ਕਿਸਾਨ ਇਜੰਸੀ ਮੋਹਰੇ ਲਾਉਣਗੇ ਧਰਨਾ
ਮਹਿਤਪੁਰ ( ਸੁਖਵਿੰਦਰ ਸਿੰਘ ਖਿੰੰਡਾ)- ਦੁਆਬਾ ਕਿਸਾਨ ਯੂਨੀਅਨ ਦੀ ਮੀਟਿੰਗ ਪ੍ਰਧਾਨ ਕਸ਼ਮੀਰ ਸਿੰਘ ਪੰਨੂ ਦੀ ਅਗਵਾਈ ਹੇਠ ਕੀਤੀ ਗਈ। ਇਸ ਮੀਟਿੰਗ ਦੌਰਾਨ ਦੁਆਬਾ ਕਿਸਾਨ ਯੂਨੀਅਨ ਵੱਲੋਂ ਕਿਸਾਨ ਵੀਰ ਦਲਜੀਤ ਸਿੰਘ ਨੂੰ ਪ੍ਰੈਸ ਸਾਹਮਣੇ ਪੇਸ਼ ਕਰਦਿਆਂ ਯੂਨੀਅਨ ਦੇ ਆਗੂ ਨੇ ਦੱਸਿਆ ਕਿ ਕਿਸਾਨ ਦਲਜੀਤ ਸਿੰਘ ਨੇ ਇਕ ਟਰੈਕਟਰ ਨਿਊ ਹੋਲੈਂਡ 3630 ਟਰੈਕਟਰ ਦੀ ਨਕੋਦਰ ਇਜੰਸੀ ਤੋਂ ਮਿਤੀ 8 ਮਈ 2023 ਨੂੰ ਖਰੀਦ ਕੀਤਾ ਗਿਆ ਸੀ।
ਖਰੀਦ ਤੋਂ ਬਾਅਦ ਕਿਸਾਨ ਨੂੰ ਪਤਾ ਲੱਗਿਆ ਕਿ ਉਸ ਨਾਲ ਧੋਖਾ ਹੋ ਗਿਆ ਹੈ। ਉਸ ਨੂੰ ਟਰੈਕਟਰ 2022 ਮਾਡਲ ਦੇ ਦਿੱਤਾ ਗਿਆ ਹੈ। ਅਤੇ ਇਸ ਟਰੈਕਟਰ ਦੇ ਕਾਫੀ ਹਿੱਸੇ ਖਰੀਦ ਸਮੇਂ ਤੋਂ ਹੀ ਪੂਰੀ ਤਰ੍ਹਾਂ ਕੰਮ ਨਹੀਂ ਕਰ ਰਹੇ ਸਨ। ਇੰਜਸੀ ਮੈਨੇਜਰ ਨੂੰ ਵਾਰ ਵਾਰ ਟਰੈਕਟਰ ਦਿਖਾਉਣ ਦੇ ਬਾਵਜੂਦ ਟਰੈਕਟਰ ਠੀਕ ਨਹੀਂ ਹੋਇਆ। ਇਜੰਸੀ ਵੱਲੋਂ ਪ੍ਰੇਸ਼ਾਨ ਹੋ ਕੇ ਕਿਸਾਨ ਦਲਜੀਤ ਸਿੰਘ ਵੱਲੋਂ ਦੁਆਬਾ ਕਿਸਾਨ ਯੂਨੀਅਨ ਕੋਲ ਪਹੁੰਚ ਕੀਤੀ ਹੈ। ਯੂਨੀਅਨ ਆਗੂ ਨੇ ਦੱਸਿਆ ਕਿ ਦੁਆਬਾ ਕਿਸਾਨ ਯੂਨੀਅਨ ਵੱਲੋਂ ਇਜੰਸੀ ਨਾਲ ਸੰਪਰਕ ਕੀਤਾ ਗਿਆ ਹੈ। ਜੇਕਰ ਇਜੰਸੀ ਵੱਲੋਂ ਟਰੈਕਟਰ ਨਾ ਬਦਲਿਆ ਗਿਆ ਤਾਂ ਯੂਨੀਅਨ ਵੱਲੋਂ ਇਜੰਸੀ ਅੱਗੇ ਧਰਨਾ ਲਗਾ ਦਿੱਤਾ ਜਾਵੇਗਾ। ਇਸ ਮੌਕੇ ਪੀੜਤ ਕਿਸਾਨ ਦਲਜੀਤ ਸਿੰਘ ਨੇ ਦੱਸਿਆ ਕਿ ਉਸ ਨੂੰ ਅੱਜ ਤੱਕ ਨਾ ਤਾਂ ਟਰੈਕਟਰ ਦਾ ਬਿੱਲ ਦਿੱਤਾ ਗਿਆ ਹੈ। ਅਤੇ ਨਾ ਹੀ ਆਰਸੀ ਬਣਾ ਕੇ ਦਿੱਤੀ ਹੈ।ਉਧਰ ਇੰਜਸੀ ਵੱਲੋਂ ਪੂਰੀ ਰਕਮ ਵਸੂਲ ਲੈਣ ਤੋਂ ਬਾਅਦ ਵੀ ਪੀੜਤ ਕਿਸਾਨ ਨੂੰ ਇਜੰਸੀ ਵੱਲੋਂ ਲਏ ਖਾਲੀ ਚੈਕ ਵਾਪਸ ਨਹੀਂ ਕੀਤੇ ਗਏ। ਇੰਜਸੀ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦਾ ਫੋਨ ਨਹੀਂ ਲਗ ਰਿਹਾ ਸੀ। ਇਸ ਮੌਕੇ ਕਿਸਾਨ ਆਗੂ ਮਹਿੰਦਰ ਪਾਲ ਸਿੰਘ ਟੁਰਨਾ, ਰਛਪਾਲ ਸਿੰਘ ਧੰਜੂ, ਪਰਮਜੀਤ ਸਿੰਘ ਪੰਮਾ, ਨਰਿੰਦਰ ਸਿੰਘ ਉਧੋਵਾਲ, ਅਵਤਾਰ ਸਿੰਘ ਗੋਸੂਵਾਲ, ਗੁਰਨਾਮ ਸਿੰਘ, ਕਿਰਪਾਲ ਸਿੰਘ, ਪ੍ਰਿਤਪਾਲ ਸਿੰਘ, ਦਲਜੀਤ ਸਿੰਘ ਬਾਜਵਾ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly