HOME ‘ਕਰ ਭਲਾ ਹੋ ਭਲਾ’ ਸੁਸਾਇਟੀ ਵੱਲੋਂ ਰਿਚਮੰਡ ਚ ਸਮਾਗਮ ਆਯੋਜਿਤ

‘ਕਰ ਭਲਾ ਹੋ ਭਲਾ’ ਸੁਸਾਇਟੀ ਵੱਲੋਂ ਰਿਚਮੰਡ ਚ ਸਮਾਗਮ ਆਯੋਜਿਤ

ਪੰਜਾਬ ਦੇ ਹੜ ਪੀੜਤਾਂ ਸਮੇਤ ਹੋਰਨਾਂ ਲੋੜਵੰਦਾਂ ਦੀ ਮਦਦ ਕਰਨ ਦਾ ਲਿਆ ਫੈਸਲਾ

ਵੈਨਕੂਵਰ   (ਸਮਾਜ ਵੀਕਲੀ)  (ਮਲਕੀਤ ਸਿੰਘ )-ਲੋਕ ਭਲਾਈ ਕਾਰਜਾਂ ਲਈ ਯਤਨਸ਼ੀਲ ‘ਕਰ ਭਲਾ ਹੋ ਭਲਾ’ ਸੁਸਾਇਟੀ ਵੱਲੋਂ ਰਿਚਮੰਡ ਦੇ ਇੱਕ ਪਾਰਕ ਚ ਇੱਕ ਸਮਾਗਮ ਆਯੋਜਿਤ ਕਰਵਾਇਆ ਗਿਆ ਜਿਸ ਵਿੱਚ ਪੰਜਾਬੀ ਭਾਈਚਾਰੇ ਨਾਲ ਸੰਬੰਧਿਤ ਵੱਡੀ ਗਿਣਤੀ ਚ ਲੋਕਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਪੁੱਜੇ ਰਿਚਮੰਡ ਤੋਂ ਪੰਜਾਬੀ ਸਾਂਸਦ ਪਰਮ ਬੈਂਸ ਵੱਲੋਂ ਉਕਤ ਸੰਸਥਾ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਵਿਸ਼ਵਾਸ ਦਿਵਾਇਆ ਗਿਆ ਇਸ ਮੌਕੇ ਤੇ ਹਾਜ਼ਰ ਰਘਬੀਰ ਸਿੰਘ ਉੱਪਲ ਵੱਲੋਂ ਆਪਣੇ ਪਰਿਵਾਰ ਸਮੇਤ ਇਸ ਸੰਸਥਾ ਨੂੰ ਹਰੇਕ ਤਰ੍ਹਾਂ ਦੀ ਵਿਤੀ ਸਹਾਇਤਾ ਦੇਣ ਦਾ ਭਰੋਸਾ ਵੀ ਦਿਵਾਇਆ ਗਿਆ ਇਸ ਸਮਾਗਮ ਚ ਸ਼ਾਮਿਲ ਵਲੰਟੀਅਰੀਆਂ ਵੱਲੋਂ ਜਿੱਥੇ ਕਿ ਪੰਜਾਬ ਚ ਆਏ ਹੜਾਂ ਦੌਰਾਨ ਹੜ ਪੀੜਤ ਲੋਕਾਂ ਦੀ ਮਦਦ ਕਰਨ ਦਾ ਫੈਸਲਾ ਲਿਆ ਗਿਆ ਉੱਥੇ ਕੈਨੇਡਾ ਦੇ ਵੱਖ-ਵੱਖ ਹਿੱਸਿਆਂ ਚ ਵੱਸਦੇ ਲੋੜਵੰਦਾਂ ਦੀ ਮਦਦ ਕਰਨ ਦਾ ਵੀ ਸ਼ਲਾਘਾਯੋਗ ਫੈਸਲਾ ਲਿਆ ਗਿਆ| ਇਸ ਮੌਕੇ ਤੇ ਨੌਜਵਾਨਾਂ ਨੂੰ ਨਸ਼ਿਆਂ ਤੋ ਦੂਰ ਕਰਨ ਅਤੇ ਖੇਡਾਂ ਪ੍ਰਤੀ ਆਕਰਸ਼ਿਤ ਕਰਨ ਲਈ ਫੁੱਟਬਾਲ ਦਾ ਸ਼ੋਅ ਮੈਚ ਵੀ ਕਰਵਾਇਆ ਗਿਆ ਹੋਰਨਾਂ ਤੋਂ ਇਲਾਵਾ ਇਸ ਮੌਕੇ ਤੇ ਕਰਨ ਸ਼ਰਮਾ,ਸੁੱਖ ਉੱਪਲ, ਪ੍ਰਦੀਪ ਉੱਪਲ,ਜੱਗ ਢਿੱਲੋਂ, ਕਨਵਰਨ ਮਾਹਲ ,ਲਵ ਜੀਤ ਨਾਹਲ ,ਗੈਰੀ ਨਾਹਲ ,ਸੰਨੀ ਸਹੋਤਾ ,ਸਵਿਤਲਨਾ ਸਹੋਤਾ,ਗੁਰਜ,ਖਹਿਰਾ ,ਪਉਲ ਡੈਨਸ ਵੈਂਟੀਨ ਅਤੇ ਦਿਨੇਸ਼ ਮਲਹੋਤਰਾ ਵੀ ਹਾਜ਼ਰ ਸਨ। ਅਖੀਰ ਚ ਸਾਰਿਆਂ ਨੇ ਸੁਆਦਲੇ ਭੋਜਨ ਦਾ ਅਨੰਦ ਮਾਣਿਆ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous articleਚੜਦੀ ਕਲਾ ਬ੍ਰਦਰਜਹੁਡ ਵੈਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਚ ਹੋਈਆਂ ਅਹਿਮ ਵਿਚਾਰਾਂ
Next articleਪੰਜਾਬ ਸਰਕਾਰ ਗਰੀਬ ਮਜ਼ਦੂਰ ਵਰਗ ਦੇ ਹਾੜ ਪੀੜਤਾ ਨਾਲ ਕਰ ਰਹੀ ਧੋਖਾ ਗੋਲਡੀ ਪੁਰਖਾਲੀ