HOME ਚੜਦੀ ਕਲਾ ਬ੍ਰਦਰਜਹੁਡ ਵੈਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਚ ਹੋਈਆਂ ਅਹਿਮ ਵਿਚਾਰਾਂ

ਚੜਦੀ ਕਲਾ ਬ੍ਰਦਰਜਹੁਡ ਵੈਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਚ ਹੋਈਆਂ ਅਹਿਮ ਵਿਚਾਰਾਂ

8
ਕੈਪਸਨ ਮੀਟਿੰਗ ਚ ਸ਼ਾਮਿਲ ਅਹੁਦੇਦਾਰ

ਹੜ ਪੀੜਤਾਂ ਦੀ ਮਦਦ ਕਰਨ ਲਈ ਰਾਸ਼ੀ ਇਕੱਤਰ ਕਰਨ ਦਾ ਲਿਆ ਅਹਿਮ ਫੈਸਲਾ

ਵੈਨਕੂਵਰ,  (ਸਮਾਜ ਵੀਕਲੀ)  (ਮਲਕੀਤ ਸਿੰਘ)– ਸਮਾਜ ਸੇਵੀ ਕਾਰਜਾਂ ਲਈ ਯਤਨਸ਼ੀਲ ਚੜਦੀ ਕਲਾ ਬ੍ਰਦਰਜਹੁਡ ਵੈਲਫੇਅਰ ਐਸੋਸੀਏਸ਼ਨ ਦੇ ਮੈਂਬਰਾਂ ਦੀ ਇੱਕ ਜ਼ਰੂਰੀ ਮੀਟਿੰਗ ਜਸਵਿੰਦਰ ਸਿੰਘ ਦਿਲਾਵਰੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਹੋਰਨਾ ਤੋਂ ਇਲਾਵਾ ਬਲਜੀਤ ਸਿੰਘ ਰਾਏ ,ਲਖਬੀਰ ਗਰੇਵਾਲ, ਹਰਦਮ ਮਾਨ,ਹਰਪ੍ਰੀਤ ਮਨਟਕਲਾ ,ਮਨਜੀਤ ਸਿੰਘ ਚੀਮਾ,ਸੰਦੀਪ ਧੰਜੂ, ਅਵਤਾਰ ਸਿੰਘ ਧਨੋਆ, ਹਰਵਿੰਦਰ ਸਿੰਘ, ਇੰਦਰਜੀਤ ਸਿੰਘ ਲੱਧੜ,ਦਮਨਦੀਪ ਸਿੰਘ, ਨਿਰੰਜਨ ਸਿੰਘ ਲੇਹਲ, ਮਲਕੀਤ ਸਿੰਘ, ਬੁੱਧੀ ਕਪੂਰ,ਹਰਵਿੰਦਰ ਸਿੰਘ ਖਾਲਸਾ ਆਦਿ ਸ਼ਾਮਿਲ ਹੋਏ ਇਸ ਮੀਟਿੰਗ ਚ ਸਰਬ ਸੰਮਤੀ ਨਾਲ ਪਾਸ ਕੀਤੇ ਇੱਕ ਮਤੇ ਚ ਬੀਸੀ ਦੀ ਸੁਬਾਈ ਸਰਕਾਰ ਅਤੇ ਸਰੀ ਸਿਟੀ ਕੌਂਸਲ ਵੱਲੋਂ ਲਏ ਗਏ ਉਸ ਫੈਸਲੇ ਦੀ ਭਰਪੂਰ ਸ਼ਲਾਘਾ ਕੀਤੀ ਗਈ ਜਿਸ ਵਿੱਚ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਯਾਦ ਵਿੱਚ ਸ਼ਹੀਦੀ ਦਿਨ ਮਨਾਉਣ ਦਾ ਐਲਾਨਨਾਮਾ ਕੀਤਾ ਗਿਆ ਇਸ ਤੋਂ ਇਲਾਵਾ ਇਸ ਮੀਟਿੰਗ ਚ 12 ਅਕਤੂਬਰ ਨੂੰ ਲਗਾਏ ਜਾਣ ਵਾਲੇ ਖੂਨਦਾਨ ਕੈਂਪ ਦੀਆਂ ਤਿਆਰੀਆਂ ਦੀ ਵਿਉਂਤਬੰਦੀ ਵੀ ਉਲੀਕੀ ਗਈ। ਇਸ ਮੀਟਿੰਗ ਚ ਪੰਜਾਬ ਚ ਹੜਾਂ ਦੀ ਕੁਦਰਤੀ ਕਰੋਪੀ ਦੀ ਲਪੇਟ ਚ ਆਏ ਹੜ ਪੀੜਤਾਂ ਦੀ ਮਦਦ ਲਈ ਰਾਸ਼ੀ ਇਕੱਤਰ ਕਰਨ ਦਾ ਵੀ ਅਹਿਮ ਫੈਸਲਾ ਲਿਆ ਗਿਆ ਮੀਟਿੰਗ ਦੇ ਅਖੀਰ ਚ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਪੁਰਬ ਤੇ ਮੌਕੇ ਤੇ ਲੰਗਰ ਲਗਾਉਣ ਅਤੇ ਕ੍ਰਿਸਮਿਸ ਮੌਕੇ ਟੋਆਏ ਡਰਾਈਵ ਕਰਨ ਸਬੰਧੀ ਵੀ ਅਹਿਮ ਵਿਚਾਰਾਂ ਕੀਤੀਆਂ ਗਈਆਂ|

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleपंजाब में भीषण बाढ़ के संभावित कारण तथा सिंधु जल विवाद से कोई संबंध
Next article‘ਕਰ ਭਲਾ ਹੋ ਭਲਾ’ ਸੁਸਾਇਟੀ ਵੱਲੋਂ ਰਿਚਮੰਡ ਚ ਸਮਾਗਮ ਆਯੋਜਿਤ