ਜ਼ਿਲ੍ਹੇ ਦੇ ਸਮੂਹ ਅਧਿਕਾਰੀਆਂ ਨਾਲ ਜ਼ਿਲ੍ਹਾ ਸਿੱਖਿਆ ਅਧਿਕਾਰੀ ਵੱਲੋਂ ਮੀਟਿੰਗ, ਡੀ ਈ ਓ (ਐਲੀ ਸਿ) ਵੱਲੋਂ ਕੰਪੀਟੈਂਸੀ ਇੰਨਹਾਸਮੈਂਟ ਪਲਾਨ (ਸੀ ਈ ਪੀ) ਸੰਬੰਧੀ ਸਕੂਲ ਵਿਜ਼ਿਟ ਦੌਰਾਨ ਹਰ ਪੱਖ ਤੋਂ ਮੋਨੀਟਰਿੰਗ ਦੀ ਹਦਾਇਤ

ਕਪੂਰਥਲਾ, (ਸਮਾਜ ਵੀਕਲੀ) (ਕੌੜਾ)– ਜ਼ਿਲ੍ਹਾ ਸਿੱਖਿਆ ਅਧਿਕਾਰੀ (ਐਲੀ ਸਿ) ਮਮਤਾ ਬਜਾਜ ਤੇ ਉੱਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਡਾਕਟਰ ਬਲਵਿੰਦਰ ਸਿੰਘ ਬੱਟੂ ਦੇ ਦਿਸ਼ਾ ਨਿਰਦੇਸ਼ਾਂ ਤੇ ਹਰਮਿੰਦਰ ਸਿੰਘ ਜੋਸਨ ਜ਼ਿਲ੍ਹਾ ਕੋਆਰਡੀਨੇਟਰ ਸਮਰੱਥ ਦੀ ਦੇਖ ਰੇਖ ਹੇਠ ਜ਼ਿਲ੍ਹੇ ਦੇ ਸਮੂਹ ਬਲਾਕ ਸਿੱਖਿਆ ਅਧਿਕਾਰੀ, ਸੈਂਟਰ ਹੈੱਡ ਟੀਚਰ,ਅਤੇ ਬਲਾਕ ਰਿਸੋਰਸ ਕੋਆਰਡੀਨੇਟਰ ਨਾਲ ਬਾਅਦ ਦੁਪਹਿਰ  ਡਾਇਟ ਸ਼ੇਖੂਪੁਰ ਵਿਖ਼ੇ ਕੰਪੀਟੈਂਸੀ ਇੰਨਹਾਸਮੈਂਟ ਪਲਾਨ ਨਾਲ ਸੰਬੰਧੀ ਮੀਟਿੰਗ ਹੋਈ। ਇਸ ਮੀਟਿੰਗ ਦੌਰਾਨ ਜ਼ਿਲ੍ਹਾ ਸਿੱਖਿਆ ਅਧਿਕਾਰੀ ਸ੍ਰੀ ਮਤੀ ਮਮਤਾ ਬਜਾਜ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਤੇ ਇਸ ਦੌਰਾਨ ਉਨ੍ਹਾਂ ਪ੍ਰੈਕਟਿਸ ਸ਼ੀਟ 13, ਪ੍ਰੈਕਟਿਸ ਟੈਸਟ 5 ਅਤੇ 6 ਦਾ ਵਿਸ਼ਲੇਸ਼ਣ ,ਫ਼ੀਲਡ ਵਿੱਚ ਪੇਸ਼ ਚੁਣੌਤੀਆਂ ,ਬੱਚਿਆਂ ਦੀ ਗ਼ੈਰ ਹਾਜ਼ਰੀ , ਪਰਖ ਸਰਵੇਖਣ ,ਟੈਂਜਰਾਇਨ ਐਪ ਸੰਬੰਧੀ ਵਿਸਥਾਰ ਪੂਰਵਕ ਰੋਸ਼ਨੀ ਪਾਈ ਸਮੂਹ ਬੀ ਪੀ ਈ ਓ , ਸਮੂਹ ਸੀ ਐੱਚ ਟੀਮ ਤੇ ਬੀ ਆਰ ਸੀ ਨੂੰ ਕੰਪੀਟੈਂਸੀ ਇੰਨਹਾਸਮੈਂਟ ਪਲਾਨ ਤੇ ਪੂਰਨ ਧਿਆਨ ਕੇਂਦਰਿਤ ਕਰ 4 ਦਸੰਬਰ ਹੋ ਰਹੇ ਰਾਸ਼ਟਰੀ ਪਰਖ ਸਰਵੇਖਣ ਲਈ ਕਮਰ ਕੱਸੇ ਕਰਨ ਦੀ ਹਦਾਇਤ ਕੀਤੀ। ਸੀ ਐਚ ਟੀਜ਼ ਨੂੰ ਆਪਣੀ ਸਕੂਲ ਵਿਜ਼ਿਟ ਦੌਰਾਨ ਪੂਰੀ ਵਿਸਥਾਰ ਨਾਲ ਸਕੂਲਾਂ ਦੀ ਹਰ ਪੱਖ ਤੋਂ ਮੋਨੀਟਰਿੰਗ ਕਰਨ ਸੰਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ। ਇਸ ਦੇ ਨਾਲ ਹੀ ਇਸ ਦੌਰਾਨ ਹਰਮਿੰਦਰ ਸਿੰਘ ਜੋਸਨ ਜ਼ਿਲ੍ਹਾ  ਰਿਸੋਰਸ ਕੋਆਰਡੀਨੇਟਰ ਸਮਰੱਥ ਵੱਲੋਂ  ਪੀ ਪੀ ਟੀ ਰਾਹੀਂ ਪ੍ਰੈਕਟਿਸ ਟੈਸਟ 05 ਦਾ ਜ਼ਿਲ੍ਹੇ ਅਤੇ ਵੱਖ ਵੱਖ ਬਲਾਕਾਂ ਦਾ ਡਾਟਾ ਵਿਸ਼ਲੇਸ਼ਣ ਕੀਤਾ ਗਿਆ। ਕਮਜ਼ੋਰ  ਕੁਸ਼ਲਤਾ (ਕੰਪੀਟੈਂਸੀਜ਼ )ਬਾਰੇ ਅਤੇ ਟੈਂਜਰਾਇਨ ਐਪ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।ਇਸ ਦੌਰਾਨ ਲੈਕਚਰਾਰ ਹਰਵਿੰਦਰ ਭੰਡਾਲ ਨੇ ਵੀ ਸੀ ਈ ਪੀ ਸੰਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ਤੇ ਡਾਇਟ ਸ਼ੇਖੂਪੁਰ ਦੇ ਸੀਨੀਅਰ ਲੈਕਚਰਾਰ ਸੁਰਜੀਤ ਕੌਰ ਅਤੇ ਮੈਂਟਰ  ਰਜਨੀ ਵਾਲੀਆ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇਸ ਦੌਰਾਨ  ਸੈਂਟਰ ਹੈਡ ਟੀਚਰ ਸੰਤੋਖ ਸਿੰਘ ਮੱਲ੍ਹੀ ,ਸੈਂਟਰ ਹੈਡ ਟੀਚਰ ਰਵੀ ਵਾਹੀ , ਸੈਂਟਰ ਟੀਚਰ ਬਿਕਰਮਜੀਤ ਸਿੰਘ, ਸੈਂਟਰ ਹੈਡ ਟੀਚਰ ਮੈਡਮ ਮੀਨਾਕਸ਼ੀ ਸ਼ਰਮਾ , ਸੈਂਟਰ ਹੈਡ ਟੀਚਰ ਜੈਮਲ ਸਿੰਘ ਸੈਂਟਰ ਹੈਡ ਟੀਚਰ ਬਲਬੀਰ ਸਿੰਘ, ਸੈਂਟਰ ਹੈਡ ਟੀਚਰ ਕੁਲਦੀਪ ਚੰਦ,  ਸੈਂਟਰ ਹੈਡ ਟੀਚਰ ਰੇਸ਼ਮ ਸਿੰਘ ਰਾਮਪੁਰੀ, ਸੈਂਟਰ ਹੈਡ ਟੀਚਰ ਗੁਰਵਿੰਦਰ ਸਿੰਘ, ਸੈਂਟਰ ਹੈਡ ਟੀਚਰ ਕੁਲਵੀਰ ਸਿੰਘ,ਸੈਂਟਰ ਹੈਡ ਟੀਚਰ ਅਜੀਤ ਸਿੰਘ, ਸੈਂਟਰ ਹੈੱਡ ਟੀਚਰ ਕੁਲਦੀਪ ਸਿੰਘ ਮੁਹੱਬਲੀਪੁਰ,ਬੀ ਆਰ ਸੀ ਡਾਕਟਰ ਪਰਮਜੀਤ ਕੌਰ, ਬੀ ਆਰ ਸੀ ਰਾਜੂ ਜੈਨਪੁਰੀ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਹੇ ਬਾਬਾ –
Next articleਯਾਦਗਾਰੀ ਹੋ ਨਿਬੜਿਆ ਐਮ.ਐਚ.ਆਰ ਵਿੱਦਿਆ ਮੰਦਰ ਹਾਈ ਸਕੂਲ ਦਾ ਸਾਲਾਨਾ ਸਮਾਗਮ