“ਕੀ ਆਦਮੀ ਨੂੰ ਇਨਸਾਨ ਮੰਨਦੇ ਹੋ” ?

ਜੋਰਾ ਸਿੰਘ ਬਨੂੜ
         (ਸਮਾਜ ਵੀਕਲੀ)
ਔਰਤ ਤੇ ਆਦਮੀ ਹੱਥ ਚੁੱਕੇ ਤਾਂ ਧੱਕਾ, ਅਗਰ ਔਰਤ ਆਦਮੀ ਤੇ ਹੱਥ ਚੁੱਕੇ ਤਾਂ …?
ਔਰਤ ਦੇ ਕੱਪੜਿਆਂ ਨੂੰ ਆਦਮੀ ਹੱਥ ਪਾਵੇ ਤਾਂ ਸ਼ੋਸ਼ਣ, ਅਗਰ ਬੰਦੇ ਦੇ ਕੱਪੜਿਆਂ ਨੂੰ ਔਰਤ ਹੱਥ ਪਾਵੇ ਤਾਂ …?
ਔਰਤ ਤੋਂ ਆਦਮੀ ਦਹੇਜ਼ ਮੰਗੇ ਤਾਂ ਗ਼ਲਤ, ਪਰ (ਜ਼ਿਆਦਾਤਰ) ਔਰਤ ਨੂੰ ਆਦਮੀ ਆਰਥਿਕ ਪੱਖੋਂ ਮਜ਼ਬੂਤ ਹੀ ਚਾਹੀਦਾ, ਇਹ ਸਹੀ ਕਿਵੇਂ ?
ਸਹਿਮਤੀ ਨਾਲ ਬਣਾਏ ਸਰੀਰਕ ਸਬੰਧਾਂ ਤੋਂ ਬਾਅਦ ਅਗਰ ਰਿਸ਼ਤਾ ਵਿਗੜਦਾ ਤਾਂ ਕਹਿਣਗੇ… ਔਰਤ ਨੂੰ ਵਰਤਿਆ ਗਿਆ, ਵਰਤ ਕੇ ਸੁੱਟਤਾ… ਕੀ ਆਦਮੀ ਨਹੀਂ ਵਰਤਿਆ ਗਿਆ …?
ਔਰਤ ਦੇ ਨੰਗੇਜ਼ ਨੂੰ ਨੰਗੇਜ਼ ਮੰਨਿਆ ਜਾਂਦਾ, ਪਰ ਆਦਮੀ ਦੇ ਨੰਗੇਜ਼ ਨੂੰ ਨੰਗੇਜ਼ ਕਿਉਂ ਨਹੀਂ ਮੰਨਿਆ ਜਾਂਦਾ …?
ਜੇ ਔਰਤ ਨੂੰ ਆਪਣੀ ਇੱਜ਼ਤ ਪਿਆਰੀ ਹੈ ਤਾਂ ਆਦਮੀ ਨੂੰ ਵੀ ਆਪਦੀ ਇੱਜ਼ਤ ਪਿਆਰੀ ਲੱਗਦੀ ਹੈ।
ਸਮਾਜ ਦਾ ਬੁਣਿਆ ਤਾਣਾ ਬਾਣਾ ਆਦਮੀ ਨੂੰ ਮਾਫ਼ਕ ਨਹੀਂ ਆ ਰਿਹਾ। ਆਦਮੀ ਵੱਲੋਂ ਔਰਤ ਨਾਲ ਕੁੱਟ ਮਾਰ ਕਰਨ ਤੇ ਔਰਤ ਘਰਦਿਆਂ ਨੂੰ ਦੱਸ ਸਕਦੀ ਹੈ। ਪੰਚਾਇਤ ਅੱਗੇ ਦੱਸ ਸਕਦੀ ਹੈ। ਪੁਲਿਸ ਸਟੇਸ਼ਨ ਜਾ ਸਕਦੀ ਹੈ। ਨਿਆਂਪਾਲਿਕਾ ਜਾ ਸਕਦੀ ਹੈ। (ਆਦਮੀ ਕੋਲ ਵੀ ਇਹ ਅਧਿਕਾਰ ਸਨ/ਹਨ) ਪਰ ਕੀ ਔਰਤ ਵੱਲੋਂ ਆਦਮੀ ਦੀ ਕੁੱਟਮਾਰ ਕੀਤੇ ਜਾਣ ਤੇ ਉਹ ਇਨ੍ਹਾਂ ਸਾਰਿਆਂ ਅੱਗੇ ਆਪਣਾ ਪੱਖ ਰੱਖ ਸਕਦਾ ? ਉਹ ਸਮਾਜ ਅੱਗੇ ਇਹ ਪੱਖ ਰੱਖਣ ਤੋਂ ਵਧੀਆ ਕੁੱਟ ਖਾਣਾ ਬਰਦਾਸ਼ਤ ਕਰ ਲਵੇਗਾ ਜਾਂ ਕੋਈ ਹੋਰ ਬਹਾਨਾ ਲੱਭੇਗਾ ਉਸਨੂੰ ਹਰਾਉਣ ਲਈ, ਉਸਤੋਂ ਪਿੱਛਾ ਛੁਡਾਉਣ ਲਈ।
ਆਦਮੀਆਂ ਦੇ ਮੁਕਾਬਲੇ ਔਰਤਾਂ/ਕੁੜੀਆਂ ਲਈ ਪਿੰਡ ਸ਼ਹਿਰ ਦਾ ਹਰ ਦੂਜਾ ਬੰਦਾ ਸਮਾਜ ਸੇਵੀ ਹੈ। ਬਸ ‘ਚ ਸ਼ੀਟ ਦੇਣ ਲਈ। ਲਿਫ਼ਟ ਦੇਣ ਲਈ। ਪੈਸੇ ਮੰਗੇ ਤੇ ਦੇਣ ਲਈ।
(ਇਹ ਪੈਮਾਨੇ ਕੋਈ ਔਰਤਾਂ ਦੀ ਇੱਜ਼ਤ ਵਾਲੇ ਸਮਾਜ ਤੇ ਨਹੀਂ ਲੱਗਦੇ)
ਵੈਸੇ ਮੈਨੂੰ ਤੇ ਨੀ ਲਗਦਾ “ਕਿ ਅਸੀਂ ਆਦਮੀ ਨੂੰ ਇਨਸਾਨ ਮੰਨਦੇ ਹਾਂ” !
(ਮੈਂ ਗ਼ਲਤ ਵੀ ਹੋ ਸਕਦਾ ਹਾਂ)
ਜੋਰਾ ਸਿੰਘ ਬਨੂੜ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਇਹ ਕਿਹੋ ਜਿਹਾ ਨਿੱਜੀ ਮਸਲਾ?
Next articleਕੋਈ ਤਾਂ  ਹੈ