ਹਲਕਾ ਫਿਲੌਰ ਦੇ ਪਿੰਡਾਂ ਵਿੱਚ ਅਕਾਲੀ ਦਲ ਬਸਪਾ ਗਠਜੋੜ ਦੇ ਉਮੀਦਵਾਰ ਡਾ ਸੁਖਵਿੰਦਰ ਸਿੰਘ ਸੁੱਖੀ ਦੇ ਹੱਕ ਵਿੱਚ ਭਰਵੀਆਂ ਚੋਣ ਮੀਟਿੰਗਾਂ

ਜਲੰਧਰ, ਦੁਬਈ ਅੱਪਰਾ (ਜੱਸੀ) (ਸਮਾਜ ਵੀਕਲੀ)-ਲੋਕ ਸਭਾ ਹਲਕਾ ਜਲੰਧਰ ਦੀ 10 ਮਈ ਨੂੰ ਹੋਣ ਜਾ ਰਹੀ ਉਪ ਚੋਣ ਲਈ ਬਲਦੇਵ ਸਿੰਘ ਖਹਿਰਾ ਸਾਬਕਾ ਵਿਧਾਇਕ ਹਲਕਾ ਫਿਲੌਰ ਦੀ ਅਗਵਾਈ ਹੇਠ ਇਲਾਕੇ ਦੇ ਪਿੰਡਾਂ ਵਿੱਚ ਭਰਵੀਆਂ ਚੋਣ ਮੀਟਿੰਗਾਂ ਹੋਈਆਂ। ਇਸ ਮੌਕੇ ਬੋਲਦਿਆਂ ਡਾ, ਸੁੱਖੀ ਨੇ ਕਿਹਾ ਕਿ ਕਾਂਗਰਸ ਤੇ ਭਾਜਪਾ ਸਰਕਾਰਾਂ ਨੇ ਹਮੇਸ਼ਾ ਦੇਸ਼ ਨੂੰ ਲੁੱਟਣ ਦਾ ਕੰਮ ਕੀਤਾ ਹੈ। ਉਨਾਂ ਕਿਹਾ ਕਿ ਇਨਾਂ ਪਾਰਟੀਆਂ ਦੀਆਂ ਰਜਵਾੜਸ਼ਾਹੀ ਨੀਤੀਆਂ ਤੋਂ ਦੁਖੀ ਸਮਾਜ ਦਾ ਹਰ ਵਰਗ ਅਕਾਲੀ ਦਲ ਬਸਪਾ ਪਾਰਟੀਆਂ ਦੇ ਨਾਲ ਹੈ। ਇਸ ਮੌਕੇ ਬਲਦੇਵ ਸਿੰਘ ਖਹਿਰੇ ਨੇ ਵੀ ਸਾਰੇ ਹੀ ਵੋਟਰਾਂ ਤੇ ਸਪੋਰਟਰਾਂ ਨੂੰ ਡਾ, ਸੁੱਖੀ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦੀ ਅਪੀਲ ਕੀਤੀ। ਇਸ ਮੌਕੇ ਪਿੰਡ ਦੋਸਾਂਝ ਕਲਾਂ, ਕੋਟਲੀ ਖੱਖੀਆ, ਮਾਹਲਾਂ, ਲੱਧੜਾ ਅਤੇ ਪਾਲ ਨੌ ਦੇ ਵਾਸੀਆ ਨਾਲ ਚੋਣ ਮੀਟਿੰਗ ਦੌਰਾਨ ਸ਼੍ਰੋਮਣੀ ਅਕਾਲੀ ਦਲ-ਬਸਪਾ ਦੇ ਵਰਕਰਾਂ ਦਾ ਭਾਰੀ ਇਕੱਠ ਵੱਡੀ ਜਿੱਤ ਦੀ ਗਵਾਹੀ ਭਰਦਾ ਹੈ। ਇਸ ਮੌਕੇ ਸ, ਹਰਜਿੰਦਰ ਸਿੰਘ ਲੱਲੀਆਂ, ਕੁਲਦੀਪ ਸਿੰਘ ਜੌਹਲ, ਅਵਤਾਰ ਸਿੰਘ ਛੋਕਰ, ਬਲਵਿੰਦਰ ਸਿੰਘ ਗੜੀ, ਕੁਲਦੀਪ ਸਿੰਘ ਬਾਜਵਾ, ਸੁਲੱਖਣ ਸਿੰਘ ਰਾਏਪੁਰ, ਬਲਵਿੰਦਰ ਸਿੰਘ ਸ਼ੀਰਾ, ਰਿੰਪੀ ਛੋਕਰਾਂ, ਧਰਮਪਾਲ ਛੋਕਰਾਂ ਵੀ ਹਾਜ਼ਰ ਸਨ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜ਼ਿਲ੍ਹਾ ਯੁਵਾ ਉਤਸਵ ਮਲੇਰਕੋਟਲਾ ਦੀ ਤਾਰੀਕ ਨਿਸਚਿਤ: ਜ਼ਿਲ੍ਹਾ ਯੁਵਾ ਅਧਿਕਾਰੀ
Next article“ਮਲਕਿੰਦਰ ਸਿੰਘ ਵੋਕੇਸ਼ਨਲ ਮਾਸਟਰ ਦੀ ਸੇਵਾ ਮੁਕਤੀ ‘ਤੇ ਵਿਸ਼ੇਸ”