ਗ਼ਜ਼ਲ

(ਸਮਾਜ ਵੀਕਲੀ)

ਭਾਵੇਂ ਮੰਜ਼ਿਲ ਦੇ ਰਸਤੇ ‘ਚ ਗੂੜ੍ਹਾ ਹਨੇਰਾ ਦਿਸੇ,
ਇਸ ਨੂੰ ਪਾਣੇ ਲਈ ਫਿਰ ਵੀ ਦਿਲ ਕਾਹਲਾ ਮੇਰਾ ਦਿਸੇ।

ਜ਼ਿੰਦਗੀ ਫਿਰ ਵੀ ਕੱਟਾਂਗਾ ਮੈਂ ਮੁਸਕਾ ਕੇ ਦੋਸਤੋ,
ਭਾਵੇਂ ਇਸ ਵਿੱਚ ਥਾਂ ਪਰ ਥਾਂ ਦੁੱਖਾਂ ਦਾ ਡੇਰਾ ਦਿਸੇ।

ਗ਼ਮ ਦੇ ਕਾਲੇ ਫਨੀਅਰ ਨੂੰ ਇਹ ਕੀਲਣਾ ਚਾਹਵੇ,
ਬਹੁਤ ਹੀ ਹੌਸਲੇ ਵਾਲਾ ਦਿਲ ਦਾ ਸਪੇਰਾ ਦਿਸੇ।

ਪੱਕਿਆਂ ਵਿੱਚ ਕਿਸੇ ਦਿਨ ਉਹ ਵੀ ਵਸਣਗੇ ਦੋਸਤੋ,
ਅੱਜ ਜਿਹਨਾਂ ਦਾ ਫੁੱਟ ਪਾਥਾਂ ਉੱਤੇ ਵਸੇਰਾ ਦਿਸੇ।

ਵਤਨ ਦੇ ਨੌਜਵਾਂ ਲੜਨ ਬੰਨ੍ਹ ਕੇ ਸਿਰਾਂ ਤੇ ਕਫਨ,
ਵਤਨ ਦਾ ਵਤਨ ਚੋਂ ਖਤਮ ਹੁੰਦਾ ਲੁਟੇਰਾ ਦਿਸੇ।

ਮਹਿੰਦਰ ਸਿੰਘ ਮਾਨ
ਸਲੋਹ ਰੋਡ
ਨਵਾਂ ਸ਼ਹਿਰ-9915803554

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬੱਚਿਆਂ ਅਤੇ ਗਰਭਵਤੀ ਮਾਵਾਂ ਦਾ ਟੀਕਾਕਰਨ ਸਮੇ ਸਿਰ ਕਰਵਾਉਣਾ ਅਤਿ ਜ਼ਰੂਰੀ : ਡਾ.ਰਣਜੀਤ ਸਿੰਘ ਰਾੲੇ।
Next articleConstruction work ban: Kejriwal announces Rs 5,000 aid to workers