HOME ਦੀਵਾਨ ਟੋਡਰ ਮੱਲ ਪਬਲਿਕ ਸਕੂਲ ਕਾਕੜਾ ਦਾ ਦਸਵੀਂ ਜਮਾਤ ਦਾ ਨਤੀਜਾ ਰਿਹਾ...

ਦੀਵਾਨ ਟੋਡਰ ਮੱਲ ਪਬਲਿਕ ਸਕੂਲ ਕਾਕੜਾ ਦਾ ਦਸਵੀਂ ਜਮਾਤ ਦਾ ਨਤੀਜਾ ਰਿਹਾ 100 ਪ੍ਰਤੀਸ਼ਤ ਦੋ ਵਿਦਿਆਰਥੀਆਂ ਨੇ ਪੰਜਾਬੀ ਵਿਸ਼ੇ ਵਿੱਚੋਂ 100 ਵਿੱਚੋਂ 100 ਅੰਕ ਪ੍ਰਾਪਤ ਕਰਕੇ ਵਧਾਇਆ ਮਾਂ ਬੋਲੀ ਦਾ ਮਾਣ।

(ਸਮਾਜ ਵੀਕਲੀ)   ਸੰਦੀਪ ਸਿੰਘ ਬਖੋਪੀਰ:-ਸਕੂਲ ਦੇ ਪ੍ਰਿੰਸੀਪਲ ਮੈਡਮ ਮਨਜੀਤ ਕੌਰ ਜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ ਦਿਨੀਂ ਸੀ.ਬੀ.ਐੱਸ.ਈ ਵੱਲੋਂ ਘੋਸ਼ਿਤ ਕੀਤੇ ਗਏ ਦਸਵੀਂ ਜਮਾਤ ਦੇ ਨਤੀਜਿਆਂ ਵਿੱਚੋਂ ਸਕੂਲ ਦਾ ਸਲਾਨਾ ਨਤੀਜਾ 100% ਰਿਹਾ ਹੈ। ਕ੍ਰਮ ਅਨੁਸਾਰ ਨਵਰੀਤ ਕੌਰ ਨੇ 91.6% ਅੰਕ ਪ੍ਰਾਪਤ ਕਰਕੇ ਪਹਿਲਾ ਅਕਾਲਕਿਰਤ ਕੌਰ ਨੇ 90.2% ਅੰਕ ਪ੍ਰਾਪਤ ਕਰਕੇ ਦੂਜਾ ਅਤੇ ਮਨਿੰਦਰ ਸਿੰਘ ਨੇ 90% ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਿਲ ਕੀਤਾ। ਪਹਿਲਾ ਅਤੇ ਤੀਸਰਾ ਸਥਾਨ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨਵਰੀਤ ਕੌਰ ਅਤੇ ਮਨਿੰਦਰ ਸਿੰਘ ਨੇ ਪੰਜਾਬੀ ਮਾਂ ਬੋਲੀ ਵਿੱਚੋਂ 100 ਵਿੱਚੋਂ 100 ਅੰਕ ਪ੍ਰਾਪਤ ਕਰਕੇ ਆਉਣ ਵਾਲੇ ਵਿਦਿਆਰਥੀਆਂ ਲਈ ਇੱਕ ਚੰਗਾ ਕੀਰਤੀਮਾਨ ਸਥਾਪਿਤ ਕੀਤਾ ਹੈ। ਪਵਨੀਤ ਕੌਰ ਅਤੇ ਮਨਰੀਤ ਸਿੰਘ ਨੇ ਵੀ ਪੰਜਾਬੀ ਵਿਸ਼ੇ ਵਿੱਚੋਂ 97 ਅੰਕ ਹਾਸਲ ਕੀਤੇ ਹਨ। ਰਵਨੀਤ ਕੌਰ ਨੇ ਹਿੰਦੀ ਵਿਸ਼ੇ ਵਿੱਚੋਂ ਵੀ 92 ਅੰਕ ਹਾਸਿਲ ਕੀਤੇ ਹਨ।ਪੰਜਾਬੀ ਮਾਂ ਬੋਲੀ ਵਿੱਚੋਂ ਸਕੂਲ ਦੇ 10 ਵਿਦਿਆਰਥੀਆਂ ਨੇ 90 ਪ੍ਰਤੀਸ਼ਤ ਅੰਕਾਂ ਤੋ ਉੱਪਰ ਅੰਕ ਪ੍ਰਾਪਤ ਕਰਕੇ,ਸਕੂਲ ਅਤੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਹੈ। ਸਕੂਲ ਦੇ ਚੇਅਰਮੈਨ ਬਾਬਾ ਕਿਰਪਾਲ ਸਿੰਘ ਜੀ, ਮੈਨੇਂਜਰ ਸਰਦਾਰ ਸਰਬਜੀਤ ਸਿੰਘ ਜੀ ਅਤੇ ਪ੍ਰਬੰਧਕ ਡਾਇਰੈਕਟਰ ਡਾ: ਗੁਰਮੀਤ ਸਿੰਘ ਜੀ ਨੇ ਸਮੂਹ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਵਧਾਈ ਦਿੰਦਿਆਂ ਹੋਇਆ ਕਿਹਾ ਕਿ “ਆਪ ਸਭ ਬੱਚਿਆਂ ਨੇ ਇਹ ਜੇਤੂ  ਮੁਹਿੰਮ ਨੂੰ ਜੀਵਨ ਵਿੱਚ ਇਸੇ ਤਰ੍ਹਾਂ ਅੱਗੇ ਵਧਾਉਂਦੇ ਜਾਣਾ ਹੈ ਤੇ ਸਕੂਲ ਦਾ ਤੇ ਮਾਪਿਆਂ ਦਾ ਨਾਮ ਜੀਵਨ ਵਿੱਚ ਇਸੇ ਤਰ੍ਹਾਂ ਰੌਸ਼ਨ ਕਰਦੇ  ਰਹਿਣਾ ਹੈ ।” ਸਕੂਲ ਪਹੁੰਚਣ ਤੇ ਸਕੂਲੀ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਮੌਕੇ ਉੱਤੇ ਕੋਆਰਡੀਨੇਟਰ ਮੈਡਮ ਬਲਜੀਤ ਕੌਰ, ਮੈਡਮ ਹਰਗਿੰਦਰ ਕੌਰ, ਮੈਡਮ ਰਜਨੀ ਪੰਜਾਬੀ ਅਧਿਆਪਕ ਸੰਦੀਪ ਸਿੰਘ, ਸਨਮੀਤ ਸਿੰਘ, ਹਰਿੰਦਰ ਸਿੰਘ ਅਵਤਾਰ ਸਿੰਘ ਤੇ ਮੈਨੇਜ਼ਮੈਂਟ ਮੈਂਬਰ ਦਵਿੰਦਰ ਸਿੰਘ ਮੌਜੂਦ ਸਨ ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਕਿਰਤੀ ਕਾਮਿਆਂ ਵੱਲੋਂ ਡਾ: ਅੰਬੇਡਕਰ ਤੇ ਲੇਨਿਨ ਦਾ ਜਨਮ ਦਿਹਾੜਾ ਮਨਾਇਆ * ਮਜ਼ਦੂਰ ਵਿਰੋਧੀ ਨੀਤੀਆਂ ਖ਼ਿਲਾਫ਼ ਗੂੰਜੀ ਆਵਾਜ਼
Next articleਅਹਿਸਾਸਾਂ ਅਤੇ ਹਕੀਕਤਾਂ ਦਾ ਸੁਮੇਲ-ਬਹਿਰ