ਦੋਆਬਾ ਸਪੋਰਟਸ ਕਲੱਬ ਵਲੋਂ ਕਪੂਰਥਲਾ ਕਬੱਡੀ ਚੈਂਪੀਅਨਸ਼ਿਪ: ਇੰਟਰਨੈਸ਼ਨਲ ਕਬੱਡੀ ਪ੍ਰਮੋਟਰ ਜੋਨਾ ਬੋਲੀਨਾ ਕੈਨੇਡਾ   ਅਤੇ ਇੰਟਰਨੈਸ਼ਨਲ ਕੱਬਡੀ ਪ੍ਰਮੋਟਰ  ਇੰਦਰਜੀਤ ਰੋਮੀ ਕੈਨੇਡਾ ।

ਕਪੂਰਥਲਾ ਨਕੋਦਰ ਮਹਿਤਪੁਰ  (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਪੱਤਰਕਾਰ  ਇੰਟਰਨੈਸ਼ਨਲ ਕਬੱਡੀ ਪ੍ਰਮੋਟਰ ਜੋਨਾ ਬੋਲੀਨਾ ਕੈਨੇਡਾ   ਅਤੇ ਇੰਟਰਨੈਸ਼ਨਲ ਕੱਬਡੀ ਪ੍ਰਮੋਟਰ  ਇੰਦਰਜੀਤ ਰੋਮੀ ਕੈਨੇਡਾ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਮਿਤੀ 1 ਮਾਰਚ 2025 ਨੂੰ ਕਪੂਰਥਲਾ ਵਿਖੇ ਕਬੱਡੀ ਚੈਂਪੀਅਨਸ਼ਿਪ ਕਰਵਾਈ ਜਾਵੇਗੀ। ਜਿਸ ਵਿਚ ਮਸ਼ਹੂਰ ਕਬੱਡੀ ਖਿਡਾਰੀ ਆਪਣੇ ਬਲ ਦਾ ਪ੍ਰਦਸ਼ਨ ਕਰਨਗੇ। ਜਿਹਨਾਂ ਵਿੱਚੋ ਪਹਿਲਾ ਸਥਾਨ ਹਾਸਿਲ ਕਰਨ ਵਾਲੇ  ਨੂੰ 5 ਲੱਖ ਰੁਪਏ ਅਤੇ ਦੂਜਾ ਸਥਾਨ ਹਾਸਿਲ ਕਰਨ ਵਾਲੇ  ਨੂੰ 4 ਲੱਖ ਰੁਪਏ ਇਨਾਮ ਵਜੋਂ ਦਿੱਤੇ ਜਾਣਗੇ। ਇਸ ਤੋਂ ਇਲਾਵਾ ਬੈਸਟ ਰੇਡਰ ਅਤੇ ਬੈਸਟ ਸਟੋਪਰ ਨੂੰ ਬੁੱਲੇਟ ਮੋਟਰਸਾਈਕਲ ਨਾਲ ਸਨਮਾਨਿਤ ਕੀਤਾ ਜਾਵੇਗਾ। ਕਬੱਡੀ ਚੈਂਪੀਅਨਸ਼ਿਪ ਵਿਚ ਮਸ਼ਹੂਰ ਗਾਇਕ ਬੱਬੂ ਮਾਨ ਹਾਜ਼ਰੀ ਲਗਾਉਣਗੇ । ਇਸ ਪੂਰੇ ਕਬੱਡੀ ਕੱਪ ਵਿਚ ਐਨ ਆਰ ਆਈ ਵੀਰਾਂ ਨੇ ਬਹੁਤ ਸਹਿਯੋਗ ਦਿੱਤਾ ਖਾਸ ਤੌਰ ਤੇ ਇੰਦਰਜੀਤ ਰੋਮੀ , ਚਰਨਜੀਤ ਡਗਰੂ, ਰਾਜ ਪੁਰੇਵਾਲ, ਜੋਨਾ ਬੋਲੀਨਾ  , ਓਂਕਾਰ ਮਾਨ, ਬਲਜੀਤ ਔਜਲਾ, ਸੋਨੂੰ ਜੰਪ, ਦੁੱਲਾ ਸੁਰਖਪੁਰ, ਪੰਮਾ ਧੰਜੂ, ਜਸ ਖੇੜਾ, ਚੰਨਾ ਹੁੰਦਲ ਅਤੇ ਹੋਏ ਵੀਰ। ਇਹ ਕਬੱਡੀ ਕੱਪ ਗੁਰੂ ਨਾਨਕ ਸਟੇਡੀਅਮ ਕਪੂਰਥਲਾ ਵਿਖੇ ਖੇਡਿਆ ਜਾਵੇਗਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਅੰਤਰਰਾਸ਼ਟਰੀ ਕਬੱਡੀ ਕੁਮੈਂਟੇਟਰ ਸਤਪਾਲ ਖਡਿਆਲ ਦਾ ਪ੍ਰਵਾਸੀ ਭਾਰਤੀ ਖੇਡ ਪ੍ਮੋਟਰਾਂ ਵਲੋਂ ਗੱਡੀ ਨਾਲ ਸਨਮਾਨ ਕੀਤਾ
Next articleਦੀ ਹੁਸ਼ਿਆਰਪੁਰ ਮਿਊਂਸੀਪਲ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ (ਰਜਿ:) ਦੀ ਮੀਟਿੰਗ ਸ਼ਕਤੀ ਮੰਦਿਰ ‘ਚ ਹੋਈ