ਭਾਜਪਾ ਪ੍ਰਧਾਨ ਸੁਨੀਲ ਜਾਖੜ ਦੇ ਲੋਕ ਸਭਾ ਹਲਕਾ ਦੇ ਦੌਰਿਆਂ ਤੇ ਵਿਚਾਰ ਵਟਾਂਦਰਾ ਕੀਤਾ
ਕਪੂਰਥਲਾ , 16 ਜੁਲਾਈ (ਕੌੜਾ)– ਭਾਰਤੀ ਜਨਤਾ ਦੀ ਜ਼ਿਲਾ ਪੱਧਰੀ ਬੈਠਕ ਦਾ ਆਯੋਜਨ ਹੋਟਲ ਅਸ਼ੀਸ਼ ਕੋਂਟੀਨਇੰਟਲ ਵਿਖੇ ਜ਼ਿਲਾ ਪ੍ਰਧਾਨ ਸ ਰਣਜੀਤ ਸਿੰਘ ਖੋਜੇਵਾਲ ਜੀ ਦੀ ਅਗਵਾਈ ਵਿੱਚ ਕੀਤਾ ਗਿਆ। ਮੀਟਿੰਗ ‘ਚ ਵਿਸ਼ੇਸ਼ ਤੌਰ ਜ਼ਿਲਾ ਕਪੂਰਥਲਾ ਦੇ ਪ੍ਰਭਾਰੀ ਸ਼੍ਰੀ ਰਾਜੇਸ਼ ਹਨੀ ਨੇ ਸ਼ਿਰਕਤ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਰਣਜੀਤ ਸਿੰਘ ਖੋਜੇਵਾਲ ਨੇ ਦੱਸਿਆ ਕਿ ਆਉਣ ਵਾਲੀਆਂ ਲੋਕ ਚੋਣਾਂ ਦੇ ਮੱਦੇਨਜ਼ਰ ਸੂਬਾ ਪ੍ਰਧਾਨ ਭਾਜਪਾ ਸ਼੍ਰੀ ਸੁਨੀਲ ਕੁਮਾਰ ਜਾਖੜ ਵੱਲੋ ਪੰਜਾਬ ਦੀਆ 13 ਲੋਕ ਸਭਾ ਸੀਟਾਂ ਤੇ ਦੌਰੇ ਕੀਤੇ ਜਾ ਰਹੇ ਹਨ। ਇਸੇ ਲੜੀ ਦੇ ਤਹਿਤ ਸੂਬਾ ਪ੍ਰਧਾਨ ਜਾਖੜ ਵੱਲੋ 18 ਜੁਲਾਈ ਨੂੰ ਲੋਕ ਸਭਾ ਹਲਕਾ ਹੁਸ਼ਿਆਰਪੁਰ ਵਿੱਚ ਦੌਰਾ ਕੀਤਾ ਜਾ ਰਿਹਾ ਹੈ, ਆਪਣੇ ਦੌਰੇ ਦੌਰਾਨ ਸ਼੍ਰੀ ਜਾਖੜ ਜੀ ਜ਼ਿਲੇ ਦੇ ਅਹੁਦੇਦਾਰਾਂ ਤੇ ਮੰਡਲ ਪ੍ਰਧਾਨਾਂ ਨਾਲ਼ ਮੀਟਿੰਗ ਕਰਨਗੇ ਤੇ ਅਗਾਮੀ ਲੋਕ ਸਭਾ ਚੋਣਾਂ ਬਾਰੇ ਵਿਚਾਰ ਚਰਚਾ ਕਰਨਗੇ। ਮੀਟਿੰਗ ਵਿੱਚ ਜ਼ਿਲਾ ਕਪੂਰਥਲਾ ਦੇ ਅਹੁਦੇਦਾਰ ਅਤੇ ਫ਼ਗਵਾੜਾ ਮੰਡਲ , ਭੁਲੱਥ ਮੰਡਲ ਦੇ ਪ੍ਰਧਾਨਾਂ ਨੇ ਹਿੱਸਾ ਲਿਆ ।
ਇਸ ਮੌਕੇ ਜ਼ਿਲਾ ਜਨਰਲ ਸਕੱਤਰ ਐਡਵੋਕੇਟ ਪੀਯੂਸ਼ ਮਨਚੰਦਾ, ਸ਼੍ਰੀ ਰਾਜੇਸ਼ ਪਾਸੀ, ਪ੍ਰਦੇਸ਼ ਕਾਰਜਕਾਰਨੀ ਮੈਂਬਰ, ਵਿੱਕੀ ਗੁਜਰਾਲ ਸਟੇਟ ਕੋ ਕਨਵੀਨਰ ਸੋਸ਼ਲ ਮੀਡੀਆ ਪੰਜਾਬ, ਵਿਵੇਕ ਸਿੰਘ ਸੰਨੀ ਬੈਂਸ ਜ਼ਿਲਾ ਪ੍ਰਧਾਨ ਯੂਵਾ ਮੋਰਚਾ ਕਪੂਰਥਲਾ, ਸ਼੍ਰੀ ਅਸ਼ਵਨੀ ਤੁਲੀ, ਉਮੇਸ਼ ਸ਼ਾਰਦਾ, ਸ਼ਾਮ ਸੁੰਦਰ ਅਗਰਵਾਲ, ਸ਼੍ਰੀ ਤੇਜਸਵੀ ਭਾਰਦਵਾਜ, ਸ਼੍ਰੀ ਬਲਬਦਰਸੇਣ ਦੁੱਗਲ, ਸ਼੍ਰੀ ਰਾਜੀਵ ਪਾਹਵਾ,ਕਪੂਰ ਚੰਦ ਥਾਪਰ, ਬਲਵਿੰਦਰ ਸਿੰਘ ਰਾਇਆਵਾਲ , ਵਿੱਕੀ ਸੂਦ, ਮੰਡਲ ਪ੍ਰਧਾਨ ਸਿਟੀ 1, ਨਰੇਸ਼ ਕੋਟਰਾਣੀ ਸਿਟੀ 2 ਫ਼ਗਵਾੜਾ, ਗਗਨ ਸੋਨੀ ਮੰਡਲ ਪ੍ਰਧਾਨ, ਸ਼੍ਰੀ ਗੋਰਾ ਗਿੱਲ, ਹਿਰਕ ਜੋਸ਼ੀ, ਸਤਪਾਲ ਲਾਹੌਰੀਆ, ਧਰਮਪਾਲ ਸ਼ਾਰਦਾ, ਹਰਵਿੰਦਰ ਸਾਬਿ, ਲਖਵਿੰਦਰ ਸਿੰਘ, ਰਮਨਦੀਪ ਸਿੰਘ, ਜਤਿਨ ਵੋਹਰਾ, ਸੁਨੀਲ ਮਦਾਨ, ਆਸ਼ੂ ਪੁਰੀ, ਸਾਹਿਲ ਚੋਪੜਾ, ਮੰਨੂ ਧੀਰ, ਚੰਡਰੇਸ਼ ਕੋਲ, ਭਾਰਤੀ ਸ਼ਰਮਾ, ਨਿਰਮਲ ਨਾਹਰ, ਮਹੇਸ਼ ਬੰਗਾ, ਸੰਨੀ ਬੱਤਾ, ਰਾਮੇਸ਼ ਲਾਲ, ਨਰੇਸ਼ ਕੁਮਾਰ, ਅਸ਼ੋਕ ਦੁੱਗਲ, ਰਵੀ ਕੁਮਾਰ, ਜੋਬਨਜੀਤ ਸਿੰਘ, ਆਦਿ ਹਾਜ਼ਰ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly