ਦਿੱਲੀ ਜਬਰ-ਜਨਾਹ ਕਾਂਡ: ਚਾਰ ਖ਼ਿਲਾਫ਼ ਦੋਸ਼-ਪੱਤਰ ਦਾਖ਼ਲ

ਨਵੀਂ ਦਿੱਲੀ (ਸਮਾਜ ਵੀਕਲੀ): ਦਿੱਲੀ ਪੁਲੀਸ ਨੇ ਛਾਉਣੀ ਖੇਤਰ ਵਿੱਚ ਨੌਂ ਸਾਲ ਦੀ ਬੱਚੀ ਨਾਲ ਜਬਰ-ਜਨਾਹ ਤੇ ਹੱਤਿਆ ਦੇ ਮਾਮਲੇ ਵਿੱਚ ਅੱਜ ਸ਼ਮਸ਼ਾਨਘਾਟ ਦੇ ਪੁਜਾਰੀ ਅਤੇ ਤਿੰਨ ਹੋਰਾਂ ਖ਼ਿਲਾਫ਼ ਇੱਥੋਂ ਦੀ ਇੱਕ ਅਦਾਲਤ ਵਿੱਚ ਦੋਸ਼-ਪੱਤਰ ਦਾਖ਼ਲ ਕੀਤੇ ਹਨ। 400 ਪੰਨਿਆਂ ਦੀ ਰਿਪੋਰਟ ਵਿੱਚ ਸ਼ਮਸ਼ਾਨਘਾਟ ਦੇ ਪੁਜਾਰੀ ਰਾਧੇ ਸ਼ਿਆਮ (55 ਸਾਲ) ਅਤੇ ਇਸ ਦੇ ਮੁਲਾਜ਼ਮਾਂ ਕੁਲਦੀਪ ਸਿੰਘ, ਸਲੀਮ ਅਹਿਮਦ ਅਤੇ ਲਕਸ਼ਮੀ ਨਾਰਾਇਣ ਦੇ ਨਾਮ ਸ਼ਾਮਲ ਹਨ। ਉਨ੍ਹਾਂ ’ਤੇ ਆਈਪੀਸੀ ਦੀਆਂ ਧਾਰਾਵਾਂ 302, 304, 376ਡੀ, 342, 506, 201 ਅਤੇ 34 ਤਹਿਤ ਦੋਸ਼ ਤੈਅ ਕੀਤੇ ਗਏ ਹਨ। ਚਾਰਾਂ ਖ਼ਿਲਾਫ਼ ਪੋਕਸੋ ਐਕਟ ਅਤੇ ਐੱਸਸੀ/ਐਸਟੀ ਦੀਆਂ ਧਾਰਾਵਾਂ ਵੀ ਲਾਈਆਂ ਗਈਆਂ ਹਨ। ਉਹ ਇਸ ਸਮੇਂ ਨਿਆਂਇਕ ਹਿਰਾਸਤ ਵਿੱਚ ਹਨ। ਇਹ ਰਿਪੋਰਟ ਡਿਊਟੀ ਮੈਜਿਸਟ੍ਰੇਟ ਮਨੂ ਸ੍ਰੀ ਦੀ ਅਦਾਲਤ ਵਿੱਚ ਦਾਖ਼ਲ ਕੀਤੀ ਗਈ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਘਰੇਲੂ ਹਿੰਸਾ ਮਾਮਲਾ: ਅਦਾਲਤ ਿਵੱਚ ਪੇਸ਼ ਨਾ ਹੋਇਆ ਹਨੀ ਸਿੰਘ
Next articleਕਾਬੁਲ ਹਮਲਾ: ਅਮਰੀਕਾ ਨੇ ਸਾਜ਼ਿਸ਼ਘਾੜੇ ਨੂੰ ਡਰੋਨ ਹਮਲੇ ’ਚ ਮਾਰ ਕੇ ਲਿਆ ਬਦਲਾ