ਜ਼ਿਲ੍ਹੇ ਦੀ ਰਹੀਮਪੁਰ ਮੱਛੀ ਮਾਰਕੀਟ ਦੇ ਪਿੱਛੇ ਫੈਲੀ ਗੰਦਗੀ ਤੇ ਕੂੜੇ ਦੇ ਢੇਰਾਂ ਨੂੰ ਸ਼ਰੇਆਮ ਲੱਗਦੀ ਅੱਗ ਪ੍ਰਤੀ ਨਗਰ ਨਿਗਮ ਸੁੱਤੀ ਕੁੰਭ ਕਰਨੀ ਨੀਂਦੇ।

ਸੋਲਡ ਵੇਸਟ ਮੇਨਜਮੈਂਟ ਰੂਲਜ਼ 2000 ਅਤੇ ਮਿਊਂਸਪਲ ਐਕਟ ਨੂੰ ਅਣਗੋਲਿਆਂ ਕਰਕੇ ਹਰ ਸਾਲ ਕਰੋੜਾਂ ਰੁਪਏ ਦਾ ਸਰਕਾਰ ਕਰ ਰਹੀ ਨੁਕਸਾਨ ।
ਗੜ੍ਹਸ਼ੰਕਰ  (ਸਮਾਜ ਵੀਕਲੀ) ( ਬਲਵੀਰ ਚੌਪੜਾ ) ਮਿਊਂਸਪਲ ਐਕਟ, ਸੋਲਡ ਵੇਸਟ ਮੇਨੇਜਮੈਂਟ ਐਕਟ 2000 ਦੀ ਬਣਤਰ ਵਾਤਾਵਰਣ,ਲੋਕਾਂ ਦੀ ਸਿਹਤ ਅਤੇ ਪ੍ਰਕ੍ਰਿਤਕ ਨਿਯਮਾਂ ਨੂੰ ਵੇਖ ਕੇ ੳਸਾਰੀ ਗਈ ਹੈ ਤਾਂ ਕਿ ਹਰ ਕੰਮ ਨਿਯਮਾਂ ਅਨੁਸਾਰ ਹੋ ਸਕੇ ਤੇ ਲੋਕਾਂ ਦਾ ਜੀਵਨ ਇਨ੍ਹਾਂ ਸਾਰੀਆਂ ਗੰਦੀਆਂ ਅਲਾਮਤਾਂ ਤੋਂ ਦੂਰ ਰਹੇ ਅਤੇ ਇਹ ਸਭ ਕੁਝ ਸੰਵਿਧਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤਹਿ ਕੀਤਾ ਗਿਆ । ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਹੁਸਿ਼ਆਰਪੁਰ ਸ਼ਹਿਰ ਅੰਦਰ ਸਫਾਈ ਪ੍ਰਤੀ ਝੂੱਠ ਦੀਆਂ ਛੱਡੀਆਂ ਜਾ ਰਹੀਆਂ ਆਤਿਸ਼ਬਾਜੀਆਂ ਦੇ ਨਿਕਲ ਰਹੇ ਗੈਰ ਸੰਵਿਧਾਨਕ ਨਤੀਜਿਆਂ ਦਾ ਮਾੜਾ ਅਸਰ ਲੋਕਾਂ ਅਤੇ ਵਾਤਾਵਰਣ ਦੀ ਸਿਹਤ ਉਤੇ ਪੈਣ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਇਕ ਪਾਸੇ ਰਹੀਮ ਪੁਰ ਸਬਜੀ ਮੰਡੀ ਦੇ ਸਾਹਮਣੇ ਮੁੱਖ ਮੰਤਰੀ ਪੰਜਾਬ ਜੀ ਉਦਘਾਟਨ ਕਰ ਰਹੇ ਸਨ ਤੇ ਦੂਸਰੇ ਪਾਸੇ ਮੱਤੀ ਮਾਰਕੀਟ ਦੇ ਪਿਛਲੇ ਪਾਸੇ ਕੂੜੇ ਦੇ ਢੇਰ ਨੂੰ ਅੱਗ ਲਗੀ ਹੋਈ ਸੀ।ਮਾਰਕੀਟ ਦੇ ਪਿਛਲੇ ਪਾਸੇ ਸੁੰਦਰਤਾ ਦੇ ਦ੍ਰਿਸ਼ ਵੇਖਣ ਵਾਲਾ ਹੈ।ਜਿਸ ਦੇ ਨਾਲ ਸੜਕ ਉਤੋਂ ਗੁਰੂ ਗੋਬਿੰਦ ਸਿੰਘ ਨਗਰ,ਕਿਰਤੀ ਨਗਰ ਅਤੇ ਸਕੂਲ ਨੂੰ ਜਾਣ ਵਾਲੇ ਬੱਚੇ ਆਮ ਦੇਖੇ ਜਾ ਸਕਦੇ ਹਨ ਤੇ ਉਹ ਹਰ ਰੋਜ਼ ਉਤੇ ਬਦਬੂ ਮਾਰਦੇ ਅਤੇ ਸੜਕ ਵਿਖ ਖਿਲਰੇ ਕੂੜੇ ਦੇ ਕਚਰੇ ਵਿਚੋਂ ਲੰਘ ਕੇ ਜਾਂਦੇ ਹਨ।ਹੈਰਾਨੀ ਇਹ ਹੈ ਕਿ ਉਸ ਪਾਸੇ ਸਾਰੇ ਸ਼ਹਿਰ ਦੀ ਫਲ ਵਿਕਰੇਤ, ਸਬਜੀ ਮਾਰਕੀਟ ਅਤੇ ਨਾਲ ਵੇਜ਼ ਮੱਛੀ ਮਾਰਕੀਟ ਅਤੇ ਐਫ ਸੀ ਆਈ ਦਾ ਗਡਾਉਨ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਵਿਭਾਗ ਦੇ ਉਚ ਅਧਿਕਾਰੀਆਂ ਦਾ ਦਫਤਰ ਵੀ ਸਥਿਤ ਹੈ।ਸ਼ਹਿਰ ਵਿਚ ਫੂਡ ਸੇਫਟੀ ਅਫਸਰ ਅਤੇ ਨਗਰ ਨਿਗਮ ਦੇ ਅਧਿਕਾਰੀ ਤੇ ਸ਼ਹਿਰੀ ਅਫਸਰ ਹਰ ਰੋਜ਼ ਉਧਰੋਂ ਦੀ ਲੰਘ ਕੇ ਜਾਂਦੇ ਹਨ ਤੇ ਉਸ ਪਾਸੇ ਦਾ ਸ਼ਮਸ਼ਾਨ ਘਾਟ ਵੀ ਉਥੇ ਸਥਿਤ ਹੈ।ਧੀਮਾਨ ਨੇ ਦਸਿਆ ਕਿ ਸੋਲਡ ਵੇਸਟ ਮੇਨੇਜਮੈਂਟ ਰੂਲਜ਼ ਬਹੁਤ ਹੀ ਵਧੀਆ ਹਨ ਤੇ ਉਹ ਲਾਗੂ ਕਰਨ ਲਈ ਹਨ ਨਾ ਕਿ ਕਾਗਜਾਂ ਉਤੇ ਲਿਖਣ ਲਈ।ਉਨ੍ਹਾਂ ਕਿਹਾ ਕਿ ਰੂਲਜ਼ 2000 ਅਨੁਸਾਰ ਕਿਸੇ ਵੀ ਸੁਕੇ ਪੱਤੇ ਨੂੰ ਵੀ ਨਹੀਂ ਸਾੜਿਆ ਜਾ ਸਕਦਾ।ਪਰ ਨਗਰ ਨਿਗਮ ਦੇ ਅਧਿਕਾਰੀਆਂ ਦੀ ਮੇਹਿਰਬਾਨੀ ਸਦਕਾ ਇਥੇ ਤਾਂ ਉਹ ਪਲਾਸਟਿਕ ਦੇ ਢੇਰ ਵੀ ਸਾੜੇ ਜਾਂਦੇ ਹਨ। ਜਿਹਨ੍ਹਾਂ ਵਿਚੋਂ ਕੈਂਸਰ ਫੈਲਾਉਣ ਵਾਲੇ ਰਸਾਇਣਕ ਕਣ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਦੇ ਆਮ ਵੇਖੇ ਜਾ ਸਕਦੇ ਹਨ।ਉਨ੍ਹਾਂ ਕਿਹਾ ਕਿ ਵਧਾਇਕ ਵੀ ਕਈ ਥਾਵਾਂ ਉਤੇ ਐਚ ਆਈ ਵੀ ਫੈਲਣ ਤੋਂ ਰੋਕਣ ਲਈ ਤਾਂ ਲੋਕ ਵਿਖਾਵਾ ਕਰਦੇ ਹਨ ਪਰ ਸ਼ਹਿਰ ਵਿਚ ਫੈਲੀ ਗੰਦਗੀ ਦੇ ਵਿਰੁਧ ਕਦੇ ਵੀ ਝੰਡਾ ਮਾਰਚ ਨਹੀਂ ਕਰਦੇ ਤੇ ਨਾ ਹੀ ਕੂੜੇ ਸਾੜਣ ਉਤੇ ਰੋਕ ਲਗਾ ਰਹੇ ਹਨ।ਅਗਰ ਖੇਤਾਂ ਵਿਚ ਕਿਸਾਨ ਅੱਗਾਂ ਲਗਾਉਂਦਾ ਹੈ ਤਾਂ ਇਕ ਦਮ ਪਰਚਾ ਹੁੰਦਾ ਹੈ ਪਰ ਜਦੋਂ ਸ਼ਹਿਰੀ ਲੋਕਾਂ ਨੂੰ ਧੂਐਂ ਦਾ ਜਿ਼ਹਰ ਦਿਤਾ ਜਾਂਦਾ ਹੈ ਤੇ ਉਸ ਸਮੇਂ (ਆਪ) ਦੀ ਸਰਕਾਰ ਚੁੱਪੀ ਸਾਧ ਲੈਂਦੀ ਹੈ। ਉਨ੍ਹਾਂ ਨੇ ਦਸਿਆ ਕਿ ਸ਼ਹਿਰ ਸਾਬਕਾ ਮੰਤਰੀਆਂ, ਸਾਬਕਾ ਲੀਡਰਾਂ ਅਤੇ ਗੱਪਾਂ ਤੇ ਝੂੱਠ ਦੇ ਸਹਾਰੇ ਸਰਕਾਰ ਚਲਾਉਣ ਵਾਲਿਆਂ ਨਾਲ ਭਰਿਆ ਪਿਆ ਹੈ।ਸ਼ਹਿਰ ਵਿਚ ਹਵਾ ਦੀ ਗੁਣਵਤਾ ਵਿਚ ਗਿਰਾਵਟ ਦਾ ਅਸਲ ਕਾਰਨ ਥਾਂ ਥਾਂ ਕੂੜੇ ਦੀਆਂ ਢੇਰੀਆਂ ਨੂੰ ਲਗਦੀਆ ਅੱਗਾਂ ਵੀ ਹਨ।ਇਸ ਕਰਕੇ ਅਨੇਕਾਂ ਖਤਰਨਾਕ ਬੀਮਾਰੀਆਂ ਲੋਕਾਂ ਦੇ ਘਰਾਂ ਵਿਚ ਭੰਗੜੇ ਪਾਉਂਦੀਆਂ ਹਨ।ਠੱਡ ਵਿਚ ਮੱਖੀਆਂ ਮਛੱਰ ਦੀਆਂ ਅਲਗ ਅਲਗ ਕਿਸਮਾਂ ਪਨਪ ਰਹੀਆਂ ਹਨ।ਇੰਝ ਲੱਗ ਰਿਹਾ ਜਿਵੇਂ ਮੱਖੀਆਂ ਮਛੱਰ ਪਾਲਣ ਦਾ ਇਨ੍ਹਾਂ ਮਜੂਦ ਲੀਡਰਾਂ ਨੇ ਠੇਕਾ ਲਿਆ ਹੋਇਆ ਹੈ।ਇਸ ਨਾਲੋ ਭੈੜਾ ਹਾਲ ਤਾਂ ਉਸ ਰਹੀਮ ਪੁਰ ਸਬਜੀ ਮੰਦੀ ਹੈ ਜਿਥੇ ਧੂੜ ਮਿੱਟੀ ਦੇ ਨਾਲ ਮੱਖੀਆਂ ਵੀ ਉਡਾਰੀਆਂ ਮਾਰਦੀਆਂ ਆਮ ਵੇਖੀਆਂ ਜਾ ਸਕਦੀਆ ਹਨ।ਜਿਸ ਗੰਦਗੀ ਨੂੰ ਨਗਰ ਨਿਗਮ ਦੇ ਅਧਿਕਾਰੀ ਫੈਲਾ ਰਹੇ ਹਨ ਉਹ ਐਨੀ ਵਿਨਾਸ਼ਕਾਰੀ ਅਤੇ ਤਾਕਤਵਰ ਹੈ ਕਿ ਉਹ ਹਸਪਤਾਲਾਂ ਵਿਚ ਮਰੀਜਾਂ ਦੀ ਗਿਦਤੀ ਵਧਾ ਰਹੀ ਹੈ।ਕੀ ਹੁਸਿ਼ਆਰ ਪੁਰ ਪਲਾਸਟਿਕ ਮੁਕਤ ਹੋ ਗਿਆ, ਕੀ ਹੁਸਿ਼ਆਰ ਪੁਰ ਸੁਦੰਰ ਬਣ ਗਿਆ, ਅਗਰ ਹੋਰ ਸੁੰਦਰਤਾ ਵੇਖਣੀ ਹੈ ਤਾਂ ਸੁੰਦਰ ਨਗਰ ਜਾ ਕੇ ਵੇਖਿਆ ਜਾ ਸਕਦਾ।ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਰਾਜਨੀਤੀ ਤੋਂ ਓੁਪਰ ਉਠ ਕੇ ਏਕਤਾ ਬਣਾਈ ਜਾਵੇ ਤੇ ਨਗਰ ਨਿਗਮ ਦੇ ਵਿਰੁਧ ਇਕ ਅੰਦੋਲਨ ਸ਼ੁਰੂ ਕੀਤਾ ਜਾ ਸਕੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਪੰਜਾਬੀ ਭਾਸ਼ਾ ਦੀਆਂ ਕੰਪਿਊਟਰੀ ਲੋੜਾਂ ਵਿਸ਼ੇ ’ਤੇ ਵਰਕਸ਼ਾਪ 9 ਨੂੰ
Next articleਪਵਨ ਸ਼ਰਮਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਵਾਨੀਪੁਰ ਵਿੱਚ ਬਤੌਰ ਪੰਜਾਬੀ ਲੈਕਚਰਾਰ ਦਾ ਅਹੁਦਾ ਸੰਭਾਲਿਆ।