‘ਵਿਰੋਧੀਆਂ ਤੋਂ ਜ਼ਰਿਆ ਨਾ ਜਾਵੇ ‘

ਮੇਜਰ ਸਿੰਘ ‘ਬੁਢਲਾਡਾ’

(ਸਮਾਜ ਵੀਕਲੀ)

ਲੋਕਾਂ ਨੇ ਜਿਤਾਏ, ਗ‌ਏ ਆਮ ਲੋਕ ਜਿੱਤ ਜੀ।
ਬੈਠਦੇ ਨੇ ਜਾਕੇ ਜਦ ਵਿਧਾਨ ਸਭਾ ਵਿੱਚ ਜੀ।
ਇਹ ਵਿਰੋਧੀਆਂ ਤੋਂ ਜ਼ਰਿਆ ਨਾ ਜਾਵੇ
ਸੁਪਨਿਆਂ ‘ਚ ਰਹਿਣ ਦਿਸਦੇ
ਪਰ ਪੇਸ਼ ਵੀ ਕੋਈ ਨਾ ਜਾਵੇ
ਨਾਲੇ ਭਗਵੰਤ ਮਾਨ ਦਿਸਦਾ…।

ਕਹਿੰਦੇ “ਮੁਬਾਇਲ ਚਾਰਜ਼ ਕਰਨ ਵਾਲੇ,
ਆ ਗ‌ਏ ਵਿਧਾਨ ਸਭਾ ਵਿੱਚ ਜੀ।
ਉਹ ਵੀ MLA ਬਣ ਗਏ,
ਜੋ ਸਰਪੰਚੀ ਸਕਦੇ ਨਾ ਜਿੱਤ ਜੀ।”
ਝੋਰਾ ਇਹਨਾਂ ਦੇ ਹੱਡਾਂ ਨੂੰ ਖਾਵੇ
ਸੁਪਨਿਆਂ ‘ਚ ਰਹਿਣ ਦਿਸਦੇ
ਪਰ ਪੇਸ਼ ਵੀ ਕੋਈ ਨਾ ਜਾਵੇ
ਨਾਲੇ ਭਗਵੰਤ ਮਾਨ ਦਿਸਦਾ…।

ਐੱਮ ਐੱਲ ਏ ਸਹਿਬਾਨਾਂ ਨੂੰ ‘ਮਟੀਰੀਅਲ’ ਦੱਸਦੇ।
ਉਡਾਉਂਦੇ ਨੇ ਮਖੌਲ ਇਹ ਤੰਜ ਭੈੜੇ ਕੱਸਦੇ।
ਆਪ ਕਿੰਨੇ ਸਿਆਣੇ, ਬੋਲ-ਬਾਣੀ ਦੱਸੀ ਜਾਵੇ
ਸੁਪਨਿਆਂ ‘ਚ ਰਹਿਣ ਦਿਸਦੇ
ਪਰ ਪੇਸ਼ ਵੀ ਕੋਈ ਨਾ ਜਾਵੇ
ਨਾਲੇ ਭਗਵੰਤ ਮਾਨ ਦਿਸਦਾ…।

ਬੁਖਲਾਏ ਦਿੰਦੇ ਨੇ ਬਿਆਨ, ਲੋਕ ਉਡਾਉਂਦੇ ਨੇ ਮਖੌਲ ਜੀ।
ਰਿਹਾ ਮੁੱਦਾ ਨਾ ਕੋਈ, ਇਹਨਾਂ ਵਿਰੋਧੀਆਂ ਦੇ ਕੋਲ ਜੀ।
ਦਿਨ ਰਾਤ ਨੂੰ ਚੈਨ ਨਾ ਆਵੇ
ਸੁਪਨਿਆਂ ‘ਚ ਰਹਿਣ ਦਿਸਦੇ
ਪਰ ਪੇਸ਼ ਵੀ ਕੋਈ ਨਾ ਜਾਵੇ
ਨਾਲੇ ਭਗਵੰਤ ਮਾਨ ਦਿਸਦਾ…।

ਪੈਨਸ਼ਨਾਂ ਇਕ ਤੋਂ ਵੱਧ ਕਰ ਦਿੱਤੀਆਂ ਨੇ ਬੰਦ ਜੀ।
ਘਪਲੇਬਾਜ਼ਾਂ ਨੂੰ ਰਹੇ ਵਾਰੀ ਵਾਰੀ ਟੰਗ ਜੀ।
ਡਰਨ, ਵਾਰੀ ਸਾਡੀ ਨਾ ਕਿਤੇ ਲੱਗ ਜਾਵੇ
ਸੁਪਨਿਆਂ ‘ਚ ਰਹਿਣ ਦਿਸਦੇ
ਪਰ ਪੇਸ਼ ਵੀ ਕੋਈ ਨਾ ਜਾਵੇ
ਨਾਲੇ ਭਗਵੰਤ ਮਾਨ ਦਿਸਦਾ…।

ਅਕਾਲੀ ਕਾਂਗਰਸੀਆਂ ਨੇ,
ਵਿਆਹ ਨੂੰ ਬਣਾ ਰੱਖਿਆ ਹੈ ਮੁੱਦਾ ਜੀ।
ਇਹਨਾਂ ਦੇ ਦਿਮਾਗ਼ ਉਤੇ ਠੀਕਰਾ ਵੱਜ ਗਿਆ ਮੂਧਾ ਜੀ।
ਹੋਰ ਮੁੱਦਾ ਨਾ ਇਹਨਾਂ ਨੂੰ ਕੋਈ ਥਿਆਵੇ
ਸੁਪਨਿਆਂ ‘ਚ ਰਹਿਣ ਦਿਸਦੇ
ਪਰ ਪੇਸ਼ ਵੀ ਕੋਈ ਨਾ ਜਾਵੇ
ਨਾਲੇ ਭਗਵੰਤ ਮਾਨ ਦਿਸਦਾ…।

ਮੇਜਰ ਸਿੰਘ ਬੁਢਲਾਡਾ
94176 42327

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਆਈ ਆਰ ਈ ਐੱਫ ਵਲੋਂ ਭਿਆਨਕ ਰੇਲ ਹਾਦਸੇ ਦੇ ਪੀੜਤਾਂ ਦੇ ਪਰਿਵਾਰਾਂ ਪ੍ਰਤੀ ਹਮਦਰਦੀ ਪ੍ਰਗਟ
Next articleਪੇਂਡੂ ਆਵਾਮ ਸਿਹਤ ਸਹੂਲਤਾਂ ਤੋਂ ਬੰਚਿਤ ਕਿਉਂ