ਜ਼ਿਲ੍ਹਾ ਯੁਵਾ ਉਤਸਵ ਮਲੇਰਕੋਟਲਾ ਦੀ ਤਾਰੀਕ ਨਿਸਚਿਤ: ਜ਼ਿਲ੍ਹਾ ਯੁਵਾ ਅਧਿਕਾਰੀ

(ਸਮਾਜ ਵੀਕਲੀ): ਜਿਲ੍ਹਾ ਯੁਵਾ ਉਤਸਵ 18 ਮਈ 2023 ਨੂੰ ਮਾਡਰਨ ਕਾਲਜ ਆਫ ਐਜੂਕੇਸ਼ਨ ਫਾਰ ਗਰਲਜ ਸ਼ੇਰਗੜ ਚੀਮਾ ਵਿਖੇ ਨਿਸ਼ਚਿਤ ਕੀਤਾ ਗਿਆ ਹੈ। ਇਸ ਪ੍ਰੋਗਰਾਮ ਵਿਚ ਕਵਿਤਾ, ਫੋਟੋਗ੍ਰਾਫੀ, ਪੇਂਟਿੰਗ,ਭਾਸ਼ਣ ਅਤੇ ਸਭਿਆਚਾਰ ਟੀਮਾਂ ਹਿੱਸਾ ਲੈ ਸਕਦੀਆਂ ਹਨ। ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਡਿਪਟੀ ਕਮਿਸ਼ਨਰ ਮਲੇਰਕੋਟਲਾ ,ਐਸ ਐਸ ਪੀ ਮਲੇਰਕੋਟਲਾ ਐੱਮ ਐੱਲ ਏ ਡਾ.ਮੁਹੰਮਦ ਜਮੀਲ ਉਰ ਰਹਿਮਾਨ ਜੀ,ਐੱਮ ਪੀ ਸਿਮਰਨਜੀਤ ਸਿੰਘ ਮਾਨ ਅਤੇ ਹੋਰ ਵੀ ਸੀਨੀਅਰ ਅਫ਼ਸਰ ਇਸ ਪ੍ਰੋਗਰਾਮ ਵਿਚ ਸ਼ਾਮਲ ਰਹਿਣਗੇ। ਇਸ ਵਿੱਚ ਹਿਸਾ ਲੈਣ ਲਈ ਉਮੀਦਵਾਰ ਦੀ ਉਮਰ 15 ਤੋਂ 29 ਹੋਣੀ ਚਾਹੀਦੀ ਹੈ ਜਿਸਦੀ ਰਜਿਸਟਰੇਸ਼ਨ 12 ਮਈ 2023 ਤੱਕ ਹੋਵੇਗੀ। ਇਹਨਾ ਮੁਕਾਬਲਿਆਂ ਵਿਚ ਹਿੱਸਾ ਲੈਣ ਲਈ ਰਜਿਸਟਰੇਸ਼ਨ ਫਾਰਮ ਭਰਨਾ ਜ਼ਰੂਰੀ ਹੈ। ਹੋਰ ਜਾਣਕਾਰੀ ਲਈ ਸੰਪਰਕ ਨੰ 8279508167 ਹੈ। ਉਮੀਦਵਾਰ ਨੂੰ ਸਰਟੀਫਿਕੇਟ, ਪੁਜੀਸ਼ਨ ਹਾਸਲ ਕਰਨ ਵਾਲੇ ਟਰਾਫੀ, ਸਰਟੀਫਿਕੇਟ ਅਤੇ ਨਿਸਚਿਤ ਧਨ ਰਾਸ਼ੀ ਪ੍ਰਦਾਨ ਕੀਤੀ ਜਾਵੇਗੀ। ਜਿਲਾ ਯੁਵਾ ਅਧਿਕਾਰੀ ਸ੍ਰੀ ਰਾਹੁਲ ਸ਼ੈਣੀ ਜੀ ਵੱਲੋਂ ਨੌਜਵਾਨਾਂ ਨੂੰ ਇਸ ਵਿਚ ਹਿੱਸਾ ਲੈਣ ਲਈ ਅਪੀਲ ਕੀਤੀ ਹੈ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਏਹੁ ਹਮਾਰਾ ਜੀਵਣਾ ਹੈ -274
Next articleਹਲਕਾ ਫਿਲੌਰ ਦੇ ਪਿੰਡਾਂ ਵਿੱਚ ਅਕਾਲੀ ਦਲ ਬਸਪਾ ਗਠਜੋੜ ਦੇ ਉਮੀਦਵਾਰ ਡਾ ਸੁਖਵਿੰਦਰ ਸਿੰਘ ਸੁੱਖੀ ਦੇ ਹੱਕ ਵਿੱਚ ਭਰਵੀਆਂ ਚੋਣ ਮੀਟਿੰਗਾਂ