HOME ਜ਼ਿਲ੍ਹਾ ਪੱਧਰੀ ਰੋਲ ਪਲੇਅ ਅਤੇ ਲੋਕ ਨਾਚ ਮੁਕਾਬਲੇ ਆਯੋਜਿਤ

ਜ਼ਿਲ੍ਹਾ ਪੱਧਰੀ ਰੋਲ ਪਲੇਅ ਅਤੇ ਲੋਕ ਨਾਚ ਮੁਕਾਬਲੇ ਆਯੋਜਿਤ

2

ਲੁਧਿਆਣਾ  (ਸਮਾਜ ਵੀਕਲੀ)  ( ਕਰਨੈਲ ਸਿੰਘ ਐੱਮ.ਏ.) ਰਾਜ ਵਿਦਿਅਕ ਅਤੇ ਸਿਖਲਾਈ ਪ੍ਰੀਸ਼ਦ ਦੇ ਨਿਰਦੇਸ਼ ਅਨੁਸਾਰ ਨੈਸ਼ਨਲ ਪਾਪੂਲੇਸ਼ਨ ਐਜੂਕੇਸ਼ਨ ਪ੍ਰੋਜੈਕਟ ਅਧੀਨ ਜ਼ਿਲ੍ਹਾ ਪੱਧਰੀ ਰੋਲ ਪਲੇਅ ਅਤੇ ਲੋਕ ਨਾਚ ਮੁਕਾਬਲੇ ਸਰਕਾਰੀ  ਸੀਨੀਅਰ ਸੈਕੰਡਰੀ ਰੈਜੀਡੈਂਸ਼ੀਅਲ ਸਕੂਲ ਫ਼ਾਰ ਮੈਰੀਟੋਰੀਅਸ ਲੁਧਿਆਣਾ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀਮਤੀ ਡਿੰਪਲ ਮਦਾਨ ਜੀ ਦੀ ਅਗਵਾਈ ਹੇਠ ਕਰਵਾਏ ਗਏ, ਇਸ ਮੌਕੇ ਤੇ ਬੋਲਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀਮਤੀ ਡਿੰਪਲ ਮਦਾਨ ਜੀ ਨੇ ਕਿਹਾ ਇਹ ਮੁਕਾਬਲੇ ਵਿਦਿਆਰਥੀਆਂ ਵਿੱਚ ਜਾਗਰੂਕਤਾ ਪੈਦਾ ਕਰਦੇ ਹਨ , ਵਿਦਿਆਰਥੀਆਂ ਵਿੱਚ ਭੇਦ-ਭਾਵ ਦੀ ਭਾਵਨਾ ਖਤਮ ਕਰਦੇ ਹਨ ਅਤੇ ਚੰਗਾ ਸਮਾਜ ਸਿਰਜਣ ਵਿੱਚ ਮਦਦ ਕਰਦੇ ਹਨ। ਇਸ ਮੌਕੇ ਪਹਿਲੇ, ਦੂਜੇ ਤੇ ਤੀਜੇ ਸਥਾਨ ਤੇ ਪਹੁੰਚਣ ਵਾਲੇ ਵਿਦਿਆਰਥੀਆਂ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਲੁਧਿਆਣਾ ਵੱਲੋਂ ਸਰਟੀਫ਼ਿਕੇਟ ਦਿੱਤੇ ਗਏ। ਜ਼ਿਲ੍ਹਾ ਨੋਡਲ ਅਫ਼ਸਰ ਸ੍ਰ: ਰਵਿੰਦਰ ਸਿੰਘ (ਹੈਡਮਾਸਟਰ) ਸਰਕਾਰੀ ਹਾਈ ਸਮਾਰਟ ਸਕੂਲ ਬਾੜੇਵਾਲ ਲੁਧਿਆਣਾ ਜੀ ਨੇ ਦੱਸਿਆ ਕਿ ਇਹਨਾਂ ਜੇਤੂ ਵਿਦਿਆਰਥੀਆਂ ਵਿੱਚੋਂ ਪਹਿਲੇ ਸਥਾਨ ਤੇ ਆਉਣ ਵਾਲੀ ਟੀਮ ਰਾਜ ਪੱਧਰੀ ਮੁਕਾਬਲੇ ਵਿੱਚ ਭਾਗ ਲਵੇਗੀ। ਇਸ ਮੌਕੇ ਤੇ ਰੋਲ ਪਲੇਅ ਮੁਕਾਬਲੇ ਲਈ ਜਜਮੈਂਟ ਸ਼੍ਰੀਮਤੀ ਤੇਜਵਿੰਦਰ ਕੌਰ (ਪ੍ਰਿੰਸੀਪਲ), ਸ਼੍ਰੀ ਹਰਕੇਸ਼ ਚੌਧਰੀ (ਲੈਕਚਰਾਰ), ਸ਼੍ਰੀ ਕਰਮਜੀਤ ਸਿੰਘ ਗਰੇਵਾਲ (ਪੰਜਾਬੀ ਮਾਸਟਰ )ਜੀ ਨੇ ਦਿੱਤੀ ਅਤੇ ਲੋਕ ਨਾਚ ਮੁਕਾਬਲੇ ਵਿੱਚ ਜਜਮੈਂਟ ਸ਼੍ਰੀਮਤੀ ਵਰਿੰਦਰਜੀਤ ਕੌਰ (ਪ੍ਰਿੰਸੀਪਲ), ਸ਼੍ਰੀਮਤੀ ਸੁਰਚਨਾ ਪੰਧੇਰ (ਲੈਕਚਰਾਰ ਜਿਓਗਰਾਫ਼ੀ ) ਅਤੇ ਸ਼੍ਰੀਮਤੀ ਸੁਪਰਜੀਤ ਕੌਰ (ਪੰਜਾਬੀ ਅਧਿਆਪਕ) ਜੀ ਦੁਆਰਾ ਦਿੱਤੀ ਗਈ । ਰੋਲ ਪਲੇਅ ਮੁਕਾਬਲੇ ਵਿੱਚ ਪਹਿਲਾ ਸਥਾਨ ਜੀ.ਜੀ.ਐਸ.ਐਸ. ਐਸ ਹਰਗੋਬਿੰਦ ਕੈਂਡ ਸਕੂਲ ਅਤੇ ਲੋਕ ਨਾਚ ਮੁਕਾਬਲੇ ਵਿੱਚ ਪਹਿਲਾ ਸਥਾਨ  ਸ.ਸ.ਸ ਸਕੂਲ ਸੋਹੀਆਂ ਨੇ ਪ੍ਰਾਪਤ ਕੀਤਾ। ਇਸ ਮੌਕੇ ਸ੍ਰ: ਰੁਪਿੰਦਰ ਸਿੰਘ (ਹੈਡਮਾਸਟਰ) ਸ਼ਾਹਪੁਰ ਰੋਡ, ਸ਼੍ਰੀਮਤੀ ਸਰਬਜੀਤ ਕੌਰ (ਲੈਕਚਰਾਰ ਪੰਜਾਬੀ), ਸ਼੍ਰੀਮਤੀ ਹਰਪ੍ਰੀਤ ਕੌਰ (ਮੈਥ ਮਿਸਟ੍ਰੈਸ) ਟਾਈਮ ਕੀਪਰ ਅਤੇ ਸ਼੍ਰੀਮਤੀ ਪੂਜਾ ਨਰੂਲਾ (ਸਾਇੰਸ ਮਿਸਟ੍ਰੈਸ )ਅਤੇ ਸ਼੍ਰੀਮਤੀ ਮਲਕੀਤ ਕੌਰ (ਹੋਮ ਸਾਇੰਸ ਮਿਸਟ੍ਰੈਸ) ਨੇ ਰਜਿਸਟਰੇਸ਼ਨ ਸਰਟੀਫ਼ਿਕੇਟ ਲਿਖਣ ਦੀ ਭੂਮਿਕਾ ਨਿਭਾਈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਜੋਤੀ-ਜੋਤਿ ਦਿਵਸ ਤੇ ਮਨੁੱਖਤਾ ਦੇ ਭਲੇ ਲਈ ਖੂਨਦਾਨ ਕੈਂਪ ਲਗਾਇਆ
Next articleਫਰਾਂਸ ਵਿੱਚ ਵਧਦੀ ਹਿੰਸਾ : ਕਾਰਣ, ਅਸਰ ਅਤੇ ਭਵਿੱਖ ਦੀ ਦਿਸ਼ਾ