ਡਾਕਟਰਾਂ ਦੀ ਹੜਤਾਲ

ਅਮਰਜੀਤ ਸਿੰਘ ਤੂਰ 
(ਸਮਾਜ ਵੀਕਲੀ)
ਰੋਸ ਕਰਨਾ ਹੈ, ਹੜਤਾਲਾਂ ਨਾ ਕਰੋ,
ਕੰਮ ਕਰੋ, ਜਰੂਰੀ ਸੇਵਾਵਾਂ ਠੱਪ ਨਾ ਕਰੋ।
ਕੰਮ-ਕਾਜ ਬੰਦ ਕਰਕੇ, ਤੁਸੀਂ ਵੱਡਾ ਜੁਰਮ ਕਰੋ,
ਕਾਨੂੰਨੀ ਸਿਕੰਜਾ ਕਸੋ, ਹੜਤਾਲੀਆਂ ਤੋਂ ਕਿਉਂ ਡਰੋ?
ਰੋਸ ਪ੍ਰਗਟ ਕਰਨ ਦੇ, ਸ਼ਾਂਤਮਈ ਤਰੀਕੇ ਵੀ ਨੇ,
ਕਾਲੇ ਬਿੱਲੇ ਲਾ ਕੇ, ਮਰੀਜ਼ਾਂ ਦੇ ਦੁੱਖ ਹਰਨ ਦੇ ਸਲੀਕੇ ਵੀ ਨੇ।
 ਡਰੈਸ ਦੀ ਬਾਜੂ ‘ਤੇ, ਕਾਲੀ ਪੱਟੀ ਚਿਪਕਾ ਕੇ,
ਰੋਸ ਕਰੋ ਜਨਤਾ ਤੇ ਸਰਕਾਰਾਂ ਨੂੰ ਦਿਖਾ ਕੇ।
ਵਿਦਰੋਹ ਲੜਾਈਆਂ, ਝਗੜਿਆਂ ਨਾਲ,
ਸ਼ੋਭਾ ਨ੍ਹੀਂ ਦਿੰਦਾ,ਡਾਕਟਰੀ ਪੇਸ਼ਾ ਹੈ ਹੀ ਅਜਿਹਾ ਧੰਦਾ।
ਤਰਸ ਭਾਵਨਾ ਨਾਲ ਹੀ ਦਿਲ ਜਿੱਤ ਸਕਦੇ,
 ਦੁਨੀਆਂ ਵੀ ਤੁਹਾਡੇ ਨਾਲ ਖੜੂਗੀ ਇਸ ਰਸਤੇ
ਸੁਪਰੀਮ ਕੋਰਟ ਨੇ ਵੀ ਕੋਲਕਾਤਾ ਕਾਂਡ ਦਾ ਨੋਟਿਸ ਲਿਆ,
ਪਦਮ-ਪੁਰਸਕਾਰ ਜੇਤੂ ਡਾਕਟਰਾਂ ਕਿਹਾ ਸਿਹਤ-ਸੰਭਾਲ ਕਾਮਿਆਂ ਲਈ ਵੱਖਰਾ ਕਾਨੂੰਨ।
20 ਅਗਸਤ ਨੂੰ ਹੋਵੇਗੀ ਤੁਰੰਤ ਸੁਣਵਾਈ,
ਪੁੱਛ-ਪੜਤਾਲ ਦਾ ਜਾਇਜ਼ਾ ਲਿਆ,
ਮੋਟੀਆਂ ਤਨਖਾਹਾਂ ਲੈ ਕੇ, ਵਿਹਲੇ ਬੈਠ ਕਰਨੀ ਹੜਤਾਲ ਦਾ ਉਤਾਰੂ ਜਨੂੰਨ।
ਅਮਰਜੀਤ ਸਿੰਘ ਤੂਰ 
ਪਿੰਡ ਕੁਲਬੁਰਛਾਂ ਜਿਲਾ ਪਟਿਆਲਾ 
ਫੋਨ ਨੰਬਰ  :  9878469639
Previous articleਆਜ਼ਾਦੀ ਦਿਹਾੜੇ ਨੂੰ ਸਮਰਪਿਤ ਕਵੀ ਦਰਬਾਰ 25 ਅਗਸਤ ਨੂੰ
Next articleਸੰਗਤਾਂ ਨੇ ਗੁਰਬਾਣੀ ਸ਼ਬਦ ਕੀਰਤਨ ਦਾ ਮਾਣਿਆ ਆਨੰਦ