ਕਪੂਰਥਲਾ,(ਸਮਾਜ ਵੀਕਲੀ) ( ਕੌੜਾ )– ਅੱਖਰ ਮੰਚ ਕਪੂਰਥਲਾ ਡਾਕਟਰ ਸਰਦੂਲ ਸਿੰਘ ਔਜਲਾ ਦੀ ਨਵਪ੍ਰਕਾਸਿ਼ਤ ਅਨੁਵਾਦਿਤ ਪੁਸਤਕ 873 ਕਿਲੋ ਹਾਰਟਸ ਤੇ ਲੋਕ ਅਰਪਨ ਸਮਾਰੋਹ ਜੀ ਡੀ ਗੋਇਨਕਾ ਇੰਟਰਨੈਸ਼ਨਲ ਸਕੂਲ ਕਪੂਰਥਲਾ ਵਿਖੇ ਕਰਵਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਅੰਤਰਰਾਸ਼ਟਰੀ ਬਾਸਕਟਬਾਲ ਖਿਡਾਰੀ ਅਰਜਨਾ ਐਵਾਰਡੀ ਕੁਲਦੀਪ ਸਿੰਘ ਸ਼ਾਮਿਲ ਹੋਏ। ਪ੍ਰਧਾਨਗੀ ਮੰਡਲ ਵਿੱਚ ਮੰਚ ਦੇ ਪ੍ਰਧਾਨ ਪ੍ਰੋਫੈਸਰ ਕੁਲਵੰਤ ਔਜਲਾ, ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਖਦੇਵ ਸਿੰਘ ਨਾਨਕਪੁਰ, ਰਤਨ ਸਿੰਘ ਸੰਧੂ ,ਸਾਬਕਾ ਜ਼ਿਲ੍ਹਾ ਸਿੱਖਿਆ ਅਧਿਕਾਰੀ ਮੱਸਾ ਸਿੰਘ ਸਿੱਧੂ , ਅਤੇ ਡੀ ਐਸ ਪੀ ਸੁਖਦੇਵ ਸਿੰਘ , ਸਾਹਿਤਕਾਰ ਅਤੇ ਚਿੰਤਕ ਹਰਜੀਤ ਸਿੰਘ ਤੇ ਪੁਸਤਕ ਦੇ ਲੇਖਕ ਡਾਕਟਰ ਸਰਦੂਲ ਔਜਲਾ ਸ਼ਾਮਿਲ ਹੋਏ । ਪੁਸਤਕ ਬਾਰੇ ਬੋਲਦਿਆਂ ਪ੍ਰੋਫੈਸਰ ਕੁਲਵੰਤ ਸਿੰਘ ਔਜਲਾ ਨੇ ਕਿਹਾ ਕਿ ਪੁਸਤਕ ਦੀ ਪ੍ਰਕਾਸ਼ਨਾ ਨਾਲ ਅੱਖਰ ਮੰਚ ਦਾ ਮਾਣ ਵਧਿਆ ਹੈ, ਤੇ ਸਰਦੂਲ ਔਜਲਾ ਦੀ ਨਿਰੰਤਰ ਸਾਹਿਤ ਪ੍ਰਤੀਬੱਤਾ ਦਾ ਇੱਕ ਨਵਾਂ ਮੁਕਾਮ ਹੈ। ਮੱਸਾ ਸਿੰਘ ਸਿੱਧੂ ਨੇ ਹਰੇਕ ਘਰ ਅੱਖਰਾਂ ਦੇ ਤੋਹਫੇ ਪਹੁੰਚਾਉਣ ਲਈ ਅੱਖਰ ਮੰਚ ਦੀ ਸ਼ਲਾਘਾ ਕੀਤੀ ਤੇ ਪੁਸਤਕ ਲੇਖਕ ਨੂੰ ਵਧਾਈ ਦਿੱਤੀ। ਜਲੰਧਰ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਮੋਹਨ ਸਿੰਘ ਮੋਤੀ ਨੇ ਪੁਸਤਕ ਦੀ ਮੂਲ ਲੇਖਕ ਡਾਕਟਰ ਰਸੂਮੀ ਖੁਰਾਣਾ ਦੁਆਰਾ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ। ਪ੍ਰੋਫੈਸਰ ਹਰਜੀਤ ਸਿੰਘ ਅਸ਼ਕ ਨੇ ਆਪਣੀ ਨਵੀਂ ਨਜ਼ਮ ਬਾ ਤਰਨਮ ਸੁਣਾ ਕੇ ਵਾਹਵਾ ਖੱਟੀ। ਇਸ ਮੌਕੇ ਪ੍ਰਧਾਨਗੀ ਭਾਸ਼ਣ ਵਿੱਚ ਕੁਲਦੀਪ ਸਿੰਘ ਚੀਮਾ ਨੇ ਪੁਸਤਕ ਲੇਖਕ ਡਾਕਟਰ ਸਰਦੂਲ ਸਿੰਘ ਔਜਲਾ ਦੀ ਪ੍ਰਸ਼ੰਸ਼ਾ ਕੀਤੀ। ਉੱਥੇ ਹੀ ਉਹਨਾਂ ਕਿਹਾ ਕਿ ਪੰਜਾਬ ਅਤੇ ਪੰਜਾਬੀਅਤ ਨੂੰ ਅੱਖਰ ਹੀ ਬਚਾ ਸਕਦੇ ਹਨ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਖਦੇਵ ਸਿੰਘ ਨਾਨਕਪੁਰ ਨੇ ਜਿਲ੍ਹੇ ਤੋਂ ਆਈਆਂ ਮਹਿਮਾਨਾਂ ਦਾ ਧੰਨਵਾਦ ਕੀਤਾ। ਉੱਥੇ ਅੱਗੇ ਤੋਂ ਵੀ ਅਜਿਹੇ ਪ੍ਰੋਗਰਾਮ ਕਰਵਾਏ ਜਾਣ ਲਈ ਅੱਖਰ ਮੰਚ ਨੂੰ ਵਿਸ਼ੇਸ਼ ਤੌਰ ਤੇ ਤਾਕੀਦ ਕੀਤੀ। ਇਸ ਮੌਕੇ ਨੈਸ਼ਨਲ ਐਵਾਰਡੀ ਮੰਗਲ ਸਿੰਘ ਭੰਡਾਲ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਜੀ ਡੀ ਗੋਇਨਕਾ ਇੰਟਰਨੈਸ਼ਨਲ ਸਕੂਲ ਦਾ ਸਟਾਫ ਵੀ ਹਾਜ਼ਰ ਸੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly