ਕਨੇਡਾ /ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ)- ਲੇਬਰ ਦਿਵਸ ਦੇ ਮੌਕੇ ਓਨਟਾਰੀਓ ਕੈਨੇਡਾ ਵਿਖੇ ਮੇਲਾ ਕਿਰਤੀਆਂ ਦੇ ਟਾਈਟਲ ਹੇਠ ਇੱਕ ਸੱਭਿਆਚਾਰਕ ਪ੍ਰੋਗਰਾਮ ਹਰ ਸਾਲ ਦੀ ਤਰ੍ਹਾਂ ਮਾਲਟਨ ਮਿਸੀਸਾਗਾ ਓਂਨਟਾਰੀਓ ਵਿਖੇ ਧੂਮ ਧਾਮ ਨਾਲ ਕਰਵਾਇਆ ਗਿਆ। ਇਸ ਮੇਲੇ ਦੇ ਮੁੱਖ ਪ੍ਰਬੰਧਕ ਚੇਅਰਮੈਨ ਗੁਰਮੇਲ ਸਿੰਘ ਸੱਗੂ ਅਤੇ ਉਹਨਾਂ ਦੀ ਪੂਰੀ ਟੀਮ ਨੇ ਇਸ ਮੇਲੇ ਵਿੱਚ ਸਾਰੇ ਹੀ ਦਰਸ਼ਕਾਂ ਲਈ ਸ਼ਾਨਦਾਰ ਪ੍ਰਬੰਧ ਕੀਤੇ ਹੋਏ ਸਨ । ਇਸ ਮੌਕੇ ਐਕਸ ਐਮ ਪੀ ਗੁਰਬਖਸ਼ ਸਿੰਘ ਮੱਲੀ ਨੇ ਸਪੈਸ਼ਲ ਤੌਰ ਤੇ ਮੇਲੇ ਵਿੱਚ ਹਾਜਰੀ ਦਿੱਤੀ ਤੇ ਸੰਸਾਰ ਭਰ ਦੇ ਕਿਰਤੀਆਂ ਨੂੰ ਇਸ ਮੇਲੇ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਉਹਨਾਂ ਨੂੰ ਹਮੇਸ਼ਾ ਆਪਣੀ ਕਿਰਤ ਤੇ ਮਾਣ ਕਰਨਾ ਚਾਹੀਦਾ ਹੈ । ਇਸ ਮੌਕੇ ਵਿਸ਼ੇਸ਼ ਤੌਰ ਤੇ ਪੰਜਾਬ ਦੇ ਪ੍ਰਸਿੱਧ ਗਾਇਕ ਹਰਿੰਦਰ ਸੰਧੂ ਨੇ ਆਪਣੀ ਹਾਜ਼ਰੀ ਭਰੀ ਅਤੇ ਸਮੁੱਚੇ ਸੰਸਾਰ ਦੇ ਕਿਰਤੀਆਂ ਨਾਲ ਸੰਬੰਧਿਤ ਆਪਣੇ ਨਵੇਂ ਪੁਰਾਣੇ ਗੀਤ ਗਾ ਕੇ ਮੇਲੇ ਵਿੱਚ ਹਾਜ਼ਰੀਨ ਨੂੰ ਸ਼ਰਸ਼ਾਰ ਕੀਤਾ। ਇਸ ਤੋਂ ਇਲਾਵਾ ਹੀਰਾ ਧਾਰੀਵਾਲ, ਬਲਿਹਾਰ ਬਾਲੀ ਅਤੇ ਕਈ ਹੋਰ ਸਥਾਨਕ ਗਾਇਕਾਂ ਨੇ ਆਪਣੀ ਆਪਣੀ ਹਾਜ਼ਰੀ ਮੰਚ ਤੋਂ ਲਗਵਾਈ। ਇਸ ਮੌਕੇ ਸਰਦਾਰ ਹਰਜੀਤ ਬਾਜਵਾ ਅਤੇ ਸਿੰਘ ਹਰਜੀਤ ਨੇ ਮੇਲੇ ਵਿੱਚ ਮੀਡੀਆ ਪਰਸਨੈਲਿਟੀ ਵਜੋਂ ਸ਼ਿਰਕਤ ਕੀਤੀ । ਇਸ ਮੇਲੇ ਦਾ ਆਨੰਦ ਸਧਾਨਕ ਲੋਕਾਂ ਨੇ ਵੱਡੀ ਗਿਣਤੀ ਵਿੱਚ ਪੁੱਜ ਕੇ ਮਾਣਿਆ ਅਤੇ ਆਉਣ ਵਾਲੇ ਵਰਿਆਂ ਲਈ ਇਹ ਮੇਲਾ ਖੱਟੀਆਂ ਮਿੱਠੀਆਂ ਯਾਦਾਂ ਛੱਡਦਾ ਸੰਪੰਨ ਹੋ ਗਿਆ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly