ਨਾਅਰਿਆਂ ਦੀ ਗੂੰਜ ਵਿੱਚ ਜੁਝਾਰੂ ਆਗੂ ਤੇ ਸਰੀਰ-ਦਾਨੀ ਨਾਮਦੇਵ ਭੁਟਾਲ ਦਾ ਮਿਰਤਕ ਸਰੀਰ ਮੈਡੀਕਲ ਖੋਜਾਂ ਲਈ ਮੈਡੀਕਲ ਕਾਲਜ ਨੂੰ ਸਪੁਰਦ ਕੀਤਾ।

ਇਨਕਲਾਬੀ ਜਮਹੂਰੀ ਲਹਿਰ ਦੇ ਸੰਗਰਾਮੀ ਯੋਧੇ ਸਾਥੀ ਨਾਮਦੇਵ ਭੁਟਾਲ ਦਾ ਸਰੀਰ ਵਿਗਿਅਆਨਕ ਖੋਜਾਂ ਲਈ ਸਰਕਾਰੀ ਰਾਜਿੰਦਰਾ ਮੈਡੀਕਲ ਕਾਲਜ਼, ਪਟਿਆਲਾ ਨੂੂੰ ਭੇਟ ਕੀਤਾ ਗਿਆ। ਮਿਰਤਕ ਦੇਹ ਭੇਂਟ ਕਰਨ ਲਈ ਕਾਫਲਾ ਅੱਜ 11 ਵਜੇ ਉਨ੍ਹਾਂ ਦੇ ਦਾਣਾ ਮੰਡੀ, ਲਹਿਰਾਗਾਗਾ ਸਥਿੱਤ ਘਰ ਤੋਂ ਰਵਾਨਾ ਹੋਇਆ। ਸਾਥੀ ਨਾਮਦੇਵ ਭੁਟਾਲ – ਅਮਰ ਰਹੇ ਦੇ ਨਾਅਰਿਆਂ ਨਾਲ ਸੈਂਕੜੇ ਲੋਕਾਂ ਨੇ ਉਨ੍ਹਾਂ ਨੂੂੰ ਅੰਤਮ ਵਦਾਇਗੀ ਦਿੱਤੀ। ਕਾਫਲੇ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ, ਵਰਕਰਾਂ ਤੇ ਸ਼ਹਿਰ ਨਿਵਾਸੀਆਂ ਨੇ ਭਰੇ ਮਨ ਨਾਲ ਉਨ੍ਹਾਂ ਨੂੂੰ ਸ਼ਰਧਾਂਜਲੀਆਂ ਭੇਟ ਕੀਤੀਆਂ।
ਆਪਣੇ ਮਹਿਬੂਬ ਤੇ ਸਮਰਪਿਤ ਆਗੂ ਨੂੂੰ ਵਿਦਾ ਕਰਨ ਮੌਕੇ ਲੋਕ ਚੇਤਨਾ ਮੰਚ, ਲਹਿਰਾਗਾਗਾ, ਜਮਹੂਰੀ ਅਧਿਕਾਰ ਸਭਾ, ਭਾਰਤੀ ਕਿਸਾਨ ਯੂਨੀਅਨ(ਉਗਰਾਹਾਂ), ਤਰਕਸ਼ੀਲ ਸੁਸਾਇਟੀ, ਪੰਜਾਬ, ਇਨਕਲਾਬੀ ਕੇਂਦਰ ਪੰਜਾਬ,  ਭਾਰਤੀ ਕਿਸਾਨ ਯੂਨੀਅਨ(ਡਕੌਂਦਾ) ਧਨੇਰ, ਖੇਤੀ ਤੇ ਕਿਸਾਨ ਵਿਕਾਸ ਫਰੰਟ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ, ਭਾਰਤੀ ਕਿਸਾਨ ਯੂਨੀਅਨ ਡਕੌਂਦਾ (ਬੁਰਜਗਿੱਲ), ਲੋਕ ਸੰਗਰਾਮ ਮੰਚ, ਭਾਰਤੀ ਕਿਸਾਨ ਯੂਨੀਅਨ ਕਰਾਂਤੀਕਾਰੀ , ਸੀ ਪੀ ਆਈ,ਐਮ ਐਲ ਲਿਬਰੇਸ਼ਨ, ਸੀ ਪੀ ਆਈ, ਪਾਵਰਕਾਮ ਪੈਨਸ਼ਨਰਜ਼ ਐਸੋਸੀਏਸ਼ਨ, ਦਲਿਤ ਅਤੇ ਮਜ਼ਦੂਰ ਮੁਕਤੀ ਮੋਰਚਾ,ਡੈਮੋਕ੍ਰੇਟਿਕ ਟੀਚਰਜ਼ ਫਰੰਟ, ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ, ਪੀ ਡਬਲਯੂ ਡੀ ਫੀਲਡ ਵਰਕਰਜ਼ ਯੂਨੀਅਨ,  ਦੇਸ਼ ਭਗਤ ਯਾਦਗਾਰੀ ਕਮੇਟੀ, ਲੌਂਗੋਵਾਲ, ਲਹਿਰਾ ਕਾਲਜ ਬਚਾਓ ਸੰਘਰਸ਼ ਕਮੇਟੀ, ਕਿਰਤੀ ਕਿਸਾਨ ਯੂਨੀਅਨ,ਸ਼ਹੀਦ ਊਧਮ ਸਿੰਘ ਯਾਦਗਾਰੀ ਕਮੇਟੀ, ਸੁਨਾਮ, ਸੀ ਪੀ ਆਈ ਐਮ, ਪੰਜਾਬ ਸਪੋਰਟਸ ਕਲੱਬ ਲਹਿਰਾ ਸਮੇਤ ਦਰਜ਼ਨਾਂ ਜਥੇਬੰਦੀਆਂ ਤੇ ਸੰਸਥਾਵਾਂ ਨੇ ਆਪਣੇ ਝੰਡੇ ਤੇ ਸ਼ਾਲ ਪਾ ਕੇ ਸ਼ਰਧਾਂਜਲੀ ਭੇਟ ਕੀਤੀ। ਇਸ ਉਪਰੰਤ ਕਾਫ਼ਲਾ 2ਵਜੇ ਮੈਡੀਕਲ ਕਾਲਜ ਪਟਿਆਲਾ ਵਿੱਚ ਪੁਜਿਆ ਜਿਸ ਦਾ ਮੈਡੀਕਲ ਕਾਲਜ ਪਟਿਆਲਾ ਦੀ ਟੀਮ ਅਤੇ ਪਟਿਆਲਾ ਜ਼ਿਲ੍ਹੇ ਦੀਆਂ ਜਨਤਕ ਜਮਹੂਰੀ ਜਥੇਬੰਦੀਆਂ ਵਲੋਂ ਨਾਹਰਿਆਂ ਦੀ ਗੂੰਜ ਵਿੱਚ ਨਮ ਅੱਖਾਂ ਨਾਲ ਆਪਣੇ ਆਗੂ ਨੂੰ ਸ਼ਰਧਾਂਜਲੀ ਭੇਟ ਕੀਤੀ। ਜਥੇਬੰਦੀਆਂ ਵਿਚ ਜਮਹੂਰੀ ਅਧਿਕਾਰ ਸਭਾ, ਤਰਕਸ਼ੀਲ ਸੁਸਾਇਟੀ ਜੋਨ ਪਟਿਆਲਾ,ਬੀ ਕੇ ਯੂ ਏਕਤਾ ਉਗਰਾਹਾਂ, ਡੈਮੋਕ੍ਰੇਟਿਕ ਲਾਯਰਜ ਐਸੋਸੀਏਸ਼ਨ ਪੰਜਾਬ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ, ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਦੇ ਆਗੂ ਤੋਂ ਇਲਾਵਾ ਪਟਿਆਲਾ ਦੇ ਸਮਾਜਿਕ ਰਾਜਨੀਤਕ ਅਤੇ ਸਭਿਆਚਾਰ ਖੇਤਰ ਦੀਆਂ ਨਾਮਵਰ ਸ਼ਖ਼ਸੀਅਤਾਂ ਸ਼ਾਮਲ ਸਨ।
            ਲੋਕ ਚੇਤਨਾ ਮੰਚ, ਲਹਿਰਾਗਾਗਾ ਦੇ ਪ੍ਰਧਾਨ ਗਿਆਨ ਚੰਦ ਸ਼ਰਮਾ ਤੇ ਸਕੱਤਰ ਹਰਭਗਵਾਨ ਗੁਰਨੇ ਅਤੇ ਜਮਹੂਰੀ ਅਧਿਕਾਰ ਸਭਾ ਜਿਲ੍ਹਾ ਸੰਗਰੂਰ ਦੇ ਪ੍ਰਧਾਨ ਸਵਰਨਜੀਤ ਸਿੰਘ ਤੇ ਸਕੱਤਰ ਕੁਲਦੀਪ ਸਿੰਘ ਨੇ ਸਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਨਾਮਦੇਵ ਭੁਟਾਲ ਨੇ ਆਪਣੀ ਚੜਦੀ ਜਵਾਨੀ ਦੇ ਸਮੇਂ ਹੀ ਆਪਣੇ ਆਪ ਨੂੰ ਲੋਕਾਂ  ਲਈ ਸਮਰਪਿਤ ਕਰ ਦਿੱਤਾ ਸੀ । 70ਵਿਆਂ ਦੇ ਪਿਛਲੇ ਅੱਧ ਵਿੱਚ ਉਨ੍ਹਾਂ ਰਣਬੀਰ ਕਾਲਜ ਸੰਗਰੂਰ ਵਿੱਚ ਪੜਦਿਆਂ ਪੀ ਐਸ ਯੂ ਦੇ ਆਗੂ ਦੇ ਤੌਰ ਤੇ ਅਤੇ ਫਿਰ ਨੌਜਵਾਨ ਭਾਰਤ ਸਭਾ ਵਿੱਚ ਸੂਬਾਈ ਆਗੂ ਦੇ ਕੌਰ ਤੇ  ਸਰਗਰਮੀ ਨਾਲ ਲੋਕ ਹਿੱਤਾਂ ਲਈ ਸੰਘਰਸ਼ਾਂ ਦੀ ਅਗਵਾਈ ਕੀਤੀ। ਜੇਲ੍ਹਾਂ-ਥਾਣੇ ਦੇਖੇ ਤੇ ਹਰ ਕਿਸਮ ਦੀਆਂ ਲੋਕ ਵਿਰੋਧੀ ਤਾਕਤਾਂ ਨਾਲ ਮੱਥਾ ਲਾਇਆ। ਕਰੀਬ ਇੱਕ ਦਹਾਕੇ ਤੋਂ ਉਹ ਜਮਹੂਰੀ ਅਧਿਕਾਰ ਸਭਾ, ਪੰਜਾਬ ਅਤੇ ਲੋਕ ਚੇਤਨਾ ਮੰਚ ਲਹਿਰਾਗਾਗਾ ਦੇ ਸਿਰੜੀ ਆਗੂ ਦੇ ਤੌਰ ਤੇ ਕੰਮ ਕਰ ਰਹੇ ਸਨ। ਬੀਤੀ 6 ਦਸੰਬਰ ਨੂੰ ਅਚਾਨਕ ਹੀ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਜੋ ਜਾਨ ਲੇਵਾ ਸਾਬਤ ਹੋਇਆ। ਉਨ੍ਹਾਂ ਕਿਹਾ ਕਿ ਸਾਥੀ ਨਾਮਦੇਵ ਭੁਟਾਲ ਦੀ ਅੰਤਮ ਇੱਛਾ ਸੀ ਕਿ ਉਨ੍ਹਾਂ ਦਾ ਸਰੀਰ ਵੀ ਵਿਗਿਅਾਨਕ ਖੋਜਾਂ ਲਈ ਦਾਨ ਕਰਕੇ ਲੋਕਾਂ ਦੇ ਲੇਖੇ ਲਾੲਿਆ ਜਾਵੇ। ਉਹਨਾਂ ਆਪਣੇ ਸਾਥੀ ਨੂੰ ਵਿਦਾ ਕਰਦੇ ਹੋਏ ਉਨ੍ਹਾਂ ਦੇ ਸੰਘਰਸ਼ਮ‌ਈ ਆਦਰਸ਼ ਜੀਵਨ ਤੋਂ ਪ੍ਰੇਰਨਾ ਲੈਣ ਲਈ ਕਿਹਾ। ਉਹਨਾਂ ਦੱਸਿਆ ਕਿ ਸ਼ਰਧਾਂਜਲੀ ਸਮਾਗਮ 17ਦਸੰਬਰ ਨੂੰ ਲਹਿਰਾਗਾਗਾ ਵਿਖੇ ਹੋਵੇਗਾ।
ਮਾਸਟਰ ਪਰਮਵੇਦ
ਜ਼ੋਨ ਜਥੇਬੰਦਕ ਮੁਖੀ
ਤਰਕਸ਼ੀਲ ਸੁਸਾਇਟੀ ਪੰਜਾਬ
9417422349

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦੁਆਬਾ ਕਿਸਾਨ ਯੂਨੀਅਨ ਵੱਲੋਂ ਟਰੈਕਟਰ ਇਜੰਸੀ ਉਪਰ ਪੁਰਾਣਾ ਟਰੈਕਟਰ ਵੇਚਣ ਦਾ ਦੋਸ਼
Next articleK’taka CM Siddaramaiah pays final tribute to Kannada actress Leelavati