ਜ਼ਿਲ੍ਹਾ ਪੱਧਰੀ ਕਵਿੱਜ਼ ਅਤੇ ਟਾਈਪਿੰਗ ਮੁਕਾਬਲਾ

ਹੈਬਤਪੁਰ ਸਕੂਲ ਦੇ ਵਿਦਿਆਰਥੀਆਂ ਨੇ ਕੀਤੀ ਜਿੱਤ ਦਰਜ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਜਿਲ੍ਹਾਂ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਮੈਡਮ ਦਲਜੀਤ ਕੌਰ ਅਤੇ ਉੱਪ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਬਿਕਰਮਜੀਤ ਸਿੰਘ ਥਿੰਦ (ਸਟੇਟ ਐਵਾਰਡੀ) ਜੀ ਦੀ ਯੋਗ ਰਹਿਨੁਮਾਈ ਹੇਠ ਕੰਪਿਊਟਰ ਸਾਇੰਸ ਵਿਸ਼ੇ ਦਾ ਜ਼ਿਲ੍ਹਾ ਪੱਧਰੀ ਕਵਿੱਜ਼ ਅਤੇ ਟਾਈਪਿੰਗ ਮੁਕਾਬਲਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਵਾਨੀਪੁਰ ਵਿੱਖੇ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ ਕਪੂਰਥਲਾ ਜਿਲ੍ਹੇ ਦੇ 8 ਸਿੱਖਿਆ ਬਲਾਕਾਂ ‘ਚੋਂ ਬਲਾਕ ਲੈਵਲ ਤੇ ਜੇਤੂ ਰਹੇ 32 ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੁਕਾਬਲੇ ਨੂੰ ਤਕਨੀਕ ਰੂਪ’ ਅਤੇ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਤਜਿੰਦਰ ਸਿੰਘ ਅਤੇ ਪ੍ਰਦੀਪ ਸਿੰਘ (ਬੀ ਐੱਮ) ਕੰਪਿਊਟਰ ਸਾਇੰਸ ਵੱਲੋਂ ਅਹਿਮ ਭੂਮਿਕਾ ਨਿਭਾਈ ਗਈ।ਬਲਾਕ ਲੈਵਲ ਦੇ ਮੁਕਾਬਲੇ ਵਾਂਗ ਹੀ ਇੱਥੇ ਵੀ ਸਰਕਾਰੀ ਹਾਈ ਸਕੂਲ ਹੈਬਤਪੁਰ ਦੇ ਵਿਦਿਆਰਥੀਆਂ ਵੱਲੋਂ ਇਕ ਤਰਫਾ ਜਿੱਤ ਹਾਸਿਲ ਕਰਦੇ ਹੋਏ ਕ੍ਰਮਵਾਰ ਦਸਵੀਂ ਜਮਾਤ ਦੀ ਖੁਸ਼ਪ੍ਰੀਤ ਕੌਰ ਪਹਿਲੇ ਅਤੇ ਦਮਨਪ੍ਰੀਤ ਸਿੰਘ ਦੂਜੇ ਸਥਾਨ ਤੇ ਰਹੇ।

ਇਸੇ ਤਰ੍ਹਾਂ ਨੌਂਵੀ ਜਮਾਤ ਦੀ ਸਿਮਰਨਪ੍ਰੀਤ ਕੌਰ ਪਹਿਲੇ ਅਤੇ ਮਨਪ੍ਰੀਤ ਕੌਰ ਦੂਜੇ ਸਥਾਨ ਤੇ ਰਹੀ। ਉੱਪ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਬਿਕਰਮਜੀਤ ਸਿੰਘ ਥਿੰਦ (ਸਟੇਟ ਐਵਾਰਡੀ) ਜੀ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਕੰਪਿਊਟਰ ਫੈਕਲਟੀ ਜਗਜੀਤ ਥਿੰਦ ਨੂੰ ਪ੍ਰਸ਼ੰਸਾ ਪੱਤਰ ਨਾਲ ਸਨਮਾਨਿਤ ਕੀਤਾ ਗਿਆ। ਉਪਰੰਤ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਵਿਭਾਗ ਵਿਦਿਆਰਥੀਆਂ ਨੂੰ ਅਜੋਕੇ ਸਮੇਂ ਦੇ ਹਾਣੀ ਬਣਾਉਣ ਅਤੇ ਉਹਨਾਂ ਵਿੱਚ ਮੁਕਾਬਲੇ ਦੀ ਭਾਵਨਾ ਪੈਦਾ ਕਰਨ ਲਈ ਇਹੋ ਜਹੇ ਮੁਕਾਬਲੇ ਸਮੇਂ-ਸਮੇਂ ਤੇ ਕਰਾਉਂਦਾ ਰਹਿੰਦਾ ਹੈ ਇਸ ਲਈ ਵਿਦਿਆਰਥੀਆਂ ਨੂੰ ਇਹਨਾਂ ਮੁਕਾਬਲਿਆਂ’ਚ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ।ਇਸ ਮੌਕੇ ਪ੍ਰਿੰਸੀਪਲ ਮੈਡਮ ਰਮਾਂ ਬਿੰਦਰਾ, ਜਤਿੰਦਰਜੀਤ ਸਿੰਘ, ਰਾਜ ਕੁਮਾਰ, ਮੈਡਮ ਨਿਸ਼ਾ, ਨਾਨਕ ਚੰਦ, ਜਸਪਾਲ ਸਿੰਘ, ਅਮਨਦੀਪ ਕੌਰ, ਰਣਜੀਤ ਸਿੰਘ, ਸੰਜੀਵ ਕੁਮਾਰ, ਹਰਮਿੰਦਰ ਸਿੰਘ, ਸਚਿਨ, ਦਵਿੰਦਰ ਸਿੰਘ, ਸਚਿਨ ਕੁਮਾਰ, ਤਜਿੰਦਰ ਥਿੰਦ,ਆਦਿ ਹਾਜ਼ਰ ਸਨ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਏਹੁ ਹਮਾਰਾ ਜੀਵਣਾ ਹੈ -160
Next articleਵਿਦੇਸ਼ਾਂ ਵਿੱਚ ਰਹਿ ਕੇ ਆਪਣੇ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨਾ ਤੇ ਸਿੱਖੀ ਬਾਣੇ ਦੇ ਧਾਰਨੀ ਬਣਾਉਣਾ ਸਾਡਾ ਮੁੱਢਲਾ ਫਰਜ਼ -ਸੋਹੀ