HOME ਜ਼ਿਲ੍ਹੇ ਦੇ ਬੀ ਪੀ ਈ ਓਜ ਤੇ ਸੈਂਟਰ ਹੈੱਡ ਟੀਚਰ ਦੀ ਇੱਕ...

ਜ਼ਿਲ੍ਹੇ ਦੇ ਬੀ ਪੀ ਈ ਓਜ ਤੇ ਸੈਂਟਰ ਹੈੱਡ ਟੀਚਰ ਦੀ ਇੱਕ ਰੋਜ਼ਾ ਵਰਕਸ਼ਾਪ ਆਯੋਜਿਤ

3
ਕਪੂਰਥਲਾ,  (ਸਮਾਜ ਵੀਕਲੀ)   ( ਵਿਸ਼ੇਸ਼ ਪ੍ਰਤੀਨਿਧ)- ਪੰਜਾਬ ਰਾਜ ਖੋਜ ਪ੍ਰੀਸ਼ਦ ਚੰਡੀਗੜ੍ਹ ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਦੀ ਸਹਾਇਤਾ ਨਾਲ ਤੀਸਰੀ ਤੋਂ ਲੈ ਕੇ ਪੰਜਵੀਂ ਜਮਾਤ ਤੱਕ ਦੇ ਸਿਲੇਬਸ ਦੀ ਕਾਰਜਸ਼ੀਲਤਾ ਨੂੰ ਹੋਰ ਵਧੀਆ ਕਰਦੇ ਹੋਏ ਅਤੇ ਬੱਚਿਆਂ ਨੂੰ ਸਮੇਂ ਦੀ ਹਾਣੀ ਬਣਾਉਂਦੇ ਹੋਏ, ਜ਼ਿਲ੍ਹਾ ਸਿੱਖਿਆ ਅਧਿਕਾਰੀ ਸ੍ਰੀ ਮਤੀ ਮਮਤਾ ਬਜਾਜ ਜੀ,ਉੱਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਡਾਕਟਰ ਬਲਵਿੰਦਰ ਸਿੰਘ ਬੱਟੂ ਜੀ,ਜ਼ਿਲ੍ਹਾ ਰਿਸੋਰਸ ਕੋਆਡੀਨੇਟਰ ਹਰਮਿੰਦਰ ਸਿੰਘ ਜੀ ਦੀ ਯੋਗ ਅਗਵਾਈ ਹੇਠ ਜ਼ਿਲ੍ਹੇ ਦੇ ਬੀ ਪੀ ਈ ਓਜ ਤੇ ਸੈਂਟਰ ਹੈੱਡ ਟੀਚਰ ਦੀ ਇੱਕ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਰਿਸੋਰਸ ਪਰਸਨ ਦੇ ਤੌਰ ਤੇ ਪਵਨ ਕੁਮਾਰ ਜੋਸ਼ੀ, ਜੋਗਿੰਦਰ ਸਿੰਘ ਹਰਮਿੰਦਰ ਸਿੰਘ ਜੋਸਨ ਜ਼ਿਲ੍ਹਾ ਕੋਆਰਡੀਨੇਟਰ ਨੇ ਮਿਸ਼ਨ ਸਮੱਰਥ 4.0  ਦੀ ਅਸੈਸਮੈਂਟ, ਸਕੂਲ ਮੁਖੀ ਦੀਆਂ ਜ਼ਿਮੇਵਾਰੀਆਂ, ਜਮਾਤਵਾਰ ਨਿਰੀਖਣ, ਗਰੁੱਪਿੰਗ, ਟੈਸਟਿੰਗ ਦੇ ਅੰਕੜਿਆਂ,ਅਧਿਕਾਰੀਆਂ ਦੁਆਰਾ ਮੋਨੀਟਰਿੰਗ ਦੀ ਰੂਪ ਰੇਖਾ ਬਾਰੇ ਯੋਜਨਾਬੰਦੀ, ਟੈਸਟਿੰਗ ਦੇ ਪ੍ਰੋਸੈੱਸ, ਸੰਬੰਧੀ ਵਿਸਥਾਰਪੂਰਵਕ ਸਿਖਲਾਈ ਦਿੱਤੀ ਗਈ। ਇਸ ਦੌਰਾਨ ਵਿਸ਼ੇਸ਼ ਤੌਰ ਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਐਲੀਮੈਂਟਰੀ ਮਮਤਾ ਬਜਾਜ ਨੇ ਸ਼ਿਰਕਤ ਕੀਤੀ। ਉਹਨਾਂ ਨੇ ਵਰਕਸ਼ਾਪ ਵਿੱਚ ਹਾਜ਼ਰ ਸਮੂਹ ਬੀ ਪੀ ਈ ਓਜ਼ ਤੇ ਸੈਂਟਰ ਹੈੱਡ ਟੀਚਰਜ਼ ਨੂੰ ਜਿੱਥੇ ਮਿਸ਼ਨ ਸਮੱਰਥ 4.0 ਨੂੰ ਨਵੇਂ ਸੈਸ਼ਨ ਤੋਂ ਪੂਰਨ ਤੌਰ ਤੇ ਜ਼ਮੀਨੀ ਪੱਧਰ ਤੇ ਲਾਗੂ ਕਰਨ ਦੀ ਹਿਦਾਇਤ ਕਰਦੇ ਹੋਏ  ਸਵੇਰ ਦੀ ਸਭਾ, ਪੇਪਰਾਂ ਦੀ ਤਿਆਰੀ, ਮਿੱਡ ਡੇ ਮੀਲ, ਕਿਚਨ ਸ਼ੈਡ ਅਤੇ ਰਸੋਈ ਦੀ ਸਾਫ ਸਫਾਈ, ਗ੍ਰਾਂਟਾਂ ਖਰਚਣ, ਕੈਸ਼ ਬੁੱਕ ਮੇਨਟੇਨ ਕਰਨ, ਛੁੱਟੀਆਂ ਪੋਰਟਲ ਤੇ ਅੱਪਲੋਡ ਕਰਨ, ਵਿਭਾਗ ਦੀਆਂ ਹਦਾਇਤਾਂ ਅਨੁਸਾਰ ਪ੍ਰੀ ਪ੍ਰਾਇਮਰੀ ਜਮਾਤਾਂ ਦੀਆਂ ਨਿਰੰਤਰ ਗਤੀਵਿਧੀਆਂ ਕਰਵਾਉਣ, ਪ੍ਰੀ ਪ੍ਰਾਇਮਰੀ ਅਤੇ ਐੱਫ ਐੱਲ ਐੱਨ ਕਿੱਟ ਪ੍ਰਦਰਸ਼ਿਤ ਕਰਨ, ਅਧਿਆਪਕ ਡਾਇਰੀਆਂ ਲਗਾਤਾਰ ਲਿਖਣ, ਸੀ ਸੀ ਈ ਦੇ ਨੰਬਰ ਪੋਰਟਲ ਤੇ ਅੱਪਲੋਡ ਕਰਨ ਸੰਬੰਧੀ ਆਖਿਆ। ਇਸ ਮੌਕੇ ਤੇ ਸੰਜੀਵ ਕੁਮਾਰ ਹਾਂਡਾਂ ਬੀ ਪੀ ਈ ਓ, ਜੈਮਲ ਸਿੰਘ, ਸੰਤੋਖ ਸਿੰਘ ਮੱਲ੍ਹੀ, ਅਜੀਤ ਸਿੰਘ, ਬਲਬੀਰ ਸਿੰਘ, ਜਸਪ੍ਰੀਤ ਕੌਰ, ਆਦਿ ਸਮੂਹ ਸੀ ਐੱਚ ਟੀਜ਼ ਹਾਜ਼ਰ ਸਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਟੈਲੀਫਿਲਮ ਦਾ ਨਾਂ ਬਦਲਣ ਦਾ ਕੀਤਾ ਸਵਾਗਤ
Next articleਪੰਛੀਆਂ ਦੀ ਬੇਘਰੀ ਅਤੇ ਸਾਡੀ ਨਕਲੀ ਹਮਦਰਦੀ: ਰੁੱਖ ਲਗਾਓ, ਕੁਦਰਤ ਬਚਾਓ