ਦੇਖੀਂ ਦਿਲ ਤੜਫਾਵੀਂ ਨਾ

ਨਿਰਮਲਾ ਗਰਗ

(ਸਮਾਜ ਵੀਕਲੀ)

ਸਾਉਂਣ ਮਹੀਨਾ ਮਸਾਂ ਹੀ ਆਇਆ,
ਖੁਸ਼ੀਆਂ ਖੇੜੇ ਨਾਲ ਲਿਆਇਆ
ਦੇਖੀਂ ਦਿਲ ਤੜਫਾਵੀਂ ਨਾ
ਸਾਉਂਣ ਮਹੀਨੇ ਸੱਜਣਾ ਲੈਣ ਤੂੰ ਆਵੀਂ ਨਾ।
ਸਖੀਆਂ ਸਹੁਰਿਉਂ ਪੇਕੇ ਆਈਆਂ
ਪਿੱਪਲਾਂ ਉੱਤੇ ਪੀਘਾਂ ਪਾਈਆਂ
ਹੁੰਦੇ ਸਖੀਆਂ ਦੇ ਮੇਲ ਸਬੱਬੀਂ,
ਤੂੰ ਘਬਰਾਂਵੀਂ ਨਾ
ਸਾਉਂਣ ਮਹੀਨੇ………..
ਬਾਬਲ ਘਰ ਕੀ ਨਿੱਤ ਵੇ ਆਉਂਣਾ
ਦੁੱਖ ਸੁੱਖ ਅੰਮੜੀ ਨਾਲ ਵੰਡਾਉਂਣਾ
ਕਰਨੇ ਨੇ ਅਜੇ ਚਾਅ ਪੂਰੇ,ਤੂੰ ਦਿਲ ਤੇ ਲਾਵੀਂ ਨਾ
ਸਾਉਣ ਮਹੀਨੇ……….
ਸਾਵਣ ਨਾਲ ਨੇ ਯਾਦਾਂ ਜੁੜੀਆਂ
ਰਲ ਕੇ ਗਿੱਧਾ ਪਾਵਣ ਕੁੜੀਆਂ।
ਗਰਗ, ਮਿੰਨਤਾਂ ਤੇਰੀਆਂ ਕਰਦੀ,ਫੇਰਾ ਪਾਵੀਂ ਨਾ।
ਸਾਉਂਣ ਮਹੀਨੇ………
ਨਿਰਮਲਾ ਗਰਗ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article7 अगस्त राष्ट्रीय ओबीसी दिवस पर ओबीसी समाज के मुद्दे और चुनौतियां विषय पर बरवा मोड़, गोसाई की बाजार, आजमगढ़ में 11 बजे से सेमिनार
Next article*ਇਸ਼ਕ ਕਰੀਂ ਤੂੰ…….*