ਪੰਜਾਬ ਰਿਜਨ ਸਟੇਟ/ ਨੈਸ਼ਨਲ ਐਵਾਰਡੀਜ਼ ਟੀਚਰਜ਼ ‌ਐਸੋਸੀਏਸ਼ਨ ( ਪਰਸੰਨਤਾ) ਵਲੋਂ  ਜ਼ਿਲ੍ਹਾ ‌ਪੱਧਰੀ ਸਮਾਗਮ ਆਯੋਜਿਤ 

ਸਮਾਰੋਹ ਦੌਰਾਨ ਜ਼ਿਲ੍ਹੇ ਦੇ ਤਿੰਨ ਸਟੇਟ ਐਵਾਰਡੀਜ਼ ਅਧਿਆਪਕਾਂ  ਦਾ ਸਨਮਾਨ
ਕਪੂਰਥਲਾ, 9 ਅਕਤੂਬਰ (ਕੌੜਾ)– ਵਿਸ਼ਵ ਅਧਿਆਪਕ ਦਿਵਸ ਮੌਕੇ ਪੰਜਾਬ ਰਿਜਨ ਸਟੇਟ/ ਨੈਸ਼ਨਲ ਐਵਾਰਡੀਜ਼ ਟੀਚਰਜ਼ ‌ਐਸੋਸੀਏਸ਼ਨ ( ਪਰਸੰਨਤਾ) ਦੀ ਕਪੂਰਥਲਾ ਇਕਾਈ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕਾਂਜਲੀ ਵਿਖੇ ਜ਼ਿਲ੍ਹਾ ‌ਪੱਧਰੀ ਸਮਾਗਮ ਕਰਵਾਇਆ ਗਿਆ।
ਇਸ ਸਮਾਗਮ ਚ  ਪੰਜਾਬੀ ਦੇ ਉੱਘੇ ਵਿਦਵਾਨ ਪ੍ਰੋਫੈਸਰ ਕੁਲਵੰਤ ਔਜਲਾ ਨੂੰ ਮੁੱਖ ਮਹਿਮਾਨ ਅਤੇ  ਮੌਜੂਦਾ ਸਟੇਟ ਐਵਾਰਡੀ ਪ੍ਰਿੰਸੀਪਲ ਡਾਕਟਰ ਆਸਾ ਸਿੰਘ ਘੁੰਮਣ ਅਤੇ ਉੱਘੇ ਸ਼ਾਇਰ ਅਤੇ ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਭਜਨ ਸਿੰਘ ਲਾਸਾਨੀ ਨੇ ਬਤੌਰ ਵਿਸ਼ੇਸ਼ ਮਹਿਮਾਨ  ਸ਼ਿਰਕਤ ਕੀਤੀ। ਇਸ ਮੌਕੇ ਪਰਸੰਨਤਾ ਵਲੋਂ ਇਸ ਸਾਲ ਦੇ ਤਿੰਨ ਸਟੇਟ ਐਵਾਰਡੀਜ਼ ਪ੍ਰਿੰਸੀਪਲ ਮਨਜੀਤ ਸਿੰਘ ਕਾਂਜਲੀ, ਪ੍ਰਿੰਸੀਪਲ ਰਵਿੰਦਰ ਕੌਰ ਬਲੇਰਖਾਨਪੁਰ ਅਤੇ ਪੀ ਟੀ ਆਈ ਦਿਨੇਸ਼ ਸ਼ਰਮਾਂ ਖੱਸਣ ਦਾ ਸਨਮਾਨ ਕੀਤਾ ਗਿਆ। ਉਥੇ ਜ਼ਿਲੇ ਦੇ ਹੋਰ ਵੀ ਕਰਮਯੋਗੀ ਅਧਿਆਪਕਾਂ ਦੀਆਂ ਲਾਸਾਨੀ ਸੇਵਾਵਾਂ ਦਾ ਪਰਸੰਨਤਾ ਦੇ ਪ੍ਰਮਾਣ ਪੱਤਰਾਂ ਨਾਲ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਗੈਸਾ ਦੇ ਪ੍ਰਧਾਨ ਸਤਿਕਾਰਤ ਪ੍ਰਿੰਸੀਪਲ ਅਮਰੀਕ ਸਿੰਘ ਨੰਢਾ , ਪ੍ਰਿੰਸੀਪਲ ਡਾਕਟਰ  ਤੇਜਿੰਦਰ ਪਾਲ ਸਿੰਘ ਤੋਂ ਇਲਾਵਾ ਮਾਨਯੋਗ ਨੈਸ਼ਨਲ ਐਵਾਰਡੀ ਸਰਵਣ ਸਿੰਘ ਔਜਲਾ,ਸਾਬਕਾ ਲੈਕਚਰਾਰ ਲਖਪਤ ਰਾਏ ਪ੍ਰਭਾਕਰ ਸਟੇਟ ਐਵਾਰਡੀ , ਮਾਸਟਰ ਸੁਖਵਿੰਦਰ ਸਿੰਘ ਚੀਮਾ ਸਟੇਟ ਐਵਾਰਡੀ ਅਤੇ ਕੰਪਿਊਟਰ ਫੈਕਲਟੀ ਸਰਵਣ ਕੁਮਾਰ ਸਟੇਟ ਐਵਾਰਡੀ ਦੀ ਹਾਜ਼ਰੀ ‌ਨੇ ਸਮਾਗਮ ਨੂੰ ਚਾਰ ਚੰਨ ਲਗਾ ਕੇ ਵੱਡਾ ਮਾਣ ਸਤਿਕਾਰ  ਦਿੰਦੇ ਹੋਏ ਪਰਸੰਨਤਾ ਦੇ ਉਸਾਰੂ ਨਿਸ਼ਾਨਿਆਂ ਨੂੰ ਹਾਸਲ ਕਰਨ ਲਈ  ਆਪਣੇ ਆਦਰਸ਼ਾਂ ਦੀ ਸੰਪੂਰਨਤਾ  ਦੀ ਆਹੂਤੀ ਪਾਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਜਨਸੰਖਿਆ ਸਿੱਖਿਆ ਪ੍ਰੋਜੈਕਟ ਅਧੀਨ ਕਰਵਾਏ ਰੋਲ ਪਲੇ ਮੁਕਾਬਲਿਆਂ ਵਿੱਚ ਦਿਆਲਪੁਰ ਤੇ ਹੁਸੈਨਪੁਰ ਦੀ ਝੰਡੀ
Next articleSamaj Weekly 235 = 10/10/2023