ਟੈਸਟ ਮੈਚ: ਭਾਰਤ ਨੇ ਨਿਊਜ਼ੀਲੈਂਡ ਖ਼ਿਲਾਫ਼ ਪਹਿਲੀ ਪਾਰੀ ਵਿੱਚ 325 ਦੌੜਾਂ ਬਣਾਈਆਂ

ਮੁਬੰਈ (ਸਮਾਜ ਵੀਕਲੀ):  ਭਾਰਤੀ ਕ੍ਰਿਕਟ ਟੀਮ ਨਿਊਜ਼ੀਲੈਂਡ ਖ਼ਿਲਾਫ਼ ਦੂਸਰੇ ਕ੍ਰਿਕਟ ਟੈਸਟ ਮੈਚ ਦੀ ਪਹਿਲੀ ਪਾਰੀ ਦੇ ਦੂਜੇ ਦਿਨ ਅੱਜ 325 ਦੌੜਾਂ ’ਤੇ ਆਲ-ਆਊਟ ਹੋ ਗਈ। ਇਸੇ ਦੌਰਾਨ ਨਿਊਜ਼ੀਲੈਂਡ ਦਾ ਸਪਿੰਨਰ ਏਜਾਜ਼ ਪਟੇਲ ਇਕ ਪਾਰੀ ਵਿੱਚ 10 ਵਿਕਟਾਂ ਝਟਕਾਉਣ ਵਾਲਾ ਦੁਨੀਆਂ ਦਾ ਤੀਸਰਾ ਗੇਂਦਬਾਜ਼ ਬਣ ਗਿਆ ਹੈ। ਟੀਮ ਇੰਡੀਆ ਨੇ ਬੀਤੇ ਦਿਨ ਦੇ ਸਕੋਰ 4 ਵਿਕਟਾਂ ’ਤੇ 221 ਦੌੜਾਂ ਤੋਂ ਅੱਗੇ ਖੇਡਦੇ ਹੋਏ ਸਵੇਰ ਦੇ ਸੈਸ਼ਨ ਵਿੱਚ 64 ਦੌੜਾਂ ਬਣਾਈਆਂ ਤੇ ਦੋ ਵਿਕਟ ਗੁਆਏ। ਦੁਪਹਿਰ ਦੇ ਖਾਣੇ ਮਗਰੋਂ ਟੀਮ ਨੇ 40 ਦੌੜਾਂ ਹੋਰ ਜੋੜ ਕੇ ਚਾਰ ਵਿਕਟ ਗੁਆ ਦਿੱਤੇ। ਰਿਧੀਮਨ ਸਾਹਾ (27) ਅਤੇ ਰਵੀਚੰਦਰਨ ਅਸ਼ਵਿਨ (0) ਦੀਆਂ ਵਿਕਟਾਂ ਗੁਆਉਣ ਮਗਰੋਂ ਭਾਰਤੀ ਟੀਮ ਨੂੰ ਮਯੰਕ ਅਗਰਵਾਲ (150) ਤੇ ਅਕਸ਼ਰ ਪਟੇਲ (52) ਨੇ 300 ਦੌੜਾਂ ਤੋਂ ਪਾਰ ਪਹੁੰਚਾਇਆ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਿਸਾਨਾਂ ਖ਼ਿਲਾਫ਼ ਦਰਜ ਕੇਸਾਂ ਲਈ ਭੇਜੇ ਜਾ ਨੇ ਨੋਟਿਸ
Next articleਨਹਿਰ ’ਚ ਪਾੜ ਪੈਣ ਕਾਰਨ 50 ਏਕੜ ਰਕਬੇ ’ਚ ਕਣਕ ਦੀ ਫਸਲ ਡੁੱਬੀ