

ਸੰਦੀਪ ਸਿੰਘ ‘ਬਖੋਪੀਰ’ (ਸਮਾਜ ਵੀਕਲੀ) ਸਕੂਲ ਪ੍ਰਿੰਸੀਪਲ ਮੈਡਮ ਮਨਜੀਤ ਕੌਰ ਜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ ਦਿਨੀਂ ਸੀ.ਬੀ.ਐਸ.ਈ ਬੋਰਡ ਦਸਵੀਂ ਜਮਾਤ ਦਾ ਨਤੀਜਾ ਘੋਸ਼ਿਤ ਹੋਇਆ ਜਿਸ ਵਿੱਚ ਦੀਵਾਨ ਟੋਡਰਮੱਲ ਪਬਲਿਕ ਸਕੂਲ ਕਾਕੜਾ ਦਾ ਦਸਵੀਂ ਜਮਾਤ ਦਾ ਨਤੀਜਾ ਸੌ ਪ੍ਰਤੀਸ਼ਤ ਰਿਹਾ। ਦਸਵੀਂ ਜਮਾਤ ਵਿੱਚੋਂ ਸਕੂਲ ਦੀ ਵਿਦਿਆਰਥਣ ਸਿਮਰਨ ਬਾਵਾ ਸਪੁੱਤਰੀ ਰਜਿੰਦਰ ਸਿੰਘ ਨੇ ਇੰਗਲਿਸ਼ ਵਿਸ਼ੇ ਵਿੱਚੋਂ 100 ਵਿੱਚੋਂ 99, ਸਾਇੰਸ 99, ਪੰਜਾਬੀ 98, ਮੈੱਥ 96 ਅੰਕ ਹਾਸਲ ਕਰਦੇ ਹੋਏ। 500 ਵਿੱਚੋਂ 478 ਅੰਕ ਪ੍ਰਾਪਤ ਕਰਕੇ 96% ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਿਲ ਕੀਤਾ ਜੀਨੀਆ ਧਵਨ ਸਪੁੱਤਰੀ ਨਰਿੰਦਰ ਕੁਮਾਰ ਨੇ ਪੰਜਾਬੀ ਵਿੱਚੋਂ 94 ਅਤੇ 500 ਵਿੱਚੋਂ 445 ਅੰਕ ਹਾਸਲ ਕਰਕੇ 89% ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਹਾਸਲ ਕੀਤਾ। ਚਹਿਨਪ੍ਰੀਤ ਕੌਰ ਸਪੁੱਤਰੀ ਸੁਖਵਿੰਦਰ ਸਿੰਘ ਨੇ ਹਿੰਦੀ ਵਿਸ਼ੇ ਵਿੱਚੋਂ 94 ਅੰਕ ਹਾਸਲ ਕਰਦੇ ਹੋਏ 500 ਵਿੱਚੋਂ 434 ਅੰਕ ਹਾਸਲ ਕਰਕੇ 87.8% ਅੰਕ ਹਾਸਲ ਕਰਕੇ ਤੀਜਾ ਸਥਾਨ ਹਾਸਲ ਕੀਤਾ। ਸਕੂਲ ਚੇਅਰਮੈਨ ਬਾਬਾ ਕਿਰਪਾਲ ਸਿੰਘ ਜੀ ਨੇ ਸਮੂਹ ਮਾਪਿਆਂ ਨੂੰ ਵਧਾਈ ਪੇਸ਼ ਕੀਤੀ ਅਤੇ ਮਿਹਨਤੀ ਅਧਿਆਪਕਾਂ ਤੇ ਸਕੂਲ ਪ੍ਰਿੰਸੀਪਲ ਮੈਡਮ ਮਨਜੀਤ ਕੌਰ ਜੀ ਦੀ ਸ਼ਲਾਘਾ ਕਰਦਿਆਂ ਭਵਿੱਖ ਵਿੱਚ ਇਸੇ ਤਰ੍ਹਾਂ ਮਿਹਨਤ ਕਰਕੇ ਸਕੂਲ ਦਾ ਨਾਮ ਰੌਸ਼ਨ ਕਰਨ ਲਈ ਆਸ਼ੀਰਵਾਦ ਦਿੱਤਾ ਮੌਕੇ ਉੱਤੇ ਸਕੂਲ ਮਨੇਂਜਰ ਸਰਦਾਰ ਸਰਬਜੀਤ ਸਿੰਘ ਜੀ, ਕਮਲਦੀਪ ਸਿੰਘ ਝਨੇੜੀ ਜੀ ਸਕੂਲ ਪ੍ਰਬੰਧਕ ਡਰਾਇਕਟਰ ਡਾ: ਗੁਰਮੀਤ ਸਿੰਘ, ਦਸਵੀਂ ਜਮਾਤ ਇੰਚਾਰਜ ਕੋਆਡੀਨੇਟਰ ਮੈਡਮ ਬਲਜੀਤ ਕੌਰ ਮੈਡਮ ਹਰਗਿੰਦਰ ਕੌਰ, ਸੰਦੀਪ ਸਿੰਘ,ਸਨਮੀਤ ਸਿੰਘ, ਗੁਰਜੰਟ ਸਿੰਘ, ਜਗਤਾਰ ਸਿੰਘ ਅਤੇ ਹਰਵਿੰਦਰ ਸਿੰਘ ਮੌਜੂਦ ਸਨ।ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



