(ਸਮਾਜ ਵੀਕਲੀ)
ਨਾ ਹੋਵੇ ਨਾਰਾਸ਼ ਤੁਸੀਂ
ਖੁੱਲ੍ਹ ਕੇ ਜੀਵੋ ਜਿੰਦਗੀ ਨੂੰ
ਏਹੋ ਜਿਹੇ ਤਾਂ ਮਾੜੇ ਚੰਗੇ
ਦਿਨ ਆ ਹੀ ਜਾਂਦੇ ਨੇ…
ਹੱਥ ਨਾਲ ਹੱਥ ਮਿਲਾ ਕੇ
ਹੌਸਲੇ ਪੱਕੇ ਹੋ ਜਾਂਦੇ
ਨਾਲ ਮਿਲਾ ਕੇ ਕਦਮਾਂ
ਰਸਤੇ, ਦੁੱਖ ਵੀ ਕੱਟ ਜਾਂਦੇ
ਪੂਰੀ ਵਾਹ ਤਾਂ ਲਾ ਹੀ ਦਿੰਦੇ
ਡਾਕਟਰ ਵੀ ਰੱਬ ਬਣਕੇ
ਜਦੋਂ ਕਿਸੇ ਜਿੰਦਗੀ ਤੇ
ਮੌਤ ਦੇ ਵੱਜਦੇ ਨੇ ਤਣਕੇ
ਹਿੰਮਤ ਨਹੀਂਓ ਹਰਨੀ,
ਲੜਨਾ ਹੈ ਆਖਰ ਤੱਕ
ਨਾਲ ਦਵਾਈਆਂ ਡਾਕਟਰ
ਮਰੀਜ਼ ਦੇ ਖੜ੍ਹਨਾ ਆਖਰ ਤੱਕ
ਲਾ – ਇਲਾਜ ਬਿਮਾਰੀ
ਕੈਂਸਰ ਨਾਂਅ ਭਿਆਨਕ ਜੇਹਦਾ
ਸਾਰਾ ਅੰਦਰ ਨਿਚੋੜ ਦਿੰਦਾ
ਜੋ ਮਰੀਜ਼ ਹੋ ਗਿਆ ਏਹਦਾ
ਕਰੋ ਪ੍ਰਹੇਜ ਸੰਜਮ ਦੇ ਨਾਲ
ਜਿੰਦਗੀ ਜੀਵੋ ਸਭ…
ਮਾੜੀ ਮੋਟੀ ਤਕਲੀਫ ਜਿਹੀ ਜਾਪੇ
ਤਾਂ ਟੈਸਟ ਕਰਾਓ ਤਬ
ਸਮਾਂ ਰਹਿੰਦਿਆਂ ਚੰਗੇ ਡਾਕਟਰ ਤੋਂ
ਇਲਾਜ਼ ਕਰਾ ਲਓ ਜੀ..
ਜਾਨਲੇਵਾ ਬੀਮਾਰੀ ਕੈਂਸਰ ਤੋਂ
ਜਿੰਦਗੀ ਬਚਾ ਲਓ ਜੀ…
ਜਿੰਦਗੀ ਜਿੰਦਾਬਾਦ,
ਡਾਕਟਰਾਂ ਨੂੰ ਸਲਾਮ
ਜਗਵਿੰਦਰ ਸਿੰਘ ਜੱਗੀ
ਡੁਮਾਣਾ ਲੋਹੀਆਂ ਖਾਸ ਜਲੰਧਰ
8872313705
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly