ਘਰੇਲੂ ਹਿੰਸਾ ਮਾਮਲਾ: ਅਦਾਲਤ ਿਵੱਚ ਪੇਸ਼ ਨਾ ਹੋਇਆ ਹਨੀ ਸਿੰਘ

Singer Yo Yo Honey Singh

ਨਵੀਂ ਦਿੱਲੀ (ਸਮਾਜ ਵੀਕਲੀ) : ਪਤਨੀ ਖ਼ਿਲਾਫ਼ ਘਰੇਲੂ ਹਿੰਸਾ ਸਬੰਧੀ ਕੇਸ ਦਾ ਸਾਹਮਣਾ ਕਰ ਰਿਹਾ ਗਾਇਕ ਯੋ ਯੋ ਹਨੀ ਸਿੰਘ ਅੱਜ ਇੱਥੇ ਦਿੱਲੀ ਦੀ ਇੱਕ ਅਦਾਲਤ ਵਿੱਚ ਪੇਸ਼ ਨਹੀਂ ਹੋਇਆ, ਜਿਸ ਤੋਂ ਜੱਜ ਨਾਰਾਜ਼ ਹੋ ਗਈ। ਮੈਟਰੋਪਾਲਿਟਨ ਮੈਜਿਸਟ੍ਰੇਟ ਤਾਨੀਆ ਸਿੰਘ ਨੇ ਕਿਹਾ, ‘‘ਕੋਈ ਵੀ ਕਾਨੂੰਨ ਤੋਂ ਉਪਰ ਨਹੀਂ ਹੈ। ਕੇਸ ਨੂੰ ਬਹੁਤ ਹੀ ਹਲਕੇ ਵਿੱਚ ਲਿਆ ਜਾ ਰਿਹਾ ਹੈ।’’ ਹਨੀ ਸਿੰਘ ਨੇ ਮੈਡੀਕਲ ਕਾਰਨਾਂ ਦਾ ਹਵਾਲਾ ਦੇ ਕੇ ਕੇਸ ਵਿੱਚ ਪੇਸ਼ ਹੋਣ ਤੋਂ ਛੋਟ ਮੰਗੀ ਸੀ। ਅਦਾਲਤ ਨੇ ਗਾਇਕ ਦੇ ਵਕੀਲ ਤੋਂ ਪੁੱਛਿਆ, ‘‘ਹਨੀ ਸਿੰਘ ਪੇਸ਼ ਨਹੀਂ ਹੋਇਆ। ਨਾ ਹੀ ਤੁਸੀਂ ਉਸਦੀ ਆਮਦਨ ਦਾ ਹਲਫ਼ਨਾਮਾ ਦਾਇਰ ਕੀਤਾ ਹੈ ਅਤੇ ਨਾ ਹੀ ਢੰਗ ਦੀ ਦਲੀਲ ਰੱਖੀ ਹੈ।’’ ਹਾਲਾਂਕਿ, ਉਨ੍ਹਾਂ ਦੀ ਪਤਨੀ ਸ਼ਾਲਿਨੀ ਤਲਵਾਰ ਨਿੱਜੀ ਤੌਰ ’ਤੇ ਅਦਾਲਤ ਵਿੱਚ ਪੇਸ਼ ਹੋਈ। ਪੰਜਾਬੀ ਗਾਇਕ ਹਨੀ ਸਿੰਘ ਦੀ ਪਤਨੀ ਕੋਰਟ ਰੂਮ ਵਿੱਚ ਸੁਣਵਾਈ ਦੌਰਾਨ ਭਾਵੁਕ ਹੋ ਗਈ। ਅਦਾਲਤ ਨੇ ਹਨੀ ਸਿੰਘ ਨੂੰ ਅਦਾਲਤ ਿਵੱਚ ਪੇਸ਼ ਹੋਣ ਦਾ ਇੱਕ ਹੋਰ ਮੌਕਾ ਦਿੱਤਾ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜੱਲ੍ਹਿਆਂਵਾਲਾ ਬਾਗ ਯਾਦਗਾਰ ਸ਼ਾਂਤਮਈ ਸੰਘਰਸ਼ ਦੀ ਪ੍ਰਤੀਕ: ਕੈਪਟਨ
Next articleਦਿੱਲੀ ਜਬਰ-ਜਨਾਹ ਕਾਂਡ: ਚਾਰ ਖ਼ਿਲਾਫ਼ ਦੋਸ਼-ਪੱਤਰ ਦਾਖ਼ਲ