ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਪਾਰਲੀਮੈਂਟ ਦੇ ਘਿਰਾਓ ਨੂੰ ਸਫ਼ਲ ਬਣਾਉਣ ਲਈ ਵਿਚਾਰ ਵਟਾਂਦਰਾ ਕੀਤਾ
ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਦਿੱਲੀ ਦੀਆਂ ਬਰੂਹਾਂ ਤੇ ਚੱਲ ਰਹੇ ਕਿਸਾਨ ਅੰਦੋਲਨ ਦੀ ਨੈਤਿਕ ਜਿੱਤ ਹੋ ਚੁੱਕੀ ਅਤੇ ਹੁਣ ਮੋਦੀ ਸਰਕਾਰ ਦੀ ਜਿੱਦ ਅਤੇ ਹੱਠ ਵੀ ਕਿਸਾਨਾਂ ਅੱਗੇ ਟਿਕ ਨਹੀਂ ਸਕੇਗਾ। ਇਹ ਸ਼ਬਦ ਕਿਸਾਨ ਸਭਾ ਜ਼ਿਲ੍ਹਾ ਕਪੂਰਥਲਾ ਕਿਸਾਨ ਕਨਵੈਨਸ਼ਨ ਜੋ ਕਿ ਸੰਤੰਤਰਾ ਸੈਲਾਨੀ ਮਾਸਟਰ ਹਰੀ ਸਿੰਘ ਧੂਤ ਭਵਨ ਕਪੂਰਥਲਾ ਵਿਖੇ ਤਰਲੋਕ ਸਿੰਘ ਭਬਿਆਣਾ, ਨਰਿੰਦਰ ਸਿੰਘ ਸੋਨੀਆ, ਜਸਵੰਤ ਸਿੰਘ ਕਰਮਜੀਤ ਪੁਰ, ਮਾਸਟਰ ਚਰਨ ਸਿੰਘ ਹੈਬਤਪੁਰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੁੱਲ ਹਿੰਦ ਕਿਸਾਨ ਸਭਾ ਪੰਜਾਬ ਜਰਨਲ ਸੈਕਟਰੀ ਅਤੇ ਮੈਂਬਰ ਸੰਯੁਕਤ ਕਿਸਾਨ ਮੋਰਚਾ ਦਿੱਲੀ ਬਲਦੇਵ ਸਿੰਘ ਨਿਹਾਲਗੜ੍ਹ ਨੇ ਕਹੇਂ।
ਉਹਨਾਂ ਨੇ ਦਿੱਲੀ ਵਿਚ ਚੱਲ ਰਹੇ ਕਿਸਾਨ ਮੋਰਚੇ ਦੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਤਿੰਨੇ ਕਾਲੇ ਖੇਤੀ ਕਾਨੂੰਨ ਵਾਪਸ ਕਰਾਉਣ ਅਤੇ ਐਮ ਐਸ ਪੀ ਲਾਗੂ ਕਰਾਉਣ ਅਤੇ ਹੋਰ ਕਾਨੂੰਨਾਂ ਨੂੰ ਲੈਕੇ 22 ਜੁਲਾਈ ਤੋਂ ਪਾਰਲੀਮੈਂਟ ਨੂੰ 200 ਕਿਸਾਨਾਂ ਦੇ ਜੱਥੇ ਭੇਜੇਂ ਜਾਣਗੇ। ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਸੀਨੀਅਰ ਮੀਤ ਪ੍ਰਧਾਨ ਕੁੱਲ ਹਿੰਦ ਕਿਸਾਨ ਸਭਾ ਪੰਜਾਬ ਸੂਰਤ ਸਿੰਘ ਧਰਮਕੋਟ ਨੇ ਕਿਹਾ ਕਿ ਇਹ ਤਿੰਨ ਖੇਤੀ ਕਾਲੇ ਕਾਨੂੰਨ ਬਣਾ ਕੇ ਕੇਂਦਰ ਸਰਕਾਰ ਨੇ ਕਿਸਾਨਾਂ ਦੀਆਂ ਜ਼ਮੀਨਾਂ ਤੇ ਕਾਰਪੋਰੇਟ ਘਰਾਣਿਆਂ ਦੇ ਕਬਜ਼ੇ ਕਰਨ ਦੀਆਂ ਨੀਤੀਆਂ ਬਣਾਈਆਂ ਗਈਆਂ ਤਾਂ ਕਿਸਾਨਾਂ ਨੇ ਇਸ ਦੇ ਵਿਰੋਧ ਚ ਭਾਰੀ ਟੱਕਰ ਦਿੱਤੀ ਹੈ ਜਿਸ ਦਾ ਸਿਹਰਾ ਦੇਸ਼ ਦੇ ਕਿਸਾਨਾਂ ਨੂੰ ਜਾਂਦਾ ਹੈ। ਉਹਨਾਂ ਕਿਹਾ ਕਿ ਇਹ ਲੜਾਈ ਮਲਕ ਭਾਗੋਆਂ ਅਤੇ ਭਾਈ ਲਾਲੋਆਂ ਦੀ ਹੈ ਜਿਸ ਵਿਚ ਸਚਾਈ ਦੀ ਹਰ ਹਾਲ ਵਿਚ ਜਿੱਤ ਹੋਵੇਗੀ।
ਇਸ ਮੌਕੇ ਏਟਕ ਦੇ ਪੰਜਾਬ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ ਨੇ ਕਿਹਾ ਕਿ ਕਿਸਾਨ ਅੰਦੋਲਨ ਦੀ ਮਜ਼ਦੂਰ, ਮੁਲਾਜ਼ਮ, ਹਰ ਵਰਗ ਨੇ ਹਮਾਇਤ ਕੀਤੀ ਹੈ। ਉਹਨਾਂ ਕਿਹਾ ਕਿ ਕੇਂਦਰ ਦੇ ਅਜਿਹੇ ਕਾਰਪੋਰੇਟ ਸੈਕਟਰ ਪੱਖੀ ਫੈਸਲਿਆਂ ਨਾਲ ਜਿੱਥੇ ਕਿਸਾਨ, ਮਜਦੂਰ ਅਤੇ ਆੜ੍ਹਤੀਆ ਵਰਗ ਬੁਰੀ ਤਰ੍ਹਾਂ ਲੁੱਟਿਆ ਜਾਵੇਗਾ ਉੱਥੇ ਇਸ ਦੇ ਉਲਟ ਕਾਰਪੋਰੇਟ ਸੈਕਟਰ ਨੂੰ ਮਿਲਣ ਵਾਲੀ ਖੁੱਲ ਸਦਕਾ ਦੇਸ਼ ਅੰਦਰ ਕਾਲਾ ਬਾਜ਼ਾਰੀ ਸਿਖਰਾਂ ਛੋਹੇਗੀ।। ਉਨ੍ਹਾਂ ਕਿਹਾ ਕਿ ਅਜਿਹਾ ਹੋਣ ਨਾਲ ਪਹਿਲਾਂ ਹੀ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ। ਹਰ ਤਬਕੇ ਲਈ ਨਵੇਂ ਸੰਕਟ ਖੜੇ ਹੋ ਜਾਣਗੇ ਜੋ ਕਿ ਸਿੱਧੇ ਤੌਰ ਤੇ ਲੋਕਰਾਜ ਲਈ ਘਾਤਕ ਹੋਣਗੇ। ਉਨ੍ਹਾ ਕਿਹਾ ਕਿ ਕੇਂਦਰ ਵਲੋਂ ਅਨਾਜ, ਦਾਲਾਂ, ਤੇਲ ਬੀਜਾਂ, ਖਾਣ ਵਾਲੇ ਤੇਲ ਅਤੇ ਆਲੂ-ਪਿਆਜ ਨੂੰ ਜਰੂਰੀ ਵਸਤਾਂ ਦੀ ਸੂਚੀ ’ਚੋਂ ਹਟਾਉਣਾ ਵੀ ਕਾਰਪੋਰੇਟ ਘਰਾਣਿਆਂ ਨੂੰ ਕਾਲਾ ਬਾਜਾਰੀ ਦਾ ‘ਲਾਇਸੰਸ‘ ਦੇਣਾ ਹੀ ਹੈ।
ਇਸ ਮੌਕੇ ਸਟੇਜ ਸੰਚਾਲਨ ਰਜਿੰਦਰ ਸਿੰਘ ਰਾਣਾ ਐਡਵੋਕੇਟ ਵੱਲੋਂ ਕੀਤਾ ਗਿਆ। ਇਸ ਮੌਕੇ ਬਲਵੰਤ ਸਿੰਘ ਔਜਲਾ, ਕਾਮਰੇਡ ਕੇ ਐਲ ਕੌਸ਼ਲ ਨੇ ਪਾਰਲੀਮੈਂਟ ਮਾਰਚ ਦੇ ਸੱਦੇ ਨੂੰ ਸਫ਼ਲ ਬਣਾਉਣ ਲਈ ਸਹਿਯੋਗ ਦਾ ਭਰੋਸਾ ਦਿਵਾਇਆ, ਇਸ ਮੌਕੇ ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਜੈਪਾਲ ਸਿੰਘ, ਸਰਵਣ ਸਿੰਘ ਕਰਮਜੀਤ ਪੁਰ, ਰਾਮ ਸਿੰਘ ਨਸੀਰੇਵਾਲ, ਮਲਕੀਤ ਸਿੰਘ ਮੀਰੇ, ਰਾਜਵਿੰਦਰ ਸਿੰਘ ਚੱਕ ਕੋਟਲਾ, ਹਰਵਿੰਦਰ ਸਿੰਘ ਮੋਮੀ, ਸੁਖਦੇਵ ਸਿੰਘ ਡਡਵਿੰਡੀ, ਜਗਜੀਤ ਸਿੰਘ, ਮਹਿੰਦਰ ਸਿੰਘ ਖੋਜੇਵਾਲ, ਜਸਵਿੰਦਰ ਸਿੰਘ ਭੁਲੱਥ, ਮਹਿੰਗਾ ਸਿੰਘ ਨਵਾਂ ਠੱਟਾ, ਮਦਨ ਲਾਲ ਕੰਡਾ, ਰਾਜਵੀਰ ਸਿੰਘ ਅਮਰਕੋਟ, ਮੁਕੰਦ ਸਿੰਘ ਐਰ ਸੀ ਐਫ, ਮਲਕੀਤ ਸਿੰਘ ਹੈਬਤਪੁਰ, ਕੇਵਲ ਚੰਦ ਭਬਿਆਣਾ, ਰਣਜੀਤ ਸਿੰਘ ਰਾਣਾ ਸਾਹਨੀ, ਨੰਬਰਦਾਰ ਮਾਸਟਰ ਸੋਹਣ ਸਿੰਘ, ਅਮਰੀਕ ਸਿੰਘ ਚੰਦੀ , ਸੁਖਦੇਵ ਸਿੰਘ ਮਾਛੀਜੋਆ, ਬਲਦੇਵ ਸਿੰਘ ਪਰਮਜੀਤ ਪੁਰ, ਹਰਬੰਸ ਸਿੰਘ ਚੱਕ ਕੋਟਲਾ, ਸੁਰਜੀਤ ਸਿੰਘ ਨਵਾਂ ਠੱਟਾ, ਜਸਪਾਲ ਸਿੰਘ ਚੱਕ ਕੋਟਲਾ, ਸੁਖਵਿੰਦਰ ਸਿੰਘ ਚੱਕ ਕੋਟਲਾ, ਪਰਮਿੰਦਰ ਸਿੰਘ ਸੁਲਤਾਨਪੁਰ ਲੋਧੀ, ਗੁਰਚਰਨ ਦਾਸ ਸੁਲਤਾਨਪੁਰ ਲੋਧੀ ਆਦਿ ਹਾਜ਼ਰ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly