ਡੀ ਟੀ ਐੱਫ ਦਾ ਜ਼ਿਲਾ ਪੱਧਰੀ ਇਜਲਾਸ ਹੋਇਆ

ਚਰਨਜੀਤ ਸਿੰਘ ਜ਼ਿਲਾ ਪ੍ਰਧਾਨ ਵਜੋਂ ਅਤੇ ਸਰਵਣ ਸਿੰਘ ਔਜਲਾ ਦੀ ਜ਼ਿਲ੍ਹਾ ਸਕੱਤਰ ਵਜੋਂ ਚੋਣ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀਟੀਐਫ) ਜ਼ਿਲ੍ਹਾ ਕਪੂਰਥਲਾ ਦੀ ਚੁਣੀ ਹੋਈ ਪ੍ਰਤੀਨਿਧ ਕੌਂਸਲ ਦਾ ਜ਼ਿਲਾ ਪੱਧਰੀ ਇਜਲਾਸ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕਪੂਰਥਲਾ ਵਿਖੇ ਕਰਵਾਇਆ ਗਿਆ । ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਆਗੂ ਸਰਵਣ ਸਿੰਘ ਔਜਲਾ ਵੱਲੋਂ ਇਜਲਾਸ ਵਿਚ ਪਹੁੰਚੇ ਸਾਰੇ ਮੈਂਬਰਾਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਪ੍ਰਤੀਨਿਧ ਕੌਂਸਲ ਵੱਲੋਂ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਸਕੱਤਰ ਦੀ ਚੋਣ ਕੀਤੀ ਗਈ। ਚਰਨਜੀਤ ਸਿੰਘ ਨੂੰ ਮੁੜ ਜ਼ਿਲਾ ਪ੍ਰਧਾਨ ਵਜੋਂ ਚੁਣਿਆ ਗਿਆ ਅਤੇ ਜ਼ਿਲ੍ਹਾ ਸਕੱਤਰ ਵਜੋਂ ਸਰਵਣ ਸਿੰਘ ਔਜਲਾ ਦੀ ਚੋਣ ਕੀਤੀ ਗਈ। ਇਜਲਾਸ ਦੌਰਾਨ ਬਾਕੀ ਅਹੁੱਦੇਦਾਰਾਂ ਦੀ ਵੀ ਚੋਣ ਕੀਤੀ ਗਈ। ਜਿਸ ਵਿਚ ਜਯੋਤੀ ਮਹਿੰਦਰੂ ਸੀਨੀਅਰ ਮੀਤ ਪ੍ਰਧਾਨ, ਰੋਸ਼ਨ ਲਾਲ ਬੇਗੋਵਾਲ ਨੂੰ ਮੀਤ ਪ੍ਰਧਾਨ, ਅਨਿਲ ਸ਼ਰਮਾ ਜਥੇਬੰਦਕ ਸਕੱਤਰ ਦਿਨੇਸ ਆਨੰਦ ਨੂੰ ਵਿੱਤ ਸਕੱਤਰ ਅਤੇ ਦਵਿੰਦਰ ਸਿੰਘ ਵਾਲੀਆ ਨੂੰ ਪ੍ਰੈਸ ਸਕੱਤਰ ਵਜੋਂ ਚੁਣਿਆ ਗਿਆ।ਇਸ ਮੌਕੇ ਬੋਲਦੇ ਹੋਏ ਜਿਲ੍ਹਾ ਪ੍ਰਧਾਨ ਚਰਨਜੀਤ ਸਿੰਘ ਨੇ ਦੱਸਿਆ ਕਿ ਜਥੇਬੰਦੀ ਲਗਾਤਾਰ ਅਧਿਆਪਕ, ਵਿਦਿਆਰਥੀ ਅਤੇ ਲੋਕ ਪੱਖੀ ਮੁੱਦਿਆ ਤੇ ਮੋਹਰੀ ਰੋਲ ਨਿਭਾ ਰਹੀ ਹੈ।

ਅਧਿਆਪਕ ਆਗੂ ਨੇ ਦੱਸਿਅਾ ਕਿ ਪੁਰਾਣੀ ਪੈਨਸ਼ਨ ਦੇ ਸੰਘਰਸ਼ ਤੋ ਲੈ ਕੇ ਵਿੱਚ ਲੋਕ ਮਸਲਿਆਂ ਦੇ ਸੰਘਰਸ਼ ਵਿੱਚ ਜਥੇਬੰਦੀ ਹਮੇਸ਼ਾ ਵੱਡੇ ਕਾਫਲਿਆ ਸਮੇਤ ਹਾਜਰ ਹੁੰਦੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਲੋਕ ਪੱਖੀ ਮਸਲਿਆ ਤੇ ਤਿੱਖਾ ਸੰਘਰਸ਼ ਕਰਨ ਲਈ ਵਚਨਬੱਧ ਹੈ । ਉਨ੍ਹਾਂ ਜੱਥੇਬੰਦਕ ਸੰਘਰਸ਼ ਦੀ ਲੋੜ ਅਤੇ ਜੱਥੇਬੰਦੀ ਦੀ ਮਹੱਤਤਾ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਦਿੱ੍ਦੇ ਹੋਏ ਜੱਥੇਬੰਦੀ ਵੱਲੋਂ ਕੀਤੀਆਂ ਜਾਣ ਵਾਲੀਆਂ ਅਗਾਊ ਗਤੀਵਿਧੀਆਂ ਬਾਰੇ ਚਾਨਣਾ ਪਾਇਆ ਗਿਆ।ਇਸ ਮੌਕੇ ਰੋਸਨ ਲਾਲ ਬੇਗੋਵਾਲ ਵੱਲੋਂ ਜੱਥੇਬੰਦੀ ਦੀ ਕਾਰਜਕਾਰੀ ਪੜੀ ਗਈ। ਹਰਪ੍ਰੀਤਪਾਲ ਸਿੰਘ ਵੱਲੋਂ ਜੱਥੇਬੰਦੀ ਦੀ ਵਿੱਤੀ ਰਿਪੋਰਟ ਜਾਰੀ ਕੀਤੀ ਗਈ।ਇਸ ਮੌਕੇ ਪ੍ਰਿੰਸੀਪਲ ਨਵਚੇਤਨ ਸਿੰਘ,ਮਨਜੀਤ ਸਿੰਘ ਕਾਂਜਲੀ,ਪ੍ਰਿੰਸੀਪਲ ਤੇਜਿੰਦਰਪਾਲ,ਤੀਰਥ ਸਿੰਘ ਫਗਵਾੜਾ,ਰਵਿੰਦਰ ਕੁਮਾਰ, ਹਰਜਿੰਦਰ ਭੰਡਾਲ, ਪ੍ਰੀਤਮ ਸਿੰਘ ਘੁੰਮਣ,ਪਲਵਿੰਦਰ ਸਿੰਘ ਕਲਸੀ,ਸੁਖਵਿੰਦਰ ਸਿੰਘ ਬਿਧੀ ਪੁਰ ,ਬਲਵਿੰਦਰ ਸਿੰਘ ਬਰਿਆਰ,ਗੁਰਦਿਆਲ ਸਿੰਘ, ਜਸਪਿੰਦਰ ਸਿੰਘ ਚੀਮਾ,ਮਿੰਟਾ ਧੀਰ,ਕੁਲਵਿੰਦਰ ਕੇਰੌਂ,ਮੋਨਿਕਾ ਸੂਦ, ਇਵਜੋਤ ਕੋਰ, ਨਿਧੀ, ਨੇਹਾ , ਸੁਖਰਾਜ ਕੋਰ, ਵੀਰਪਾਲ ਕੌਰ, ਲਵਲੀਨ ਸੋਨੀ,ਜਸਬੀਰ ਕੋਰ, ਨਰਿੰਦਰ ਕੌਰ, ਸ਼ਿਖਾ ਮਹਿਰਾ, ਹਰਸਿਮਰਤ ਸਿੰਘ, ਸੁਖਵਿੰਦਰ ਸਿੰਘ ਢਿਲੌਂ, ਦਿਨੇਸ਼ ਚੋਪੜਾ, ਪਰਦੀਪ ਸੂਦ,ਸੁਰਿੰਦਰ ਸਿੰਘ ਭੁੱਲਰ, ਵਿਕਰਮ ਕੁਮਾਰ, ਗੁਲਸ਼ਨ ਕੁਮਾਰ, ਨਰਿੰਦਰ ਪਰਾਸ਼ਰ, ਨਿਰਮਲ ਸਿੰਘ ਜੋਸਨ, ਰੋਸ਼ਨ ਸਿੰਘ,ਅਮਰਜੀਤ ਸਿੰਘ ਬਾਬਾ ,ਅਮਰਜੀਤ ਸਿੰਘ ਭੁੱਲਰ, ਸੁਰਜੀਤ ਸਿੰਘ ਠੀਕਰੀਵਾਲ, ਅਨਮੋਲ ਸਹੋਤਾ, ਰਿਸ਼ੀ ਸ਼ਰਮਾ, ਗੁਰਵਿੰਦਰ ਸਿੰਘ, ਨਿਸ਼ਾਨ ਸਿੰਘ,ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਾਰਤ ਨੇ ਪਹਿਲੇ ਕ੍ਰਿਕਟ ਟੈਸਟ ਮੈਚ ’ਚ ਬੰਗਲਾਦੇਸ਼ ਨੂੰ 188 ਦੌੜਾਂ ਨਾਲ ਹਰਾਇਆ
Next articleMessi has change of heart over retirement from international football