ਸੰਦੀਪ ਸਿੰਘ ਬਖੋਪੀਰ (ਸਮਾਜ ਵੀਕਲੀ) ਸਕੂਲ ਦੇ ਪ੍ਰਿੰਸੀਪਲ ਮੈਡਮ ਮਨਜੀਤ ਕੌਰ ਜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੀਵਾਨ ਟੋਡਰ ਮੱਲ ਪਬਲਿਕ ਸਕੂਲ ਕਾਕੜਾ ਦੇ 17 ਸਾਲ ਉਮਰ ਵਰਗ ਦੇ ਤਿੰਨ ਖਿਡਾਰੀਆਂ ਕੁਲਜੀਤ ਸਿੰਘ ,ਪਵਨੀਤ ਬਾਵਾ, ਹੁਸ਼ਨਪ੍ਰੀਤ ਬਾਵਾ ਦੀ ਪੰਜਾਬ ਪੱਧਰੀ 17ਸਾਲ ਰਗਬੀ ਖੇਡ ਦੇ ਚੰਗੇ ਪ੍ਰਦਰਸ਼ਨ ਨੂੰ ਵੇਖਦੇ ਹੋਏ ਪਹਿਲੀ ਵਾਰੀ ਸਕੂਲੀ ਖੇਡਾਂ ਵਿੱਚ ਹੋ ਰਹੇ 17 ਸਾਲ ਉਮਰ ਵਰਗ ਰਗਬੀ (ਨੈਸ਼ਨਲ ਪੱਧਰੀ )ਖੇਡ ਮੁਕਾਬਲਿਆਂ ਵਿੱਚ ਚੋਣ ਹੋਈ ਹੈ । ਜਿਸ ਦੀ ਸਕੂਲ ਅਤੇ ਮਾਪਿਆਂ ਨੂੰ ਬੇ ਹੱਦ ਖੁਸ਼ੀ ਹੋਈ ਹੈ। ਪਹਿਲੀ ਵਾਰੀ ਪਟਨਾ ਵਿਖੇ ਹੋ ਰਹੇ, ਇਸ ਖੇਡ ਮੁਕਾਬਲੇ ਵਿੱਚ ਪੰਜਾਬ ਤੇ ਆਪਣੇ ਸਕੂਲ ਦਾ ਨਾਮ ਰੌਸ਼ਨ ਕਰਨ ਲਈ ਇਹ ਵਿਦਿਆਰਥ ਗਏ ਹਨ, ਇਹਨਾਂ ਖਿਡਾਰੀਆਂ ਉੱਪਰ ਸਕੂਲ ਦੇ ਕੋਚ ਤੇ ਰਗਬੀ ਖੇਡ ਦੇ ਨੈਸ਼ਨਲ ਪੱਧਰੀ ਖਿਡਾਰੀ ਰਹੇ ਕੋਚ ਸਤਪਾਲ ਸਿੰਘ ਨੂੰ ਬਹੁਤ ਆਸਾਂ ਹਨ ਕਿ ਉਹ ਆਪਣੇ ਖਿਡਾਰੀਆਂ ਨੂੰ ਚੰਗੀ ਕੋਚਿੰਗ ਦੇ ਕੇ ਇਸ ਵੱਡੇ ਮੁਕਾਬਲੇ ਵਿੱਚੋਂ ਵੀ ਜਿੱਤ ਪ੍ਰਾਪਤ ਕਰਕੇ ਪਰਤਣਗੇ, ਸਕੂਲ ਦੇ ਚੇਅਰਮੈਨ ਬਾਬਾ ਕਿਰਪਾਲ ਸਿੰਘ ਜੀ ਵੱਲੋਂ ਖਿਡਾਰੀਆਂ ਤੇ ਕੋਚ ਸਾਹਿਬਾਨ ਜੀ ਨੂੰ ਟਰੈਕਸੂਟ ਭੇਟ ਕੀਤੇ ਗਏ, ਅਤੇ ਪੰਜਾਬ ਦੀ ਰਗਬੀ ਟੀਮ ਵੱਲੋਂ ਵੀ ਜਰਸੀਆਂ ਤੇ ਪੂਰੀਆਂ ਕਿੱਟਾਂ ਭੇਟ ਕੀਤੀ ਗਈਆਂ ਹਨ। ਸਕੂਲ ਮੈਨੇਜਰ ਸਰਦਾਰ ਸਰਬਜੀਤ ਸਿੰਘ, ਪ੍ਰਬੰਧਕ ਡਰਾਇਕਟਰ ਡਾ: ਗੁਰਮੀਤ ਸਿੰਘ ਜੀ, ਮਨੇਜਮੈਂਟ ਮੈਂਬਰ ਕਮਲਦੀਪ ਸਿੰਘ ਤੇ ਸਮੂਹ ਸਕੂਲ ਸਟਾਫ਼ ਵੱਲੋਂ ਵਿਦਿਆਰਥੀਆਂ ਨਾਲ਼ ਯਾਦਗਾਰੀ ਫੋਟੋ ਕਰਵਾਈ ਗਈ ਤੇ ਖਿਡਾਰੀਆਂ ਨੂੰ ਅਗਲੇ ਸਫ਼ਰ ਲਈ ਤੇ ਜੇਤੂ ਮੁਹਿੰਮ ਨੂੰ ਇਸੇ ਤਰ੍ਹਾਂ ਜਾਰੀ ਰੱਖਣ ਲਈ ਸ਼ੁਭਕਾਮਨਾਵਾਂ ਭੇਟ ਕੀਤੀਆਂ ਗਈਆਂ, ਮੌਕੇ ਉੱਤੇ ਪੰਜਾਬੀ ਅਧਿਆਪਕ ਸੰਦੀਪ ਸਿੰਘ,ਸਨਮੀਤ ਸਿੰਘ, ਗੁਰਜੰਟ ਸਿੰਘ, ਤੇ ਸਕੂਲ ਸਟਾਫ਼ ਮੈਂਬਰ, ਮੌਜੂਦ ਸਨਵਾਰੀ ਸਕੂਲ ਦੇ ਰਗਬੀ ਇੰਟਰਨੈਸ਼ਨਲ ਕੋਚ ਸਤਪਾਲ ਸਿੰਘ ਜੀ ਮੌਜੂਦ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly