ਹੁਸ਼ਿਆਰਪੁਰ (ਸਮਾਜ ਵੀਕਲੀ) ( ਤਰਸੇਮ ਦੀਵਾਨਾ ) ਭਾਰਤੀਆ ਵਿਕਲਾਂਗ ਕਲੱਬ ਪੰਜਾਬ (ਰਜਿ.) ਦੇ ਮੁੱਖ ਬੁਲਾਰੇ ਮਨਜੀਤ ਸਿੰਘ ਲੱਕੀ ਨੇ ਦੱਸਿਆ ਕਿ ਪ੍ਰਤੀਨਿਧ ਮੰਡਲ ਸਟੇਟ ਅਵਾਰਡੀ, ਸਮਾਜ ਸੇਵਕਾ ਮਧੂ ਸ਼ਰਮਾ ਅਤੇ ਮਨਜੀਤ ਸਿੰਘ ਦੀ ਅਗਵਾਈ ਵਿੱਚ ਸੀਨੀਅਰ ਮੈਡੀਕਲ ਅਫ਼ਸਰ ਇੰਚਾਰਜ ਸਿਵਲ ਹਸਪਤਾਲ ਹੁਸ਼ਿਆਰਪੁਰ ਨੂੰ ਮਿਲਿਆ । ਪ੍ਰਤੀਨਿਧ ਮੰਡਲ ਨੇ ਐਸ.ਐਮ.ਓ. ਹੁਸ਼ਿਆਰਪੁਰ ਨੂੰ ਦਿਵਿਆਂਗ ਵਿਅਕਤੀਆਂ ਅਤੇ ਸੀਨੀਅਰ ਸੀਟੀਜ਼ਨਾ ਨੂੰ ਪੇਸ਼ ਆ ਰਹੀਆਂ ਸੱਮਸਿਆਵਾਂ ਤੋਂ ਜਾਣੁ ਕਰਵਾਇਆ । ਉਹਨਾਂ ਦੱਸਿਆ ਇੱਕ ਡਾਕਟਰ ਦੇ ਪਾਸ ਲਗਭਗ 4 ਜਾਂ 5 ਸੀਨੀਅਰ ਸੀਟੀਜ਼ਨ ਵਿਅਕਤੀ ਆਪਣੀ ਸਮਸਿਆ ਦੱਸਣ ਲਈ ਆਉਂਦੇ ਹਨ ਅਤੇ ਉਹਨਾਂ ਪਾਸ ਗੁਲਾਬੀ ਰੰਗ ਦੀ ਪਰਚੀ ਹੁੰਦੀ ਹੈ, ਇਹਨਾਂ ਨੂੰ ਪਹਿਲ ਦੇ ਅਧਾਰ ਦੇ ਫਾਰਗ ਕਰ ਦੇਣਾ ਚਾਹੀਦਾ ਹੈ । ਇਸੀ ਤਰ੍ਹਾਂ ਦਿਵਿਆਂਗ ਵਿਅਕਤੀਆਂ ਨੂੰ ਵੀ ਪਹਿਲਾਂ ਹੀ ਫਾਰਗ ਕਰਨਾ ਚਾਹੀਦਾ ਹੈ । ਉਹਨਾਂ ਕਿਹਾ ਕਿ ਹਰ ਸਰਕਾਰੀ ਦਫ਼ਤਰ ਵਿੱਚ ਬੋਰਡ ਲੱਗੇ ਹੋਏ ਹਨ, ਕਿ ਸੀਨੀਅਰ ਸੀਟੀਜ਼ਨਾ ਅਤੇ ਦਿਵਿਆਂਗ ਵਿਅਕਤੀਆਂ ਦੇ ਕੰਮ ਪਹਿਲ ਦੇ ਅਧਾਰ ’ਤੇ ਕੀਤੇ ਜਾਂਦੇ ਹਨ ਪਰ ਅਸਲ ਵਿੱਚ ਅਜਿਹਾ ਨਹੀ ਹੈ, ਇਹਨਾਂ ਬੋਰਡਾਂ ਉੱਪਰ ਲਿਖੀਆਂ ਹੋਈਆ ਗੱਲਾਂ ਨੂੰ ਅਮਲ ਵਿੱਚ ਲਿਆਉਣ ਦੀ ਲੋੜ ਹੈ । ਐਸ.ਐਮ.ਓ. ਨੇ ਪ੍ਰਤੀਨਿਧ ਮੰਡਲ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਣਿਆ ਅਤੇ ਭਰੋਸਾ ਦਿਵਾਇਆ ਕਿ ਇਸ ਸਬੰਧ ਵਿੱਚ ਜਲਦੀ ਹੀ ਲਿਖਤੀ ਕਾਰਵਾਈ ਕੀਤੀ ਜਾਵੇਗੀ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



