇ ਲੰਘੇ, ਰੱਬ ਦੇ ਧਿਆਨ ਤੋਂ।
ਆਂਵਦਾ ਨਤੀਜਾ ਫੇਰ ਆਸਮਾਨ ਤੋਂ।
ਜਦੋਂ ਛੋਟੇ ਬੰਦੇ,ਦਾ ਕੋਈ ਹੱਕ ਮਾਰਦਾ।
ਸੱਚੇ ਦਿਲੋਂ ਉਹ,ਰੱਬ ਨੂੰ ਪੁਕਾਰਦਾ।
ਮੁੜਦਾ ਨੀ ਖਾਲੀ,ਓਸ ਦੀ ਦੁਕਾਨ ਤੋਂ।
ਫ਼ੈਸਲਾ ਸੁਣਾਵੇ, ਰੱਬ ਆਸਮਾਨ ਤੋਂ।
ਕੁਦਰਤ ਨਾਲ ਲੋਕਾ, ਪਿਆਰ ਕਰ ਲੈ।
ਸੋਮਿਆਂ ਦਾ ਓਹਦੇ, ਸਤਿਕਾਰ ਕਰ ਲੈ।
ਸੱਚ ਹੀ ਕਹਾਵੇ,”ਕਾਮੀ ਵਾਲੇ ਖ਼ਾਨ” ਤੋਂ।
ਆਂਵਦਾ ਨਤੀਜਾ, ਫੇਰ ਆਸਮਾਨ ਤੋਂ।
    ਸੁਕਰ ਦੀਨ ਕਾਮੀਂ ਖੁਰਦ 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article “ਪੁਕਾਰ”
Next articleਗ਼ਜ਼ਲ