ਉਮੀਦ ਨਾ ਛੱਡੀ

ਵੀਰਪਾਲ ਕੌਰ ਭੱਠਲ

(ਸਮਾਜ ਵੀਕਲੀ)

ਤੇਰੇ ਵੀ ਦਿਨ ਬਦਲਣ ਗੇ ,
ਨਾ ਛੱਡੀ ਕਦੀ ੳੁਮੀਦ ਮੀਆਂ ।
ਕਾਰਾਂ ਕੋਠੀਆਂ ਚੀਜ਼ ਕੀ ਆ,
ਤੂੰ ਦੁਨੀਆਂ ਲਈ ਖਰੀਦ ਮੀਆਂ ।

ਸਬਰ ਚ ਰਹਿ ਕੇ ਭਾਣਾ ਮੰਨੀ ,
ਜਾਊ ਉਹਦਾ ਦਿਲ ਪਸੀਜ ਮੀਆਂ ।
ਤੂੰ ਲੋਕਾਂ ਦੀ ਗੱਲ ਕਰਦਾ ,
ਤੇਰਾ ਹੋਵੇਗਾ ਖ਼ੁਦਾ ਮੁਰੀਦ ਮੀਆਂ ।

ਨਾ ਮਨ ਦੇ ਵਿਚ ਮੈਲ ਰੱਖੀਂ,
ਕਾਬੂ ਵਿੱਚ ਰੱਖੀਂ ਜੀਭ ਮੀਆਂ ।
ਬਸ ਜਿਹੜਾ ਉੱਗੇ ਮਹਿਕਾਂ ਵੰਡੇ ,
ਕੋਈ ਬੀਜ਼ ਇਹੋ ਜਾ ਬੀਜ ਮੀਆਂ ।

ਉਹ ਮਿਲਦਾ ਏ ਬਸ ਉਨ੍ਹਾਂ ਨੂੰ,
ਚੰਗੇ ਹੁੰਦੇ ਜੀਹਦੇ ਨਸੀਬ ਮੀਆਂ ।
ਵੀਰਪਾਲ ਭੱਠਲ ਬੜੀ ਔਖੀ ਹੁੰਦੀ,
ਯਾਰ ਮੇਰੇ ਦੀ ਦੀਦ ਮੀਆਂ ।

ਵੀਰਪਾਲ ਕੌਰ ਭੱਠਲ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੈਸਾ ਦਿੱਲ ਹੈ ਤੇਰਾ
Next articleਕੰਬਣੀ