ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਦੁਸਾਂਝ ਕਲਾਂ ਪੁਲਿਸ ਨੇ ਇੱਕ ਨਸ਼ਾ ਤਸਕਰ ਨੂੰ 30 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰਨ ‘ਚ ਸਫਲਤਾ ਪ੍ਰਾਪਤ ਕੀਤੀ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਇੰਸਪੈਕਟਰ ਸਿਕੰਦਰ ਸਿੰਘ ਵਿਰਕ ਐੱਸ. ਐੱਚ. ਓ ਥਾਣਾ ਗੋਰਾਇਆ ਨੇ ਦੱਸਿਆ ਕਿ ਏ. ਐਸ. ਆਈ ਸੁਖਵਿੰਦਰ ਪਾਲ ਸਿੰਘ ਸੋਢੀ ਚੌਂਕੀ ਇੰਚਾਰਜ ਦੁਸਾਂਝ ਕਲਾ ਦੀ ਟੀਮ ਨੇ ਦੌਰਾਨੇ ਗਸ਼ਤ ਬੜਾ ਪਿੰਡ ਤੋਂ ਵਿਕਾਸ ਕੁਮਾਰ ਉਰਫ ਬੱਬੀ ਪੁੱਤਰ ਨਰੇਸ਼ ਕੁਮਾਰ ਵਾਸੀ ਮੁਹੱਲਾ ਭੂਤਾਂ ਦਾ ਪੱਤੀ ਜੱਸੇ ਕੀ ਬੜਾ ਪਿੰਡ ਥਾਣਾ ਗੋਰਾਇਆ ਨੂੰ ਕਾਬੂ ਕਰਕੇ ਉਸ ਪਾਸੋਂ 30 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ | ਕਥਿਤ ਦੋਸ਼ੀ ਦੇ ਖਿਲਾਫ਼ ਥਾਣਾ ਗੋਰਾਇਆ ਵਿਖੇ ਐੱਨ. ਡੀ. ਪੀ ਐੱਸ ਐਕਟ ਦੀ ਧਾਰਾ 22 (ਬੀ)-61-85 ਦੇ ਤਹਿਤ ਮੁਕੱਦਮਾ ਨੰਬਰ 111 ਦਰਜ ਕਰਕੇ ਮਾਣਯੋਗ ਅਦਾਲ ਫਿਲੌਰ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ | ਇੰਸਪੈਕਟਰ ਵਿਰਕ ਨੇ ਅੱਗੇ ਦੱਸਿਆ ਕਿ ਕਥਿਤ ਦੋਸ਼ੀ ਤੋਂ ਪੁਛਗਿੱਗ ਕੀਤੀ ਜਾਵੇਗੀ ਕਿ ਉਹ ਨਸ਼ੀਲੀਆਂ ਗੋਲੀਆਂ ਕਿਸ ਪਾਸੋਂ ਲੈ ਕੇ ਆਉਂਦਾ ਸੀ ਤੇ ਅੱਗੇ ਕਿਸ ਨੂੰ ਵੇਚਦਾ ਸੀ | ਉਸਦੇ ਹੋਰ ਨਸ਼ਾ ਤਸਕਰਾਂ ਨਾਲ ਲਿੰਕ ਹੋਣ ਦੀ ਵੀ ਤਫ਼ਤੀਸ਼ ਕੀਤੀ ਜਾ ਰਹੀ ਹੈ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



